ਸਿਆਸੀ ਖਬਰਾਂ

ਜਸਬੀਰ ਸਿੰਘ ਰੋਡੇ ਵਲੋਂ ਬਾਦਲ ਅਕਾਲੀ ਦਲ ਨਾਲ ਰਲ ਜਾਣਾ ਸ਼ਹੀਦ ਸੰਤ ਭਿੰਡਰਾਂਵਲਿਆਂ ਦੀ ਕੁਰਬਾਨੀ ਨਾਲ ਦਗਾ: ਯੂ. ਕੇ. ਡੀ

August 20, 2010 | By

ਲੰਡਨ (20 Agsq, 2010): ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਅਸਲ ਪਰਿਵਾਰ ਉਹਨਾਂ ਦੀ ਸ਼ਹਾਦਤ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਜੂਝਦਿਆਂ ਸ਼ਹਾਦਤਾਂ ਪਾਉਣ ਵਾਲੇ, ਜੇਹਲਾਂ ਕੱਟਣ ਵਾਲੇ , ਉਹਨਾਂ ਦੇ ਸੋਚ ਅਨੁਸਾਰ ਸੰਘਰਸ਼ ਕਰਨ ਵਾਲੇ ਅਤੇ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਸੰਜੀਦਗੀ ਨਾਲ ਸਾਰਥਕ ਯਤਨ ਕਰਨ ਵਾਲੇ ਹਨ। ਇਹ ਟਿੱਪਣੀ ਯੂਨਾਈਟਿਡ ਖਾਲਸਾ ਦਲ ਯੂ.ਕੇ. ਦੇ ਪ੍ਰਧਾਨ ਸ੍ਰ. ਨਿਮਰਲ ਸਿੰਘ ਸੰਧੂ, ਜਨਰਲ ਸਕੱਤਰ  ਸ੍ਰ. ਲਵਸਿMਦਰ ਸਿੰਘ ਡੱਲੇਵਾਲ, ਸੀਨੀਅਰ ਮੀਤ ਪ੍ਰਧਾਨ ਸ੍ਰ. ਜਤਿੰਦਰ ਸਿੰਘ ਅਠਵਾਲ, ਸ੍ਰ. ਅਮਰਜੀਤ ਸਿੰਘ ਮਿਨਹਾਸ, ਸ੍ਰ. ਵਰਿੰਦਰ ਸਿੰਘ ਬਿੱਟੂ ਅਤੇ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਭਾਈ ਜਸਬੀਰ ਸਿੰਘ ਰੋਡੇ ਵਲੋਂ ਬਾਦਲ ਅਕਾਲੀ ਦਲ ਨਾਲ ਰਲ ਜਾਣ ਤੇ ਕਰਦਿਆਂ ਇਸ ਨੂੰ ਸੰਤਾਂ ਦੀ ਕੁਰਬਾਨੀ ਨਾਲ ਵੱਡਾ ਦਗਾ ਕਰਾਰ ਦਿੱਤਾ ਹੈ ।

