ਸਿਆਸੀ ਖਬਰਾਂ

ਭਾਜਪਾ ਦੇ ਮਨਜਿੰਦਰ ਸਿਰਸਾ ਨੇ ਜਿੱਤੀ ਰਾਜੌਰੀ ਗਾਰਡਰ ਵਿਧਾਨ ਸਭਾ ਜ਼ਿਮਨੀ ਚੋਣ; ‘ਆਪ’ ਦੀ ਜ਼ਮਾਨਤ ਜ਼ਬਤ

April 13, 2017 | By

ਨਵੀਂ ਦਿੱਲੀ: ਦਿੱਲੀ ਦੀ ਰਾਜੌਰੀ ਗਾਰਡਨ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦਾ ਨਤੀਜਾ ਆ ਗਿਆ ਹੈ। ਇਸ ਸੀਟ ‘ਤੇ ਭਾਜਪਾ ਨੇ ਕਬਜ਼ਾ ਕਰ ਲਿਆ ਹੈ। ਭਾਜਪਾ ਨੇ ਇਹ ਸੀਟ ਆਮ ਆਦਮੀ ਪਾਰਟੀ ਤੋਂ ਖੋਹੀ ਹੈ। ਇਸ ਸੀਟ ‘ਤੇ ਭਾਜਪਾ ਅਤੇ ਕਾਂਗਰਸ ‘ਚ ਸਿੱਧੀ ਟੱਕਰ ਦੇਖਣ ਨੂੰ ਮਿਲੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਦੀ ਸਥਿਤੀ ਕਾਫੀ ਖਰਾਬ ਰਹੀ ਅਤੇ ਉਸਦੀ ਜ਼ਮਾਨਤ ਜ਼ਬਤ ਹੋ ਗਈ। ਜ਼ਮਾਨਤ ਬਚਾਉਣ ਲਈ ਕੁਲ ਪਈਆਂ ਵੋਟਾਂ ਦਾ ਛੇਵਾਂ ਹਿੱਸਾ ਵੋਟਾਂ ਮਿਲਣੀਆਂ ਜ਼ਰੂਰੀ ਹੁੰਦੀਆਂ ਹਨ। ਭਾਜਪਾ ਦੇ ਚੋਣ ਨਿਸ਼ਾਨ ਕਮਲ ‘ਤੇ ਲੜੇ ਬਾਦਲ ਦਲ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਨਜ਼ਦੀਕੀ ਕਾਂਗਰਸੀ ਉਮੀਦਵਾਰ ਮੀਨਾਕਸ਼ੀ ਚੰਦੇਲਾ ਨੂੰ 14652 ਵੋਟਾਂ ਨਾਲ ਹਰਾਇਆ। ਜਦਕਿ ਆਪ ਉਮੀਦਵਾਰ ਤੀਜੇ ਸਥਾਨ ‘ਤੇ ਰਿਹਾ। ਇਸਤੋਂ ਅਲਾਵਾ ਤਿੰਨ ਹੋਰ ਉਮੀਦਵਾਰ ਵੀ ਚੋਣ ਮੈਦਾਨ ‘ਚ ਸੀ।

ਮਨਜਿੰਦਰ ਸਿੰਘ ਸਿਰਸਾ

ਮਨਜਿੰਦਰ ਸਿੰਘ ਸਿਰਸਾ

ਮਨਜਿੰਦਰ ਸਿਰਸਾ ਨੂੰ 40602 ਵੋਟਾਂ ਮਿਲੀਆਂ, ਜਦਕਿ ਕਾਂਗਰਸ ਦੀ ਮੀਨਾਕਸ਼ੀ ਚੰਦੇਲਾ ਨੂੰ 25950 ਅਤੇ ਆਪ ਦੇ ਹਰਜੀਤ ਸਿੰਘ ਨੂੰ 10243 ਵੋਟਾਂ ਮਿਲੀਆਂ। ਭਾਜਪਾ ਦੇ ਉਮੀਦਵਾਰ ਨੂੰ 51.99 ਫੀਸਦ ਵੋਟ ਮਿਲੇ, ਕਾਂਗਰਸ ਦੇ ਉਮੀਦਵਾਰ ਨੂੰ 33.23 ਫੀਸਦੀ ਵੋਟ ਮਿਲੇ। ਜਦਕਿ ਆਪ ਦੇ ਹਰਜੀਤ ਸਿੰਘ ਨੂੰ 13.11 ਫੀਸਦ ਵੋਟ ਹੀ ਮਿਲੇ। ਸਪੱਸ਼ਟ ਹੈ ਕਿ ਜ਼ਮਾਨਤ ਬਚਾਉਣ ਲਈ ਆਪ ਉਮੀਦਵਾਰ ਨੂੰ 13015 ਵੋਟਾਂ ਮਿਲਣੀਆਂ ਚਾਹੀਦੀਆਂ ਸੀ।

ਜ਼ਿਕਰਯੋਗ ਹੈ ਕਿ ਇਸੇ ਵਿਧਾਨ ਸਭਾ ਹਲਕੇ ‘ਚ 2015 ‘ਚ ਆਪ ਦੇ ਜਰਨੈਲ ਸਿੰਘ ਨੂੰ 55000 ਵੋਟਾਂ ਮਿਲੀਆਂ ਸੀ।

ਮਨਜਿੰਦਰ ਸਿੰਘ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਦੇ ਅਹੁਦੇ ‘ਤੇ ਵੀ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Manjinder Sirsa of BJP wins Rajouri Garden bypoll in Delhi, AAP trails at 3rd position, loses deposit …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,