ਸਿੱਖ ਖਬਰਾਂ

ਪੰਜਾਬ ਵਿੱਚ ਫਿਰ ਗੂੰਜੇ ਖਾਲਸਤਾਨੀ ਨਾਅਰੇ; ਦਲ ਖਾਲਸਾ ਵੱਲੋਂ ਫਤਹਿਗੜ੍ਹ ਸਾਹਿਬ ਤੋਂ ਚੱਪੜਚਿੜੀ ਤੱਕ ‘ਸਿੱਖ ਰਾਜ ਮਾਰਚ’

May 13, 2010 | By

ਚੱਪੜਚਿੜੀ/ਫਤਹਿਗੜ੍ਹ (ਮਈ, 12, 2010): ਦਲ ਖ਼ਾਲਸਾ ਨੇ ਅੱਜ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਚੱਪੜਚਿੜੀ ਤੋਂ ਸਰਹਿੰਦ ਤੱਕ ‘ਖ਼ਾਲਸਾ ਰਾਜ’ ਮਾਰਚ ਦੌਰਾਨ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਹਿਦ ਲਿਆ। ਮਾਰਚ ਦੀ ਸਮਾਪਤੀ ਖ਼ਾਲਸਾਈ ਝੰਡੇ ਨੂੰ ਤਲਵਾਰਾਂ ਨਾਲ ਸਲਾਮੀ ਦੇਕੇ ਕੀਤੀ ਗਈ।
ਸਿੱਖ ਸੰਘਰਸ਼ ਨਾਲ ਸਬੰਧਤ ਵੱਖ-ਵੱਖ ਧਿਰਾਂ, ਸੰਸਥਾਵਾਂ ਅਤੇ ਵਿਅਕਤੀਆਂ ਨੇ ‘ਖ਼ਾਲਸਾ ਰਾਜ’ ਮਾਰਚ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਿੱਖ ਕੌਮ ਲਈ ਖੁਦਮੁਖਤਿਆਰ ਖਿੱਤੇ ਦੀ ਵਕਾਲਤ ਕੀਤੀ।
ਮਾਰਚ ਦੀ ਆਰੰਭਤਾ ਚੱਪੜਚਿੜੀ ਤੋਂ ਹੋਈ ਜਿਥੇ ਅੱਜ ਤੋਂ 300 ਵਰ੍ਹੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫੌਜਾਂ ਨੇ ਸੂਬਾ ਸਰਹਿੰਦ ਨੂੰ ਹਰਾਇਆ ਸੀ ਅਤੇ ਆਜ਼ਾਦ ਖ਼ਾਲਸਾ ਰਾਜ ਦਾ ਮੁਢ ਬੰਨਿਆ ਸੀ। ਮਾਰਚ ਦੀ ਅਗਵਾਈ ਸਿੱਖ ਕੌਮ ਦੀ ਆਜ਼ਾਦੀ ਦੇ ਮੁਦਈ 5 ਸਿੰਘਾਂ – ਭਾਈ ਹਰਪਾਲ ਸਿੰਘ ਚੀਮਾ, ਭਾਈ ਸਤਿਨਾਮ ਸਿੰਘ ਪਾਉਂਟਾ ਸਾਹਿਬ, ਭਾਈ ਕੰਵਰ ਸਿੰਘ ਧਾਮੀ, ਭਾਈ ਕੁਲਬੀਰ ਸਿੰਘ ਬੜਾ ਪਿੰਡ ਅਤੇ ਭਾਈ ਮੋਹਕਮ ਸਿੰਘ ਨੇ ਕੀਤੀ ਜਿਨਾਂ ਨੇ ਸਿੱਖ ਕੌਮ ਦੇ ਆਜ਼ਾਦੀ ਸੰਘਰਸ਼ ਦੌਰਾਨ ਅਹਿਮ ਭੂਮਿਕਾ ਨਿਭਾਈ ਅਤੇ ਕੀਮਤੀ ਵਰ੍ਹੇ ਜੇਲ ਦੀਆਂ ਸਲਾਖਾਂ ਪਿਛੇ ਗੁਜਾਰੇ ਹਨ। ਸਿੱਖ ਨੌਜਵਾਨ ਵਿਸ਼ੇਸ਼ ਕਰਕੇ ਕੇਸਰੀ ਪੱਗਾਂ ਬੰਨ ਕੇ ਇਸ ਮਾਰਚ ਵਿਚ ਸ਼ਾਮਿਲ ਹੋਏ। ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰ ਵੀ ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ।
