Tag Archive "gt-road"

ਪੰਜਾਬ ਦੀਆਂ ਸ਼ੜਕਾਂ ਤੋਂ 2016-17 ਵਿੱਚ ਟੌਲ ਵਸੂਲੀ 563 ਕਰੋੜ ਰੁਪਏ, 30 ਟੌਲ ਚੱਲ ਰਹੇ, 9 ਹੋਰ ਸ਼ੁਰੂ ਹੋਣਗੇ

ਪੌਣੇ ਛੇ ਵਰ੍ਹਿਆਂ ਵਿੱਚ ਕੌਮੀ ਮਾਰਗਾਂ ਤੋਂ ਕਰੀਬ 2563 ਕਰੋੜ ਦਾ ਟੌਲ ਟੈਕਸ ਪੰਜਾਬ ਦੇ ਲੋਕਾਂ ਨੂੰ ਤਾਰਨਾ ਪਿਆ ਹੈ। ਸਟੇਟ ਹਾਈਵੇਜ਼ ਤੋਂ ਔਸਤਨ ਕਰੀਬ 1 ਕਰੋੜ ਰੁਪਏ ਦੀ ਵਸੂਲੀ ਰੋਜ਼ਾਨਾ ਹੋ ਰਹੀ ਹੈ। ਤਿੰਨ ਮਹੀਨੇ ਪਹਿਲਾਂ ਹੀ ਬਠਿੰਡਾ-ਜ਼ੀਰਕਪੁਰ ਸੜਕ ’ਤੇ ਦੋ ਟੌਲ ਪਲਾਜ਼ੇ ਚਾਲੂ ਹੋਏ ਹਨ ਜਦੋਂਕਿ ਤਿੰਨ ਹੋਰ ਟੌਲ ਪਲਾਜ਼ੇ ਚੱਲਣੇ ਹਨ। ਜਲਦੀ ਹੀ ਬਠਿੰਡਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਤਿੰਨ ਟੌਲ ਪਲਾਜ਼ੇ ਚੱਲਣੇ ਹਨ ਅਤੇ ਜਲੰਧਰ-ਮੋਗਾ-ਬਰਨਾਲਾ ਸੜਕ ’ਤੇ ਦੋ ਟੌਲ ਪਲਾਜ਼ਾ ਤਿਆਰ ਹਨ। ਇਵੇਂ ਸੰਗਰੂਰ ਖਨੌਰੀ ਸੜਕ ’ਤੇ ਇੱਕ ਟੌਲ ਚਾਲੂ ਹੋਣਾ ਹੈ। ਡੇਢ ਸਾਲ ਮਗਰੋਂ ਰੋਪੜ-ਫਗਵਾੜਾ ਸੜਕ ’ਤੇ ਦੋ ਟੌਲ, ਚੰਡੀਗੜ੍ਹ-ਲੁਧਿਆਣਾ ਸੜਕ ’ਤੇ ਦੋ ਟੌਲ ਪਲਾਜ਼ਾ ਚਾਲੂ ਹੋ ਜਾਣੇ ਹਨ। ਲੁਧਿਆਣਾ-ਤਲਵੰਡੀ ਭਾਈ ’ਤੇ ਵੀ ਦੋ ਟੌਲ ਚਾਲੂ ਹੋਣੇ ਹਨ। ਅੰਬਾਲਾ ਤੋਂ ਅੰਮ੍ਰਿਤਸਰ ਤੱਕ ਕਰੀਬ ਚਾਰ-ਪੰਜ ਟੌਲ ਪਲਾਜ਼ੇ ਚੱਲ ਰਹੇ ਹਨ।ਕੌਮੀ ਮਾਰਗਾਂ ਵਿੱਚ ਅੰਮ੍ਰਿਤਸਰ-ਪਠਾਨਕੋਟ ਤੇ ਜਲੰਧਰ-ਪਠਾਨਕੋਟ ’ਤੇ ਵੀ ਟੌਲ ਚੱਲ ਰਹੇ ਹਨ।

ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ: ਪਿੰਡਾਂ ਨੂੰ ਅੰਡਰਪਾਸ ਨਾ ਦੇਣ ‘ਤੇ 6 ਅਗਸਤ ਨੂੰ ਧਰਨਾ: ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਚੁਣੇ ਜਾਣ 'ਤੇ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਭਾਜਪਾ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਪੰਜਾਬ ਨੂੰ ਪੈਰਿਸ ਬਣਾਉਣ ਦੇ ਝੂਠੇ ਦਾਅਵੇ ਕਰਨ ਵਾਲੀ ਸਰਕਾਰ ਦੇ ਮੰਤਰੀ ਪੰਜਾਬ ਨੂੰ ਪੈਰਿਸ ਤਾਂ ਕੀ ਬਣਾਉਣਾ ਸੀ ਪੈਰਿਸ ਦੇ ਨਕਸ਼ੇ ਨਾਲ ਮਿਲਦੇ ਜੁਲਦੇ ਰਿਆਸਤੀ ਸ਼ਹਿਰ ਕਪੂਰਥਲਾ ਦੀ ਹਾਲਤ ਬਦ ਤੋਂ ਬਦਤਰ ਹੋਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।