ਸਿੱਖ ਖਬਰਾਂ

ਦਿੱਲੀ ਵਿਧਾਨ ਸਭਾ ਨੇ 30 ਜੂਨ, 2015 ਨੂੰ 1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਦਿੱਤੀ ਸੀ ਮਾਨਤਾ

April 22, 2017 | By

ਨਵੀ ਦਿੱਲੀ: ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪਾਰਲੀਮੈਂਟ ਨੇ 1984 ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦੇਣਾ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਬਰਾਬਰ ਹੈ। ਜਦਕਿ ਦਿੱਲੀ ਵਿਧਾਨ ਸਭਾ ਨੇ 30 ਜੂਨ, 2015 ਨੂੰ ਸਰਬਸੰਮਤੀ ਨਾਲ 1984 ਕਤਲੇਆਮ ਨੂੰ ‘ਨਸਲਕੁਸ਼ੀ’ ਮੰਨਿਆ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਨਵੰਬਰ 1984 ਦੀਆਂ ਘਟਨਾਵਾਂ ਨੂੰ ‘ਨਸਲਕੁਸ਼ੀ’ ਵਜੋਂ ਦਿੱਲੀ ਵਿਧਾਨ ਸਭਾ ਦੇ ਮਤੇ ਨੂੰ ਭਾਜਪਾ ਦੇ ਵਿਧਾਇਕਾਂ ਨੇ ਵੀ ਹਮਾਇਤ ਦਿੱਤੀ ਸੀ। ਇਹ ਮਤਾ ਰਾਜੌਰੀ ਗਾਰਡਨ ਦੇ ਉਸ ਵੇਲੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਵਿਧਾਨ ਸਭਾ ‘ਚ ਲਿਆਂਦਾ ਸੀ ਅਤੇ ਇਹ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ।

ਇਸ ਖ਼ਬਰ ਅਤੇ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Delhi Assembly Had Recognised Sikh Genocide 1984 Back in 2015: Official Copy of Official Motion Unanimously Passed on June 30, 2015 …

1984 ਸਿੱਖ ਕਤਲੇਆਮ ਨੂੰ ਨਸਲਕੁਸ਼ੀ ਮੰਨਣ ਵਾਲਾ ਮਤਾ ਦਿੱਲੀ ਵਿਧਾਨ ਸਭਾ ਵੀ ਵੈਬਸਾਈਟ ‘ਤੇ ਉਪਲੱਭਧ ਹੈ।

30 ਜੂਨ 2015 ਨੂੰ ਦਿੱਲੀ ਵਿਧਾਨ ਸਭਾ ਵਲੋਂ ਪਾਸ ਮਤੇ ਨੂੰ ਪੜ੍ਹਨ ਲਈ:

Download (PDF, 51KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , ,