ਸਿਆਸੀ ਖਬਰਾਂ » ਸਿੱਖ ਖਬਰਾਂ

ਮੱਧ ਪ੍ਰਦੇਸ਼: ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਇੰਦੌਰ ਵਿਖੇ ਹੋਈ “ਮਹਾਂ ਪੰਚਾਇਤ”

May 14, 2017 | By

ਇੰਦੌਰ: ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਸ਼ੁੱਕਰਵਾਰ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਗੁਰੂਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਈ। ਇਸ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਸਿੱਖ ਜਥੇਬੰਦੀਆਂ ਅਤੇ ਆਗੂਆਂ ਨੇ ਹਿੱਸਾ ਲਿਆ।

ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ 'ਚ ਇੰਦੌਰ (ਮੱਧ ਪ੍ਰਦੇਸ਼) ਵਿਖੇ ਸੱਦੀ ਗਈ ਮਹਾਂਪੰਚਾਇਤ 'ਚ ਸ਼ਾਮਲ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਬਾਦਲ ਦਲ ਵਲੋਂ ਰਾਮ ਸਿੰਘ ਆਦਿ ਸ਼ਾਮਲ ਹੋਏ

ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਇੰਦੌਰ (ਮੱਧ ਪ੍ਰਦੇਸ਼) ਵਿਖੇ ਸੱਦੀ ਗਈ ਮਹਾਂਪੰਚਾਇਤ ‘ਚ ਸ਼ਾਮਲ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਬਾਦਲ ਦਲ ਵਲੋਂ ਰਾਮ ਸਿੰਘ ਆਦਿ ਸ਼ਾਮਲ ਹੋਏ

ਸਿਕਲੀਗਰ ਸਿੱਖਾਂ ਦੀ ਮਹਾਂਪੰਚਾਇਤ ਨੂੰ ਸੰਬੋਧਨ ਕਰਦੇ ਹੋਏ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਜੇਕਰ ਸਿਕਲੀਗਰ ਸਿੱਖਾਂ ‘ਤੇ ਵਧੀਕੀਆਂ ਬੰਦ ਨਹੀਂ ਹੋਣਗੀਆਂ ਤਾਂ ਸੰਸਦ ਦੇ ਸਾਹਮਣੇ ਇਕ ਸਿੱਖ ਮਹਾਪੰਚਾਇਤ ਸੱਦੀ ਜਾਏਗੀ।

ਸਬੰਧਤ ਖ਼ਬਰ:

ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿਹਾ; ਸਿਕਲੀਗਰ ਸਿੱਖਾਂ ਖਿਲਾਫ ਹੋ ਰਹੇ ਅਤਿਆਚਾਰਾਂ ਦੀ ਜਾਂਚ ਹੋਵੇ …

ਜੀ.ਕੇ. ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਕੋਈ ਜੁਰਮ ਕੀਤਾ ਹੈ ਤਾਂ ਉਸ ‘ਤੇ ਕੇਵਲ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਪਰ ਸਿਖਾਂ ਦੀ ਵੱਡੇ ਪੱਧਰ ‘ਤੇ ਅਤਿਆਚਾਰ ਗਲਤ ਹੈ ਅਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਵਧੀਕੀਆਂ ਨਹੀਂ ਬੰਦ ਹੋਈਆਂ ਤਾਂ ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਸਾਹਮਣੇ ਸਿੱਖਾਂ ਦੀ ਮਹਾਂਪੰਚਾਇਤ ਸੱਦੀ ਜਾਏਗੀ। ਜੀ.ਕੇ. ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕਰੀਬ 13 ਲੱਖ ਸਿੱਖ ਸਨ।

ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ 'ਚ ਇੰਦੌਰ (ਮੱਧ ਪ੍ਰਦੇਸ਼) ਵਿਖੇ ਸੱਦੀ ਗਈ ਮਹਾਂਪੰਚਾਇਤ 'ਚ ਸ਼ਾਮਲ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਬਾਦਲ ਦਲ ਵਲੋਂ ਰਾਮ ਸਿੰਘ ਆਦਿ ਸ਼ਾਮਲ ਹੋਏ ਮਹਾਂ ਪੰਚਾਇਤ 'ਚ ਸ਼ਾਮਲ ਸਿੱਖ

ਸਿਕਲੀਗਰ ਸਿੱਖਾਂ ਦੀ ਗ੍ਰਿਫਤਾਰੀਆਂ ਦੇ ਵਿਰੋਧ ‘ਚ ਇੰਦੌਰ (ਮੱਧ ਪ੍ਰਦੇਸ਼) ਵਿਖੇ ਸੱਦੀ ਗਈ ਮਹਾਂਪੰਚਾਇਤ ‘ਚ ਸ਼ਾਮਲ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਦਿੱਲੀ ਕਮੇਟੀ ਦੇ ਮਨਜੀਤ ਸਿੰਘ ਜੀ.ਕੇ., ਪਰਮਜੀਤ ਸਿੰਘ ਰਾਣਾ, ਬਾਦਲ ਦਲ ਵਲੋਂ ਰਾਮ ਸਿੰਘ ਆਦਿ ਸ਼ਾਮਲ ਹੋਏ
ਮਹਾਂ ਪੰਚਾਇਤ ‘ਚ ਸ਼ਾਮਲ ਸਿੱਖ

ਕੇਂਦਰੀ ਮੰਤਰੀ ਅਤੇ ਹੁਣ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ ਸੰਬੋਧਨ ‘ਚ ਸਿਕਲੀਗਰ ਸਿੱਖਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਯਕੀਨ ਦਿਵਾਇਆ ਅਤੇ ਕਿਹਾ ਕਿ ਉਹ ਇਸ ਮੁੱਦੇ ਨੂੰ ਮੱਧ ਪ੍ਰਦੇਸ਼ ਸਰਕਾਰ ਅਤੇ ਉੱਚ ਅਧਿਕਾਰੀਆਂ ਕੋਲ ਚੁੱਕਣਗੇ। ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਵੀ ਸੰਮੇਲਨ ਵਿਚ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸਿਕਲੀਗਰ ਸਿੱਖ ਸਦੀਆਂ ਤੋਂ ਲੋਹੇ ਅਤੇ ਹੋਰ ਧਾਤੂ ਉਤਪਾਦ ਬਣਾਉਣ ਦੇ ਕੰਮਾਂ ‘ਚ ਸ਼ਾਮਲ ਹਨ। ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬੇਰਹਰਮਪੁਰ ‘ਚ ਸਿੱਖਾਂ ਨੂੰ ਪਿੰਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਨਕਸਲੀਆਂ ਲਈ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ।

ਸਬੰਧਤ ਖ਼ਬਰ:

ਮਾਨ ਦਲ ਦਾ ਵਫਦ ਸਿਕਲੀਗਰ ਸਿੱਖਾਂ ਦੇ ਮਸਲਿਆਂ ਸਬੰਧੀ ਜਾਣਕਾਰੀ ਇਕੱਠੀ ਕਰਨ ਮੱਧ ਪ੍ਰਦੇਸ਼ ਜਾਏਗਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,