Tag Archive "darbar-sahib-amritsar"

ਸੱਚਖੰਡ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੀ ਦਰਸ਼ਨੀ ਡਿਓਢੀ ਵਿਖੇ ਅੱਜ ਨਵੇਂ ਦਰਵਾਜ਼ੇ ਲਾਏ ਜਾਣਗੇ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਦਰਵਾਜ਼ੇ ਅੱਜ (6 ਅਕਤੂਬਰ) ਨੂੰ ਲਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਸਮੇਂ ਦੌਰਾਨ ਮੁਰੰਮਤ ਦੀ ਸੇਵਾ ਲਈ ਉਤਾਰੇ ਗਏ ਸਨ, ਜਿਨ੍ਹਾਂ ਦੀ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਪਾਸੋਂ ਕਰਵਾਈ ਗਈ ਹੈ।

ਪਾਣੀ ਦੀਆਂ ਬੋਤਲਾਂ ’ਤੇ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ: ਬਿਜਲ ਸੱਥ ਦੇ ਰੌਲੇ ਨੇ ਸ਼੍ਰੋਮਣੀ ਕਮੇਟੀ ਦੀ ਨੀਦ ਤੋੜੀ

ਉਤਰ ਰੇਲਵੇ ਦੇ ਪ੍ਰਬੰਧ ਹੇਠਲ਼ੀ ਸ਼ਤਾਬਦੀ ਐਕਸਪ੍ਰੈਸ ਵਿਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਮਾਮਲਾ ਸਾਹਮਣੇ ਆਉਣ ’ਤੇ ਰੇਲਵੇ ਵਿਭਾਗ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜਥਾ ਸਿਰਲੱਥ ਖਾਲਸਾ ਨਾਮੀ ਸਿੱਖ ਸੰਸਥਾ ਨੇ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਤੇ ਪਾ ਦਿੱਤਾ।

ਦਰਬਾਰ ਸਾਹਿਬ ਦੁਆਲੇ ਹਰ ਪਾਸੇ ਸੰਗਮਰਮਰ ਧੱਪਣ ਤੋਂ ਬਾਅਦ ਸ਼੍ਰੋ.ਗੁ.ਪ੍ਰ.ਕ ਵੱਲੋਂ ‘ਹਰੀ ਪੱਟੀ’ ਬਣਾਉਣ ’ਤੇ ਵਿਚਾਰਾਂ ਸ਼ੁਰੂ

ਦਰਬਾਰ ਸਾਹਿਬ (ਅੰਮ੍ਰਿਤਸਰ) ਸਿੱਖਾਂ ਦਾ ਕੇਂਦਰੀ ਸਥਾਨ ਹੈ ਜਿਸ ਦੀ ਸਥਾਪਨਾ ਗੁਰੂ ਸਾਹਿਬਾਨ ਨੇ ਆਪ ਕਰਵਾਈ। ਅੰਮ੍ਰਿਤ ਦੇ ਸਰੋਵਰ ਵਿੱਚ ਉੱਸਰੇ ਦਰਬਾਰ ਸਾਹਿਬ ਦਾ ਚੌਗਿਰਦਾ ਕੁਦਰਤੀ ਮਹੌਲ ਵਾਲਾ ਸੀ। ਇਸ ਕੁਦਰਤੀ ਤੇ ਹਰੇ ਭਰੇ ਚੌਗਿਰਦੇ ਦੀਆਂ ਕੁਝ ਯਾਦਾਂ ਅਜੇ ਵੀ ਦਰਬਾਰ ਸਾਹਿਬ ਸਮੂਹ ਵਿੱਚ ਮੌਜੂਦ ਰੁੱਖਾਂ ਜਿਵੇਂ ਕਿ ਦੁੱਖਭੰਜਨੀ ਬੇਰੀ, ਬੇਰ ਬਾਬ ਬੁੱਢਾ ਜੀ, ਲਾਚੀ ਬੇਰੀ ਅਤੇ ਅਕਾਲ ਤਖਤ ਸਾਹਿਬ ਸਾਹਿਬ ਦੇ ਸਨਮੁਖ ਅਕਾਲ ਅਖਾੜੇ ਵਿੱਚਲੀ ਇਮਲੀ ਦੇ ਰੂਪ ਵਿੱਚ ਮੌਜੂਦ ਹਨ।

ਆਰ.ਪੀ.ਐਫ ਅਧਿਕਾਰੀ ਪੁਲਿਸ ਵਰਦੀ, ਬੈਲਟ ਤੇ ਟੋਪੀ ਸਮੇਤ ਦਰਬਾਰ ਸਾਹਿਬ ਪਰਕਰਮਾ ਵਿੱਚ ਦਾਖਲ, ਸ਼੍ਰੋਮਣੀ ਕਮੇਟੀ ਖਾਮੋਸ਼

ਰੇਲਵੇ ਪ੍ਰੋਟਕੈਸ਼ਨ ਫੋਰਸ ਦੇ ਇੱਕ ਡੀ.ਐਸ.ਪੀ. ਰੈਂਕ ਅਧਿਕਾਰੀ ਦੇ ਪੁਲਿਸ ਵਰਦੀ , ਬੈਲਟ ਅਤੇ ਟੋਪੀ ਸਮੇਤ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਣ ਨਾਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਨਲਾਇਕੀ ਤੇ ਨਾ ਅਹਿਲੀ ਦੀ ਚਰਚਾ ਸ਼ੁਰੂ ਹੋਈ ਹੈ । ਪ੍ਰੰਤੂ ਕਮੇਟੀ ਨੇ ਇਸ ਪ੍ਰਤੀ ਕੋਈ ਵੀ ਪੱਖ ਦੇਣਾ ਜਰੂਰੀ ਨਹੀ ਸਮਝਿਆ ।

