
November 13, 2016 | By ਸਿੱਖ ਸਿਆਸਤ ਬਿਊਰੋ
ਸ੍ਰੀਨਗਰ: ਕਸ਼ਮੀਰ ਦੇ ਆਜ਼ਾਦੀ ਪਸੰਦ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ, ਮੀਰ ਵਾਈਜ਼ ਉਮਰ ਫਾਰੂਕ ਅਤੇ ਯਾਸੀਨ ਮਲਿਕ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਬੇਨਤੀ ‘ਤੇ 14 ਨਵੰਬਰ 2016 ਨੂੰ ਹੋਣ ਵਾਲਾ “ਚਲੋ ਲਾਲ ਚੌਂਕ” ਮਾਰਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਕਰਕੇ ਟਾਲ ਰਹੇ ਹਨ।
ਆਗੂਆਂ ਨੇ ਕਿਹਾ ਕਿ ਉਹ ਧਾਰਮਿਕ ਆਜ਼ਾਦੀ ਦੇ ਸੁਨਹਿਰੀ ਸਿਧਾਂਤ ਦੀ ਕਦਰ ਕਰਦੇ ਹਨ ਜੋ ਕਿ ਸਾਡੇ ਇਤਿਹਾਸ ਦਾ ਖੂਬਸੂਰਤ ਪਹਿਲੂ ਹੈ।
ਹੁਰੀਅਰ ਆਗੂ: ਸਈਅਦ ਅਲੀ ਸ਼ਾਹ ਗਿਲਾਨੀ, ਮੀਰਵਾਈਜ਼ ਉਮਰ ਫਾਰੂਕ, ਯਾਸੀਨ ਮਲਿਕ (ਫਾਈਲ ਫੋਟੋ)
ਆਗੂਆਂ ਨੇ ਕਿਹਾ ਕਿ ਸਿਰਫ 14 ਨਵੰਬਰ 2016 ਦਾ ਮਾਰਚ ਰੱਦ ਕੀਤਾ ਗਿਆ ਹੈ ਬਾਕੀ ਦਾ ਪ੍ਰੋਗਰਾਮ ਦਿੱਤੇ ਪ੍ਰੋਗਰਾਮ ਮੁਤਾਬਕ ਹੀ ਹੋਵੇਗਾ। ਸਿੱਖ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਆਗੂਆਂ ਨੇ ਕਿਹਾ ਕਿ ਸਿੱਖ ਅਤੇ ਪੰਡਤ ਕਸ਼ਮੀਰੀ ਸਮਾਜ ਦਾ ਅਟੁੱਟ ਹਿੱਸਾ ਹਨ।
ਆਗੂਆਂ ਨੇ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਤਾਕਤਾਂ ਨੂੰ ਭਾਂਜ ਦੇਣ ਲਈ ਕਿਹਾ ਜੋ ਆਪਣੇ ਨਿੱਜੀ ਹਿਤਾਂ ਲਈ ਨਫਰਤ ਫੈਲਾਉਂਦੇ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Pro Freedom Kashmiri Leaders Postpone Chalo Lal Chowk March in Wake of Guru Nanak Ji’s Gurpurab …
Related Topics: All News Related to Kashmir, All Party Huriyat Conference, Sikhs in Jammu & Kashmir