ਦਲ ਦੇ ਆਗੂਆਂ ਨੇ ਕਿਹਾ ਕਿ ਅਗਰ ਭਾਈ ਸਾਹਿਬ ਅਜਿਹਾ ਪੰਥ ਵਿਰੋਧੀ ਫੈਂਸਲਾ ਕੁੱਝ ਸਮਾਂ ਪਹਿਲਾਂ ਕਰ ਲੈਂਦੇ ਤਾਂ ਸ਼ਾਇਦ ਬਾਦਲ ਦਲ ਵਿੱਚ ਉਹਨਾਂ ਦੀ ਕੀਮਤ ਕੁੱਝ ਵਧੀਆ ਪੈ ਜਾਂਦੀ। ਆਈ.ਬੀ ਦੇ ਅਧਿਕਾਰੀ ਐਮ.ਕੇ ਧਰ ਵਲੋਂ ਲਿਖੀ ਪੁਸਤਕ “ਖੁੱਲੇ ਭੇਦ” ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਬਾਰੇ ਬਾਦਲ ਦੀਆਂ ਚੰਡੀਗੜ੍ਹ ਸਥਿਤ ਕੋਠੀਆਂ ਵਿੱਚ ਬਕਾਇਦਾ ਮੀਟਿੰਗਾਂ ਹੁੰਦੀਆਂ ਰਹੀਆਂ ਸਨ , ਜਿੱਥੇ ਇਸ ਹਮਲੇ ਬਾਰੇ ਬਕਾਇਦਾ ਵਿਉਂਤਬੰਦੀ ਕੀਤੀ ਜਾਂਦੀ ਰਹੀ ਹੈ।  ਪਰ ਭਾਈ ਰੋਡੇ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਨਾਲ ਧਾਰਮਿਕ ਅਤੇ ਵਿਚਾਧਾਰਕ ਰਿਸ਼ਤੇ ਨੂੰ ਕਾਇਮ ਤਾਂ ਕੀ ਰੱਖਣਾ ਸੀ, ਬਲਕਿ ਚਾਚੇ ਭਤੀਜੇ ਦੇ ਦੁਨਿਆਵੀ ਰਿਸ਼ਤੇ ਦੀ ਸਾਂਝ ਅਤੇ ਅਹਿਮੀਅਤ ਨੂੰ ਵੀ ਤਾਰ ਤਾਰ ਕਰ ਦਿੱਤਾ ਹੈ। ਆਪਣੇ ਚਾਚੇ ਨੂੰ ਸ਼ਹੀਦ ਕਰਵਾਉਣ ਵਾਲਿਆਂ ਨਾਲ ਭਾਈਵਾਲੀ ਪਾ ਕੇ ਇਹ ਸਾਬਤ ਕਰ ਦਿੱਤਾ ਕਿ ਉਸ ਵਾਸਤੇ ਕੇਵਲ ਪੈਸਾ, ਸ਼ੋਹਰਤ ਅਤੇ ਚੌਧਰ ਹੀ ਪ੍ਰਮੁੱਖ ਹੈ। ਗੁਰ ਇਤਿਹਾਸ ਵਲ ਨਿਗਾਹ ਮਾਰੀਏ ਤਾਂ ਗੁਰੁ ਸਹਿਬਾਨ ਨੇ ਪਰਿਵਾਰਵਾਦ ਅਤੇ ਰਿਸ਼ਤੇਦਾਰੀ ਨੂੰ ਅੱਖੋਂ ਪਰੋਖੇ ਕਰਦਿਆਂ ਹਮੇਸ਼ਾਂ ਕਾਬਲੀਅਤ ਨੂੰ ਮੁੱਖ ਰੱਖਿਆ ਹੈ। ਵਰਨਣਯੋਗ ਹੈ 26 ਜਨਰਵੀ 1986 ਨੂੰ  ਹੋਏ ਸਰਬੱਤ ਖਾਲਸੇ ਵਲੋਂ ਭਾਈ ਜਸਵੀਰ ਸਿੰਘ  ਰੋਡੇ ਨੂੰ  ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾਮਜ਼ਦ ਕਰ ਦਿੱਤਾ ਗਿਆ ਸੀ। ਪਰ ਜੇਹਲ ਚੋਂ ਬਾਹਰ ਆਉਣ ਮਗਰੋਂ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਧੁੰਦਲਾ ਪਣ ਪੈਦਾ ਕਰਦਿਆਂ ਕੌਮ ਸਿੱਖ ਕੌਮ ਦੀਆਂ  ਉਮੀਦਾਂ ਤੇ ਖਰਾ ਨਹੀਂ ਉਤਰ ਸਕੇ। ਜਿਹੜੇ ਵਿਆਕਤੀ ਸੰਤ ਭਿੰਡਰਾਂਵਾਲਿਆਂ ਜਾਂ ਕਿਸੇ ਕੌਮੀ ਸ਼ਹੀਦ ਨਾਲ ਰਿਸ਼ਤੇਦਾਰੀ ਜਾਂ ਪਰਿਵਾਰਕ ਸਾਂਝ ਦਾ ਦਾਅਵਾ ਕਰਦੇ ਹਨ ਪਰ ਉਹਨਾਂ ਦੇ ਕਰਮ ਸ਼ਹੀਦਾਂ ਦੀ ਸੋਚ ਦੇ ਵਿਪਰੀਤ ਹਨ, ਉਹਨਾਂ ਨੂੰ  ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਸਨਿਮਰ ਅਪੀਲ ਕੀਤੀ ਗਈ ਹੈ ਕਿ  ਕਿ ਅਗਰ ਉਹ ਕੌਮੀ ਸ਼ਹੀਦ ਦੀ ਸੋਚ ਤੇ ਪਹਿਰਾ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਉਹਨਾਂ ਦੀ ਕੁਰਬਾਨੀ ਦੀ ਅਹਿਮੀਅਤ ਨੂੰ ਘਟਾਉਣ ਦਾ ਕਾਰਨ ਬਣਨ ਤੋਂ ਗੁਰੇਜ਼ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,