ਦਰਬਾਰ ਸਾਹਿਬ ਦੀ ਇਮਾਰਤ ’ਚ ਤਬਦੀਲੀਆਂ ਕਿਉਂ ? (ਲੇਖਕ: ਜਗਤਾਰ ਸਿੰਘ)

-ਜਗਤਾਰ ਸਿੰਘ ਚੋਟੀ ਦੀਆਂ ਸਿੱਖ ਸੰਸਥਾਵਾਂ ਵਿੱਚ ਨਿਘਾਰ ਤੋਂ ਬਾਅਦ ਹੁਣ ਸ੍ਰੀ ਦਰਬਾਰ ਸਾਹਿਬ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ। ਪਿਛਲੇ ਮਹੀਨਿਆਂ ...

ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੀ ਜਨਾਨੀ ਨੂੰ ਪੁਲਿਸ ਹਵਾਲੇ ਕੀਤਾ

ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਸੂਬੇ ਵਿੱਚ ਵਾਪਰ ਰਹੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਨਿਤ ਦਿਨ ਨਵਾਂ ਨਸੀਹਤ ਨਾਮਾ ਜਾਰੀ ਕਰਨ ...

ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਉਤਰਨ ਲਈ ਲਿਫਟ ਲੱਗੀ

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇੇ ਬਜ਼ੁਰਗ ਸੰਗਤਾਂ ਦੀ ਸਹੂਲਤ ਲਈ ਅਕਾਲ ਤਖ਼ਤ ਦੇ ਸਕੱਤਰੇਤ ਵਾਲੇ ਪਾਸੇ ਪੌੜੀਆਂ ਨਾਲ ਪਹਿਲੀ ਪੌੜੀਆਂ ਵਾਲੀ ਲਿਫਟ (ਆਊਟਡੋਰ ਸਟੇਅਰ ਲਿਫਟ) ਲਾਈ ਗਈ ਹੈ।

ਲੰਡਨ ਦੇ ਮੇਅਰ ਸਾਦਿਕ ਖਾਨ ਦਾ ਦਰਬਾਰ ਸਾਹਿਬ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਸਨਮਾਨ

ਲੰਡਨ ਦੇ ਮੇਅਰ ਜਨਾਬ ਸਾਦਿਕ ਖਾਨ ਅੱਜ (6 ਦਸੰਬਰ, 2017) ਦਰਬਾਰ ਸਾਹਿਬ ਪਹੁੰਚੇ। ਸ਼੍ਰੋਮਣੀ ਕਮੇਟੀ ਦੇ ਕਾਰਜਕਾਰਣੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਲੰਡਨ ਦੀ ਸੰਸਥਾ ਵਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਦਰਬਾਰ ਸਾਹਿਬ ਲਈ

‘ਵਰਲਡ ਬੁੱਕ ਆਫ ਰੀਕਾਰਡਜ਼’, ਲੰਡਨ (ਯੂ.ਕੇ.) ਵੱਲੋਂ ‘ਮੋਸਟ ਵਿਜ਼ਿਟਡ ਪਲੇਸ ਆਫ ਦਾ ਵਰਲਡ’ ਐਵਾਰਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਟ ਕੀਤਾ ਗਿਆ। ਇਹ ਐਵਾਰਡ ਸਭ ਤੋਂ ਵੱਧ ਆਮਦ ਵਾਲਾ ਧਾਰਮਿਕ ਅਸਥਾਨ ਹੋਣ ਲਈ ਭੇਟ ਕੀਤਾ ਗਿਆ ਹੈ। ਇਹ ਐਵਾਰਡ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਲੰਡਨ ਤੋਂ ਆਏ ਬੀਬੀ ਸੁਰਭੀ ਕੌਲ ਜਨਰਲ ਸੈਕਟਰੀ ਤੇ ਸ. ਰਨਦੀਪ ਸਿੰਘ ਕੋਹਲੀ ਪੰਜਾਬ ਪ੍ਰਧਾਨ ਦੀ ਟੀਮ ਪਾਸੋਂ ਪ੍ਰਾਪਤ ਕੀਤਾ।

ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੇ ਪੰਥਕ ਜਥੇਬੰਦੀਆਂ ਨੂੰ ਕਿਹਾ;ਪੰਜਾਬ ‘ਚ ਇੰਦਰਾ ਦਾ ਬੁੱਤ ਨਾ ਲੱਗਣ ਦਿਓ

ਸਿੱਖ ਕੌਮ ਦੀ ਅੱਡਰੀ ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਕਮੇਟੀ ਹਿੰਦੂਤਵੀ ਰਾਸ਼ਟਰ ਲਈ ਕੁਰਬਾਨ ਹੋਣ ਵਾਲਿਆਂ ਦੀ ਇਸ ਹੱਦ ਤੀਕ ਗੱਲ ਕਰਨ ਲੱਗ ਪਈ ਹੈ ਕਿ ਇਸਦੇ ਸਾਹਮਣੇ ਕੌਮੀ ਸ਼ਹੀਦਾਂ ਦੀ ਕੁਰਬਾਨੀ ਦਾ ਗੂੜਾ ਰੰਗ ਕੋਈ ਅਹਿਮੀਅਤ ਨਹੀਂ ਰੱਖਦਾ।

« Previous PageNext Page »