
August 5, 2017 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਕਸ਼ਮੀਰੀ ਸੰਘਰਸ਼ ‘ਚ ਫੰਡਿੰਗ ਮਾਮਲੇ ‘ਚ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਸਮੇਤ 4 ਹੋਰ ਕਸ਼ਮੀਰੀ ਅਜ਼ਾਦੀ ਪਸੰਦ ਆਗੂਆਂ ਦੀ ਐਨ.ਆਈ.ਏ. (ਕੌਮੀ ਜਾਂਚ ਏਜੰਸੀ) ਹਿਰਾਸਤ 10 ਦਿਨਾਂ ਤੱਕ ਹੋਰ ਵਧਾ ਦਿੱਤੀ ਹੈ।
ਕਸ਼ਮੀਰੀ ਆਗੂਆਂ ਨੂੰ ਦਿੱਲੀ ਪੁਲਿਸ ਦੀ ਬੱਸ ‘ਚ ਅਦਾਲਤ ‘ਚ ਪੇਸ਼ ਕਰਨ ਲਿਆਉਂਦੀ ਹੋਈ ਪੁਲਿਸ (ਫਾਈਲ ਫੋਟੋ)
ਸਪੈਸ਼ਲ ਜੱਜ ਓ.ਪੀ. ਸੈਣੀ ਦੀ ਅਦਾਲਤ ਨੇ 3 ਹੋਰ ਕਸ਼ਮੀਰੀ ਆਗੂਆਂ ਜਿਨ੍ਹਾਂ ਦੀ ਐਨ.ਆਈ.ਏ. ਵੱਲੋਂ ਹਿਰਾਸਤ ਦੀ ਮੰਗ ਨਹੀਂ ਕੀਤੀ ਗਈ, ਨੂੰ ਜੇਲ੍ਹ ਭੇਜ ਦਿੱਤਾ ਗਿਆ। ਗਿਲਾਨੀ ਦੇ ਜਵਾਈ ਅਲਤਾਫ ਅਹਿਮਦ ਸ਼ਾਹ ਤੇ 6 ਹੋਰ ਕਸ਼ਮੀਰੀ ਆਗੂਆਂ ਅਜਾਜ ਅਕਬਰ, ਪੀਰ ਸੈਫੁੱਲਾਹ, ਸ਼ਾਹਿਦ ਅਲ ਇਸਲਾਮ, ਮਿਹਰਾਜਉੱਦੀਨ ਕਾਲਵਲ, ਨਈਮ ਖਾਨ ਤੇ ਫਾਰੂਕ ਅਹਿਮਦ ਡਾਰ ਨੂੰ 24 ਜੁਲਾਈ ਨੂੰ ਸ੍ਰੀਨਗਰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਸਬੰਧਤ ਖ਼ਬਰ:
ਭਾਰਤੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗਿਲਾਨੀ ਦੇ ਕਰੀਬੀ ਦਵਿੰਦਰ ਸਿੰਘ ਬਹਿਲ ਨੂੰ ਕੀਤਾ ਗ੍ਰਿਫਤਾਰ …
Related Topics: All News Related to Kashmir, All Party Huriyat Conference, Indian Satae, NIA