ਸਿਆਸੀ ਖਬਰਾਂ

ਜੰਮੂ ਬਾਰ ਕੌਂਸਲ ਨੇ ਕਸ਼ਮੀਰੀ ਆਗੂ ਗਿਲਾਨੀ ਦੇ ਨੇੜਲੇ ਸਾਥੀ ਸਿੱਖ ਆਗੂ ਦਵਿੰਦਰ ਸਿੰਘ ਬਹਿਲ ਨੂੰ ਕੱਢਿਆ

August 2, 2017 | By

ਜੰਮੂ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜੰਮੂ ਹਾਈ ਕੋਰਟ ਬਾਰ ਐਸੋਸੀਏਸ਼ਨ, ਜੰਮੂ ਨੇ ਅੱਜ ਐਡਵੋਕੇਟ ਦਵਿੰਦਰ ਸਿੰਘ ਬਹਿਲ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਹਾਲ ਹੀ ਵਿਚ ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਨੇ ਕਸ਼ਮੀਰ ਦੇ ਅਜ਼ਾਦੀ ਪਸੰਦ ਆਗੂਆਂ ਨੂੰ ਫੰਡ ਮੁਹੱਈਆ ਕਰਵਾਉਣ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸੀ।

ਪ੍ਰੈਸ ਕਾਨਫਰੰਸ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀ.ਐਸ. ਸਲਾਥੀਆ ਨੇ ਕਿਹਾ, “ਬਹਿਲ ਨੇ ਕਾਨੂੰਨੀ ਬਿਰਾਦਰੀ ਦੇ ਅਕਸ ਨੂੰ ਖਰਾਬ ਕੀਤਾ ਹੈ, ਬਹਿਲ ਕਾਨੂੰਨੀ ਬਿਰਾਦਰੀ ‘ਤੇ “ਕਾਲਾ ਧੱਬਾ” ਹੈ।”

ਜੰਮੂ ਵਿਖੇ ਦਵਿੰਦਰ ਸਿੰਘ ਬਹਿਲ ਨੂੰ ਗ੍ਰਿਫਤਾਰ ਕਰ ਕੇ ਲਿਜਾਂਦੀ ਐਨ.ਆਈ.ਏ. ਦੀ ਟੀਮ

ਜੰਮੂ ਵਿਖੇ ਦਵਿੰਦਰ ਸਿੰਘ ਬਹਿਲ ਨੂੰ ਗ੍ਰਿਫਤਾਰ ਕਰ ਕੇ ਲਿਜਾਂਦੀ ਐਨ.ਆਈ.ਏ. ਦੀ ਟੀਮ

ਉਸਨੇ ਅੱਗੇ ਕਿਹਾ, “ਦੇਸ਼ ਵਿਰੋਧੀਆਂ ਲਈ ਕੋਈ ਥਾਂ ਨਹੀਂ ਹੈ, ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਕਿ ਅਸੀਂ ਉਸਨੂੰ (ਬਹਿਲ ਨੂੰ) ਐਸੋਸੀਏਸ਼ਨ ਦੀ ਮੈਂਬਰੀ ਤੋਂ ਕੱਢੀਏ।”

ਦਵਿੰਦਰ ਸਿੰਘ ਬਹਿਲ ਨੂੰ ਹੁਰੀਅਤ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨਾਲ ਸਬੰਧਾਂ ਕਾਰਨ ਐਨ.ਆਈ.ਏ. ਨੇ ਗ੍ਰਿਫਤਾਰ ਕੀਤਾ ਹੈ।

ਇਸਤੋਂ ਅਲਾਵਾ ਸਲਾਥੀਆ ਨੇ ਕਿਹਾ, “ਸਿੱਖ ਤਾਂ ਦੇਸ਼ ਦੇ ਰੱਖਿਅਕ ਹਨ, ਉਨ੍ਹਾਂ ਭਾਰਤ ਲਈ ਕੁਰਬਾਨੀਆਂ ਕੀਤੀਆਂ ਹਨ। ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਹਿਲ ਕਾਰਨ ਸਿੱਖ ਭਾਈਚਾਰੇ ਦੇ ਸਨਮਾਨ ਨੂੰ ਧੱਕਾ ਲੱਗਿਆ ਹੈ।”

ਸਬੰਧਤ ਖ਼ਬਰ:

ਭਾਰਤੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਨੂੰ ਕੀਤਾ ਗ੍ਰਿਫਤਾਰ …

ਐਸੋਸੀਏਸ਼ਨ ਨੇ ਜੰਮੂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਂਢ ਗੁਆਂਢ ‘ਚ ਦਵਿੰਦਰ ਸਿੰਘ ਬਹਿਲ ਵਰਗੇ ਲੋਕਾਂ ਨੂੰ ਪਛਾਣਨ ਅਤੇ ਸਬੰਧਤ ਏਜੰਸੀਆਂ ਨੂੰ ਇਸਦੀ ਜਾਣਕਾਰੀ ਦੇਣ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜਦੋਂ ਬਹਿਲ ਨੂੰ ਉਸਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਸਥਾਨਕ ਹਿੰਦੂਆਂ ਨੇ ‘ਗੋਲੀ ਮਾਰੋ ਗੱਦਾਰ ਕੋ’ ਅਤੇ ‘ਇੰਦਰਾ ਗਾਂਧੀ’ ਦੇ ਹੱਕ ਵਿਚ ਨਾਅਰੇ ਮਾਰੇ। ਜਦਕਿ ਇਸ ਮਾਮਲੇ ‘ਚ ਇੰਦਰਾ ਗਾਂਧੀ ਦੇ ਨਾਅਰੇ ਮਾਰਨ ਦਾ ਮਤਲਬ ਸਵਾਲ ਖੜ੍ਹੇ ਕਰਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Jammu Bar Council Expels Sikh Leader Close To Sayed Ali Shah Geelani …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,