ਮਾਰਚ ਵਿਚ ਸੰਗਤਾਂ ਲਈ ਖਿਚ ਦਾ ਕੇਂਦਰ ਬਾਬਾ ਬੰਦਾ ਸਿੰਘ ਬਹਾਦਰ, ਸ. ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਤੇ ਹੋਰ ਪੁਰਾਤਨ ਸਿੱਖ ਜਰਨੈਲਾਂ ਅਤੇ ਮੌਜੂਦਾ ਸੰਘਰਸ਼ ਦੇ ਨਾਇਕਾਂ ਜਿਨਾਂ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਸੁਖਦੇਵ ਸਿੰਘ ਬੱਬਰ, ਜਥੇ. ਤਲਵਿੰਦਰ ਸਿੰਘ ਬੱਬਰ, ਭਾਈ ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਅਤੇ ਹੋਰ ਜੁਝਾਰੂ ਆਗੂਆਂ ਦੀਆਂ ਤਸਵੀਰਾਂ ਨਾਲ ਸ਼ਿੰਗਾਰਿਆ ਉਹ ਟਰੱਕ ਸੀ ਜਿਸ ਰਾਹੀਂ ਦਲ ਖ਼ਾਲਸਾ ਨੇ ਸਿੱਖ ਜਰਨੈਲਾਂ ਨੂੰ ਸਿਜਦਾ ਕਰਨ ਦੇ ਨਾਲ ਨਾਲ ਭਾਰਤ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਸੁਨੇਹਾ ਦਿੱਤਾ ਹੋਇਆ ਸੀ।
ਸਿੱਖ ਸੰਗਤਾਂ ਦੇ ਹੱਥਾਂ ਵਿਚ ਸਿੱਖ ਸ਼ਹੀਦਾਂ ਅਤੇ ਯੋਧਿਆਂ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ ਜਿਨਾਂ ਰਾਹੀਂ ਆਜ਼ਾਦੀ ਲਈ ਜੂਝਣ ਲਈ ਵੰਗਾਰਿਆ ਗਿਆ ਸੀ। ਇਕ ਵੱਡੇ ਬੈਨਰ ਉਤੇ ਲਿਖੇ ਬੋਲ ਹਰ ਇਕ ਨੂੰ ਟੁੰਬਦੇ ਸਨ ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਭਾਈ ਦਿਲਾਵਰ ਸਿੰਘ ਦੀ ਸਿਫਤ ਸਲਾਹ ਕੀਤੀ ਗਈ ਸੀ।
ਜਿਉਂ ਹੀ ਇਹ ਮਾਰਚ ਚੱਪੜਚਿੜੀ ਤੋਂ ਖਰੜ ਵੱਲ ਵਧਿਆ ਤਾਂ ਦੂਰੋਂ ਦੇਖਿਆਂ ਕੇਸਰੀ ਝੰਡਿਆਂ ਦਾ ਇਕ ਦਰਿਆਂ ਵਹਿੰਦਾ ਦਿਖ ਰਿਹਾ ਸੀ।ਦਲ ਖ਼ਾਲਸਾ ਦੇ ਰੂਹੇ ਰਵਾਂ ਸ. ਗਜਿੰਦਰ ਸਿੰਘ ਦੀ ਰਚੀ ਕਵਿਤਾ ਜਿਸ ਵਿਚ ਦਸ਼ਮੇਸ਼ ਪਿਤਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਵਾਂਗ ਪੰਜ ਤੀਰਾਂ ਦੀ ਮੰਗ ਕੀਤੀ ਗਈ ਹੈ ਦਾ ਪੋਸਟਰ ਹਜ਼ਾਰਾਂ ਦੀ ਗਿਣਤੀ ਵਿਚ ਵੰਡਿਆ ਗਿਆ।
