ਆਮ ਖਬਰਾਂ

ਲੰਡਨ ਦੀ ਸੰਸਥਾ ਵਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਦਰਬਾਰ ਸਾਹਿਬ ਲਈ

November 24, 2017 | By

ਅੰਮ੍ਰਿਤਸਰ: ‘ਵਰਲਡ ਬੁੱਕ ਆਫ ਰੀਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ ਗਿਆ। ਇਹ ਐਵਾਰਡ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਐਵਾਰਡ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲੰਡਨ ਤੋਂ ਆਏ ਬੀਬੀ ਸੁਰਭੀ ਕੌਲ ਜਨਰਲ ਸੈਕਟਰੀ ਤੇ ਸ. ਰਨਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਪਾਸੋਂ ਪ੍ਰਾਪਤ ਕੀਤਾ।

world most visited

‘ਵਰਲਡ ਬੁੱਕ ਆਫ ਰੀਕਾਰਡਜ਼’, ਲੰਡਨ (ਯੂ.ਕੇ.) ਦੀ ਟੀਮ ਨੂੰ ਸਨਮਾਨਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ

ਇਸ ਸਮੇਂ ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ ਤੇ ਹਰਜਾਪ ਸਿੰਘ ਸੁਲਤਾਨਵਿੰਡ ਵੀ ਮੌਜੂਦ ਸਨ। ਸ਼੍ਰੋਮਣੀ ਕਮੇਟੀ ਵੱਲੋਂ ਬੀਬੀ ਸੁਰਭੀ ਕੌਲ, ਰਨਦੀਪ ਸਿੰਘ ਕੋਹਲੀ, ਗੌਰਵ ਆਨੰਦ, ਕੈਪਟਨ ਅਭੀਨਵ ਗਰਗ, ਸਾਗਰ ਕਪੂਰ ਤੇ ਮਿਨੀ ਕੋਹਲੀ ਨੂੰ ਦਰਬਾਰ ਸਾਹਿਬ ਦਾ ਸੁਨਹਿਰੀ ਮਾਡਲ, ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੌਕੇ ਬੀਬੀ ਸੁਰਭੀ ਕੌਲ ਤੇ ਰਨਦੀਪ ਸਿੰਘ ਕੋਹਲੀ ਨੇ ਸਾਂਝੇ ਰੂਪ ਵਿਚ ਐਵਾਰਡ ਦੇਣ ਦੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਡਾ ਮਕਸਦ ਪ੍ਰਮੁੱਖ ਅਸਥਾਨਾਂ ਦੀ ਮਹਾਨਤਾ ਦਾ ਪ੍ਰਚਾਰ ਦੁਨੀਆਂ ਦੇ ਹਰੇਕ ਕੋਨੇ ਵਿਚ ਪਹੁੰਚਾਉਣਾ ਹੈ ਤਾਂ ਜੋ ਵਿਸ਼ਵ ਭਰ ਦੇ ਲੋਕਾਂ ਨੂੰ ਵੀ ਅਜਿਹੇ ਮਨੁੱਖਤਾ ਦੀ ਭਲਾਈ ਵਾਲੇ ਅਸਥਾਨਾਂ ਤੋਂ ਪ੍ਰੇਰਨਾ ਮਿਲ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,