Tag Archive "darbar-sahib-amritsar"

ਘੱਲੂਘਾਰਾ ਹਫਤੇ ਦੇ ਮੱਦੇਨਜ਼ਰ ਪੁਲਿਸ ਵਲੋਂ ਸਿੱਖ ਕਾਰਕੁਨਾਂ ਤੇ ਸਖਤੀ; ਸਿੱਖ ਧਿਰਾਂ ਵਲੋਂ ਇਸ ਕਾਰਵਾਈ ਦੀ ਸਖਤ ਨਿਖੇਧੀ

ਤੀਜੇ ਘੱਲੂਘਾਰੇ (ਜੂਨ 1984) ਦੀ 36ਵੀਂ ਸਲਾਨਾ ਯਾਦ ਦੇ ਮੱਦੇ ਨਜ਼ਰ ਸਿੱਖ ਸੰਗਤਾਂ ਵਲੋਂ ਸਾਲ ਦੀ ਤਰ੍ਹਾਂ ਘੱਲੂਘਾਰਾ ਯਾਦਗਾਰੀ ਅਤੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ।

ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਕੀਤੀ ਅਰਦਾਸ – ਜਥੇਦਾਰ ਹਵਾਰਾ ਕਮੇਟੀ

ਭਾਰਤੀ ਹਕੂਮਤ ਵੱਲੋਂ ਕੀਤੇ ਦੁਖਦਾਈ ਅਤੇ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਤੀਜਾ ਘੱਲੂਘਾਰਾ ਜੂਨ '84 ਦੀ ਆਰੰਭਤਾ ਦੀ ਯਾਦ ਵਿੱਚ ਅੱਜ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ।

ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ: ਦਲ ਖਾਲਸਾ

ਦਰਬਾਰ ਸਾਹਿਬ ਹਮਲੇ ਦੀ 36ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ।

ਪਠਲਾਵਾ ਵਾਸੀਆਂ ਨੇ ਪਿੰਡ ਦੇ ਕਰੋਨਾ-ਮੁਕਤ ਹੋਣ ‘ਤੇ ਦਰਬਾਰ ਸਾਹਿਬ ਵਿਖੇ 15 ਲੱਖ ਦੀ ਰਸਦ ਭੇਟ ਕਰਕੇੇ ਸ਼ੁਕਰਾਨਾ ਕੀਤਾ

ਦੋ ਮਹੀਨੇ ਪਹਿਲਾਂ ਗਿਆਨੀ ਬਲਦੇਵ ਸਿੰਘ ਪਠਲਾਵਾ ਦੇ ਕਰੋਨੇ ਦੀ ਬਿਮਾਰੀ ਤੋਂ ਪੀੜ੍ਹਤ ਹੋਣ ਅਤੇ ਚੜ੍ਹਾਈ ਕਰ ਜਾਣ ਤੋਂ ਬਾਅਦ ਪਠਲਾਵਾ ਵਾਸੀਆਂ ਉੱਤੇ ਬਿਪਤਾ ਦਾ ਸਮਾਂ ਰਿਹਾ।

ਸ਼੍ਰੋ.ਗੁ.ਪ੍ਰ.ਕ. ਵੱਲੋਂ ਦਰਬਾਰ ਸਾਹਿਬ ਸਰੋਵਰ ਨੂੰ ਦੀਪਮਾਲਾ ਲਈ ਆਰਜੀ ਤੌਰ ਤੇ ਛੋਟਾ ਤੇ ਸੰਗਤਾਂ ਚ ਚਿੰਤਾ

ਇਤਿਹਾਸਕ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨਾਲ ਛੇੜਖਾਨੀ ਕਰਨ ਲਈ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਨੇ ਇੱਕ ਹੋਰ ਮੀਲ ਪੱਥਰ ਕਾਇਮ ਕਰਦਿਆਂ ਸ੍ਰੀ ਦਰਬਾਰ ਸਾਹਿਬ ਸਥਿਤ ਤੇ ਗੁਰੂ ਕਾਲ ਤੋਂ ਬਣੇ ਅੰਮ੍ਰਿਤ ਸਰੋਵਰ ਦੇ ਅਕਾਰ ਨੂੰ ਹੀ ਛੋਟਾ ਕਰਕੇ ਇੱਕ ਬਵੀਂ ਪ੍ਰੰਪਰਾ ਪਾਣ ਦਾ ਮੁਢ ਬੰਨ੍ਹਣਾ ਸ਼ੁਰੂ ਕਰ ਦਿੱਤਾ ਹੈ।

ਦਰਸ਼ਨੀ ਡਿਊੜੀ ਦੇ ਦਰਵਾਜੇ ਸੋਮਨਾਥ ਮੰਦਰ ਦੇ ਹਨ ਜੋ ਸਿੰਘਾਂ ਨੇ ਮਹਿਮੂਦ ਗਜ਼ਨਵੀ ਕੋਲੌਂ ਖੋਹੇ ਸਨ: ਗਿਆਨੀ ਜਗਤਾਰ ਸਿੰਘ

ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਭਿਖੀਵਿੰਡ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਊੜੀ ਤੋਂ ਸਾਲ 2010 ਵਿੱਚ ਉਤਾਰੇ ਗਏ ਦਰਵਾਜੇ ਸੋਮ ਨਾਥ ਮੰਦਰ ਦੇ ਹਨ।