ਮਾਰਚ ਦਾ ਸ਼ਿਖਰ ਫਤਿਹਗੜ੍ਹ ਸਾਹਿਬ ਵਿਖੇ ਖਾਲਸਾ ਰਾਜ ਦੇ ਝੰਡੇ ਨੂੰ ਝਲਾਉਣ ਅਤੇ ਸਲਾਮੀ ਦੇਣ ਦੀ ਰਸਮ ਮੌਕੇ ਮਿਲਿਆ ਜਦੋਂ ਬੈਂਡ ਦੀ ਧੁੰਨ ਉਤੇ ਦੇਹਿ ਸ਼ਿਵਾ ਬਰ ਮੋਹਿ ਸ਼ਬਦ ਵਜਾਇਆ ਗਿਆ ਅਤੇ ਸਮੂਹ ਹਾਜਰ ਸੰਗਤ ਨੇ ਸਿੱਖ ਰਾਜ ਦੀ ਕਾਇਮੀ ਲਈ ਅਰਦਾਸ ਰਾਹੀਂ ਵਚਨਬੱਧਤਾ ਦੁਹਰਾਈ। ਜਿਉਂ ਹੀ ਸ਼ਬਦ ਦੀ ਸਮਾਪਤੀ ਹੋਈ ‘ਖ਼ਾਲਿਸਤਾਨ ਜਿੰਦਾਬਾਦ’ ਦੇ ਨਾਹਰਿਆਂ ਨਾਲ ਅਸਮਾਨ ਗੂੰਜ ਉਠਿਆ।
ਦਲ ਖ਼ਾਲਸਾ ਦੇ ਇਸ ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਖ਼ਾਲਸਾ ਐਕਸ਼ਨ ਕਮੇਟੀ, ਦਮਦਮੀ ਟਕਸਾਲ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਅਤੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਫ਼ਤਿਹਗੜ੍ਹ ਸਾਹਿਬ ਵਿਖੇ ਖ਼ਾਲਿਸਤਾਨ ਜਿੰਦਾਬਾਦ ਦੇ ਜੈਕਾਰਿਆਂ ਦੀ ਗੂੰਜ ਹੇਠ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਦੇ ਜੁਲਮੀ ਰਾਜ ਦਾ ਅੰਤ ਕਰਨ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ
ਨੂੰ ‘ਬਾਬਾ ਬੰਦਾ ਸਿੰਘ ਬਹਾਦਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਖ਼ਾਲਿਸਤਾਨੀ ਆਗੂ ਭਾਈ ਕੰਵਰ ਸਿੰਘ ਧਾਮੀ ਨੇ ਹਾਸਿਲ ਕੀਤਾ ਕਿਉਂਕਿ ਭਾਈ ਦਿਲਾਵਰ ਸਿੰਘ ਦਾ ਪਰਿਵਾਰ ਇਸ ਵਕਤ ਕੈਨੇਡਾ ਵਿਚ ਹੈ।ਸਨਮਾਨ ਵਿਚ ਇਕ ਚਾਂਦੀ ਦੀ ਤਸ਼ਤਰੀ, ਸ੍ਰੀ ਸਾਹਿਬ ਕੀਮਤੀ ਦੋਸ਼ਾਲਾ ਅਤੇ ਸਿਰੋਪਾਓ ਭੇਂਟ ਕੀਤਾ ਗਿਆ। ਜਜ਼ਬਾਤੀ ਮਾਹੌਲ ਵਿਚ ਬੁਲਾਰਿਆਂ ਨੇ ਭਾਈ ਦਿਲਾਵਰ ਸਿੰਘ ਜਿੰਦਾਬਾਦ ਦੇ ਨਾਹਰੇ ਲਾਏ।
ਖ਼ਾਲਸਾਈ ਝੰਡਾ ਝਲਾਉਣ ਉਪਰੰਤ ਆਪਣੀ ਤਕਰੀਰ ਵਿਚ ਦਲ ਖ਼ਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਆਵਾਜ਼ ਹੋਣ ਦੇ ਨਾਤੇ ਉਹ ਅੱਜ ਇਸ ਇਤਿਹਾਸਕ ਮੌਕੇ ਅਤੇ ਪਵਿਤਰ ਅਸਥਾਨ ਉਤੇ ਇਹ ਦੁਹਰਾਉਣ ਲਈ ਇੱਕਠੇ ਹੋਏ ਹਨ ਕਿ ਸਿੱਖ ਕੌਮ ਅੱਜ ਵੀ ਸੌ ਔਕੜਾਂ ਦੇ ਬਾਵਜੂਦ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੀ ਹੈ ਅਤੇ ਸਾਡੀ ਪਛਾਣ ਨੂੰ ਖਤਮ ਕਰਨ ਅਤੇ ਸਾਡੀਆਂ ਸੱਚੀਆਂ-ਸੁਚੀਆਂ ਕੌਮੀ ਭਾਵਨਾਵਾਂ ਨੂੰ ਦਬਾਉਣ ਵਿਚ ਜੁਟੇ ਲੋਕਾਂ ਨੂੰ ਅਸੀਂ ਕਰਾਰਾ ਜਵਾਬ ਦੇ ਰਹੇ ਹਾਂ। ਉਹਨਾਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਬੀਤੇ ਵਿਚ ਆਪਣਾ ਪ੍ਰਭੂਸੱਤਾ ਸੰਪੰਨ ਰਾਜ ਕਾਇਮ ਕੀਤਾ ਸੀ ਅਤੇ ਅਸੀਂ ਅੱਜ ਵੀ ਇਤਿਹਾਸ ਨੂੰ ਦੁਹਰਾਉਣ ਲਈ ਦ੍ਰਿੜ ਹਾਂ।
ਉਹਨਾਂ ਅੱਗੇ ਕਿਹਾ ਕਿ ਸਿੱਖ ਪ੍ਰਭੂਸੱਤਾ, ਸਚਾਈ ਅਤੇ ਇਨਸਾਫ ਦੇ ਪ੍ਰਤੀਕ ਖ਼ਾਲਸਾਈ ਝੰਡੇ ਨੂੰ ਸਲਾਮੀ ਦੇ ਕੇ ਉਹ ਖ਼ਾਲਸਾ ਰਾਜ ਦੀ ਕਾਇਮੀ ਲਈ ਜੂਝਣ ਵਾਲੇ ਸਮੂਹ ਸਹੀਦਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਦੇ ਹਨ ਅਤੇ ਉਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਅਧੂਰੇ ਸੁਪਨੇ ਪੂਰਾ ਕਰਨ ਦਾ ਪ੍ਰਣ ਕਰਦੇ ਹਨ।
ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸਿੱਖਾਂ ਦਾ ਭਵਿੱਖ ਸਵੈ-ਨਿਰਣੈ ਦੇ ਹੱਕ ਅਤੇ ਕੌਮ ਦੀ ਪੂਰਨ ਆਜ਼ਾਦੀ ਵਿਚ ਹੀ ਸੁਰਖਿਅਤ ਹੋ ਸਕਦਾ ਹੈ ਅਤੇ ਇਹ ਉਹ ਸਮਾਂ ਹੈ ਜਦੋਂ ਉਜਲੇ ਭਵਿੱਖ ਲਈ ਆਜ਼ਾਦੀ ਦੀ ਸ਼ਮਾ ਨੂੰ ਜਗਦੀ ਰੱਖਣ ਲਈ ਪੁਖਤਾ ਕਦਮ ਚੁੱਕੇ ਜਾਣ।
ਇਕੱਠ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਯੋਗਦਾਨ ਅਤੇ ਵੱਡਮੁੱਲੀ ਭੂਮਿਕਾ ਲਈ ਪ੍ਰਸੰਸਾ ਕੀਤੀ ਗਈ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ ਉਤੇ ਚੱਲਣ ਦਾ ਨਿਸ਼ਚਾ ਕਰਦਾ ਹੈ।