ਸੱਚਖੰਡ ਦਰਬਾਰ ਸਾਹਿਬ ਜੀ ਦੀ ਦਰਸ਼ਨੀ ਡਿਉੜੀ ਵਿਖੇ ਨਵੇਂ ਦਰਵਾਜ਼ੇ ਲਾਏ

ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਨਵੇਂ ਤਿਆਰ ਕੀਤੇ ਗਏ ਦਰਵਾਜ਼ਿਆਂ ਦੀ ਅੱਜ ਜੈਕਾਰਿਆਂ ਦੀ ਗੂੰਜ ਦਰਮਿਆਨ ਸਥਾਪਨਾ ਕੀਤੀ ਗਈ। ਕਾਰ ਸੇਵਾ ਰਾਹੀਂ ਤਿਆਰ ਕਰਵਾਏ ਇਨ੍ਹਾਂ ਬੇਸ਼ਕੀਮਤੀ ਦਰਵਾਜਿਆਂ ਲਈ ਸਿੱਖ ਸੰਗਤਾਂ ਤੇ ਸ਼੍ਰੋਮਣੀ ਕਮੇਟੀ ਨੂੰ 8 ਸਾਲ ਦਾ ਇੰਤਜਾਰ ਕਰਨਾ ਪਿਆ ਜਦੋਂ ਕਿ ਕਮੇਟੀ ਦਾਅਵਿਆਂ ਅਨੁਸਾਰ ਇਹ ਦਰਵਾਜੇ ਇੱਕ ਸਾਲ ਵਿੱਚ ਤਿਆਰ ਹੋਣੇ ਸਨ

ਸੱਚਖੰਡ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਦਰਸ਼ਨੀ ਡਿਓਢੀ ਵਿਖੇ ਅੱਜ ਨਵੇਂ ਦਰਵਾਜ਼ੇ ਲਾਏ ਜਾਣਗੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਅੱਜ (6 ਅਕਤੂਬਰ) ਨੂੰ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਮੁਰੰਮਤ ਦੀ ਸੇਵਾ ਲਈ ਉਤਾਰੇ ਗਏ ਸਨ, ਜਿਨ੍ਹਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਰਵਾਈ ਗਈ ਹੈ।

ਪਾਣੀ ਦੀਆਂ ਬੋਤਲਾਂ ’ਤੇ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ: ਬਿਜਲ ਸੱਥ ਦੇ ਰੌਲੇ ਨੇ ਸ਼੍ਰੋਮਣੀ ਕਮੇਟੀ ਦੀ ਨੀਦ ਤੋੜੀ

ਉਤਰ ਰੇਲਵੇ ਦੇ ਪ੍ਰਬੰਧ ਹੇਠਲ਼ੀ ਸ਼ਤਾਬਦੀ ਐਕਸਪ੍ਰੈਸ ਵਿਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਮਾਮਲਾ ਸਾਹਮਣੇ ਆਉਣ ’ਤੇ ਰੇਲਵੇ ਵਿਭਾਗ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜਥਾ ਸਿਰਲੱਥ ਖਾਲਸਾ ਨਾਮੀ ਸਿੱਖ ਸੰਸਥਾ ਨੇ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਤੇ ਪਾ ਦਿੱਤਾ।

ਦਰਬਾਰ ਸਾਹਿਬ ਦੁਆਲੇ ਹਰ ਪਾਸੇ ਸੰਗਮਰਮਰ ਧੱਪਣ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ ਵੱਲੋਂ ‘ਹਰੀ ਪੱਟੀ’ ਬਣਾਉਣ ’ਤੇ ਵਿਚਾਰਾਂ ਸ਼ੁਰੂ

ਦਰਬਾਰ ਸਾਹਿਬ (ਅੰਮ੍ਰਿਤਸਰ) ਸਿੱਖਾਂ ਦਾ ਕੇਂਦਰੀ ਸਥਾਨ ਹੈ ਜਿਸ ਦੀ ਸਥਾਪਨਾ ਗੁਰੂ ਸਾਹਿਬਾਨ ਨੇ ਆਪ ਕਰਵਾਈ। ਅੰਮ੍ਰਿਤ ਦੇ ਸਰੋਵਰ ਵਿੱਚ ਉੱਸਰੇ ਦਰਬਾਰ ਸਾਹਿਬ ਦਾ ਚੌਗਿਰਦਾ ਕੁਦਰਤੀ ਮਹੌਲ ਵਾਲਾ ਸੀ। ਇਸ ਕੁਦਰਤੀ ਤੇ ਹਰੇ ਭਰੇ ਚੌਗਿਰਦੇ ਦੀਆਂ ਕੁਝ ਯਾਦਾਂ ਅਜੇ ਵੀ ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦ ਰੁੱਖਾਂ ਜਿਵੇਂ ਕਿ ਦੁੱਖਭੰਜਨੀ ਬੇਰੀ, ਬੇਰ ਬਾਬ ਬੁੱਢਾ ਜੀ, ਲਾਚੀ ਬੇਰੀ ਅਤੇ ਅਕਾਲ ਤਖਤ ਸਾਹਿਬ ਸਾਹਿਬ ਦੇ ਸਨਮੁਖ ਅਕਾਲ ਅਖਾੜੇ ਵਿੱਚਲੀ ਇਮਲੀ ਦੇ ਰੂਪ ਵਿੱਚ ਮੌਜੂਦ ਹਨ।

Next Page »