ਸ਼੍ਰੋ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸਿੱਖ ਸੰਗਤਾਂ ਨੂੰ ਉਸ ਲੀਡਰਸ਼ਿਪ ਨੂੰ ਪਛਾਣਨ ਅਤੇ ਰੱਦ ਕਰਨ ਦਾ ਹੋਕਾ ਦਿਤਾ ਜਿਹੜੀ ਆਪਣੇ ਸਵਾਰਥਾਂ ਲਈ ਸਿੱਖ ਕੌਮ ਦੇ ਸਾਂਝੇ ਕੌਮੀ ਮਕਸਦ ਦਾ ਘਾਣ ਕਰਨ ਉਤੇ ਤੁਲੀ ਹੋਈ ਹੈ।
ਦਮਦਮੀ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਨੇ ਅਕਾਲੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਸ਼ਤਾਬਦੀ ਮੌਕੇ ਉਹਨਾਂ ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕਰੇ ਜਿਹਨਾਂ ਨੇ ਹਾਲ ਹੀ ਵਿਚ ਸਿੱਖ ਰਾਜ ਕਾਇਮ ਕਰਨ ਲਈ ਜੁਝਾਰੂ ਸੰਘਰਸ਼ ਵਿੱਚ ਹਿੱਸਾ ਲਿਆ ਸੀ।
ਕੰਵਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਅਮਰੀਕਾ ਫੇਰੀ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਕੋਲ ਉਥੋਂ ਦੇ ਸਿੱਖਾਂ ਦੀਆਂ ਸਰਗਰਮੀਆਂ ਬਾਰੇ ਵਿਵਾਦ ਖੜਾ ਕਰਨ ਨਾਲ ਕੈਨੇਡਾ ਦੇ ਸਿੱਖ ਇਕ ਅਨਿਸ਼ਚਤਾ ਅਤੇ ਸ਼ੱਕ ਦੇ ਮਾਹੌਲ ਵਿਚ ਜੀ ਰਹੇ ਹਨ। ਉਹਨਾਂ ਕਿਹਾ ਕਿ ਉਹ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਅਨੈਤਿਕ ਅਤੇ ਨਸਲਵਾਦੀ ਰਵੱਈਏ ਦੀ ਸਖਤੀ ਨਾਲ ਨਿੰਦਾ ਕਰਦੇ ਹਨ ਜਿਸਨੇ ਕੈਨੇਡਾ ਦੇ ਸਿੱਖਾਂ ਅਤੇ ਉਥੋਂ ਦੀ ਸਰਕਾਰ ਦੇ ਵਿਚਕਾਰ ਗਲਤਫਹਿਮੀਆਂ ਪਾਉਣ ਲਈ ਝੂਠੀਆਂ ਕਹਾਣੀਆਂ ਘੜੀਆਂ।
ਇਸ ਮੌਕੇ ਇਕ ਮਤੇ ਰਾਂਹੀ ਇੱਕਤਰਤਾ ਵਲੋਂ ਸੰਸਾਰ ਭਰ ਦੇ ਸਿੱਖਾਂ ਵਿਸ਼ੇਸ਼ ਕਰਕੇ ਕੌਂਸਲ ਆਫ ਖਾਲਿਸਤਾਨ (ਯ.ਕੇ), ਖਾਲਿਸਤਾਨ ਅਫੇਅਰ ਸੈਂਟਰ (ਅਮਰੀਕਾ) ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ (ਕੈਨੇਡਾ) ਵਰਗੀਆਂ ਸੰਸਥਾਵਾਂ ਨੂੰ ਯੂ ਐਨ ਓ ਵਿਚ ਸਿੱਖ ਕੌਮ ਲਈ ਸਹਿ-ਮੈਂਬਰੀ ਹਾਸਿਲ ਕਰਨ ਲਈ ਰਾਇ ਕਾਇਮ ਕਰਨ ਦੀ ਅਪੀਲ ਕੀਤੀ ਗਈ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਅਤੇ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਪ੍ਰਭੂਸੱਤਾ ਦੇ ਵਿਰਸੇ ਦੀ ਮਾਲਿਕ ਹੈ। ਉਹਨਾਂ ਕਿਹਾ ਕਿ ਸਿਖਾਂ ਨੇ ਕਈ ਸਾਲ ਅਤੇ ਦਹਾਕੇ ਰਾਜ ਕੀਤਾ ਹੈ ਅਤੇ ਸਾਡੇ ਕੋਲ ਮਾਣ ਕਰਨ ਵਾਲਾ ਗੌਰਵਮਈ ਇਤਿਹਾਸ ਹੈ।
ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤ ਅੱਜ ਤੱਕ ਨਿਆਂ ਲਈ ਚੀਖ ਪੁਕਾਰ ਕਰ ਰਹੇ ਹਨ। ਭਾਰਤ ਵਿਚ ਨਿਆਂ ਪ੍ਰਾਪਤੀ ਲਈ ਸਾਰੇ ਸਾਧਨ ਇਹ ਪੀੜਤ ਪਰਿਵਾਰ ਵਰਤ ਚੁਕੇ ਹਨ। ਐਮਿਨਸਟੀ ਇੰਟਰਨੈਸ਼ਨਲ ਅਤੇ ਦੂਜੇ ਮੁਲਕਾਂ ਦੇ ਦੂਤਘਰਾਂ ਨੇ ਵੀ ਭਾਰਤ ਨੂੰ ਇਨਸਾਫ ਕਰਨ ਲਈ ਆਖਿਆ ਹੈ ਪਰ ਅਜੇ ਤਕ ਕੁਝ ਨਹੀਂ ਕੀਤਾ ਗਿਆ।
ਮਾਰਚ ਵਿਚ ਮਾਤਾ ਗੁਜ਼ਰੀ ਸਹਾਰਾ ਟਰੱਸਟ ਕੱਲਰ ਭੈਣੀ ਪਟਿਆਲਾ, ਗੁਰ ਆਸਰਾ ਟਰੱਸਟ ਮੋਹਾਲੀ ਤੋਂ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਨੋਬਲਜੀਤ ਸਿੰਘ, ਸਰਵਕਾਰ ਸਿੰਘ, ਚਰਨਜੀਤ ਸਿੰਘ ਸੁੱਜੋ, ਬਾਬਾ ਨਛੱਤਰ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ ਆਦਿ ਹਾਜ਼ਰ ਸਨ।

Khalsa Raj Marchਚੱਪੜਚਿੜੀ/ਫਤਹਿਗੜ੍ਹ (ਮਈ, 12, 2010): ਦਲ ਖ਼ਾਲਸਾ ਨੇ ਅੱਜ ਖ਼ਾਲਸਾ ਰਾਜ ਦੀ ਤੀਜੀ ਸ਼ਤਾਬਦੀ ਮੌਕੇ ਚੱਪੜਚਿੜੀ ਤੋਂ ਸਰਹਿੰਦ ਤੱਕ ‘ਖ਼ਾਲਸਾ ਰਾਜ’ ਮਾਰਚ ਦੌਰਾਨ ਸਿੱਖ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਦੀ ਪ੍ਰਾਪਤੀ ਲਈ ਅਹਿਦ ਲਿਆ। ਮਾਰਚ ਦੀ ਸਮਾਪਤੀ ਖ਼ਾਲਸਾਈ ਝੰਡੇ ਨੂੰ ਤਲਵਾਰਾਂ ਨਾਲ ਸਲਾਮੀ ਦੇਕੇ ਕੀਤੀ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,