ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪਾਰਲੀਮੈਂਟ ਨੇ 1984 ਸਿੱਖ ਕਤਲੇਆਮ ਨੂੰ 'ਨਸਲਕੁਸ਼ੀ' ਵਜੋਂ ਮਾਨਤਾ ਦੇਣਾ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਬਰਾਬਰ ਹੈ। ਜਦਕਿ ਦਿੱਲੀ ਵਿਧਾਨ ਸਭਾ ਨੇ 30 ਜੂਨ, 2015 ਨੂੰ ਸਰਬਸੰਮਤੀ ਨਾਲ 1984 ਕਤਲੇਆਮ ਨੂੰ 'ਨਸਲਕੁਸ਼ੀ' ਮੰਨਿਆ ਹੈ।
ਰੋਪੜ (ਰੂਪਨਗਰ) ਦੀ ਇਕ ਅਦਾਲਤ ਨੇ 3 ਦਸੰਬਰ, 2016 ਨੂੰ ਸਾਬਕਾ ਡੀਜੀਪੀ ਐਸ.ਕੇ. ਸ਼ਰਮਾ ਸਣੇ ਚਾਰ ਪੁਲਿਸ ਵਾਲਿਆਂ ਨੂੰ 1991 'ਚ ਹੋਏ ਝੂਠੇ ਮੁਕਾਬਲੇ ਦੇ ਕੇਸ 'ਚ "ਸ਼ੱਕ ਦਾ ਫਾਇਦਾ" ਦਿੰਦੇ ਹੋਏ ਬਰੀ ਕਰ ਦਿੱਤਾ।
1 ਨਵੰਬਰ 1984 ਨੂੰ ਕਾਂਗਰਸ ਪਾਰਟੀ ਦੇ ਗੁੰਡਿਆਂ ਨੇ ਗੁਰਚਰਨ ਸਿੰਘ ਰਿਸ਼ੀ ਨੂੰ ਜਿਉਂਦੇ ਨੂੰ ਸਾੜ ਦਿੱਤਾ। ਉਸਦੇ ਚਾਚਾ ਸੰਤੋਖ ਸਿੰਘ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ, ਪਿਤਾ ਅਤੇ ਭਾਈ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ। ਜਦਕਿ ਉਸਦੇ ਸਾਰੇ ਘਰ ਨੂੰ ਅੱਗ ਲਾ ਦਿੱਤੀ ਗਈ ਸੀ ਅਤੇ ਗੱਡੀਆਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ।
: ਦਿੱਲੀ ਸਿੱਖ ਕਤਲੇਆਮ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਸੀਬੀਆਈ ਅਦਾਲਤ ਵਿੱਚ ਕਿਹਾ ਕਿ ਜੇਕਰ ਪੀੜਤ ਪਰਿਵਾਰ ਕੋਈ ਤਾਜ਼ਾ ਸਬੂਤ ਇਸ ਮਾਮਲੇ ਵਿੱਚ ਪੇਸ਼ ਕਰਦਾ ਹੈ ਤਾਂ ਸੀਬੀਆਈ ਦੁਬਾਰਾ ਜਾਂਚ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਟਾਇਟਲਰ ਨੂੰ ਸਬੰਧਿਤ ਕੇਸ ਵਿੱਚ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਜੂਨ 1984 ਹੋਏ ਭਾਰਤੀ ਫੌਜ ਵੱਲੋਂ ਹਮਲੇ ਤੋਂ ਬਾਅਦ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ 1984 'ਚ ਹੋਏ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੀ ਜਾਂਚ ਲਈ 1990 'ਚ ਗਠਿਤ ਦਿੱਲੀ ਪੁਲਿਸ ਦੇ 'ਦੰਗਿਆਂ ਨਾਲ ਨਿਪਟਣ ਵਾਲੇ ਵਿੰਗ' ਨੇ 255 ਮਾਮਲੇ ਦਰਜ ਕੀਤੇ ਸੀ।
ਕੈਨੇਡਾ ਦੀ ਰਾਸ਼ਟਰੀ ਪਾਰਟੀ ਅਤੇ ਸੰਸਦ 'ਚ ਮੁੱਖ ਵਿਰੋਧੀ ਦਲ ਨਿਊ ਡੈਮੋਕਰੇਟਿਕ ਪਾਰਟੀ ਦੇ ਕੌਮੀ ਆਗੂ ਥਾਮਸ ਮਲਕੇਅਰ ਨੇ ਅੱਜ ਟਵੀਟ ਰਾਹੀਂ ਸਿੱਖਾਂ ਵਾਸਤੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ 30 ਸਾਲ ਪਹਿਲਾਂ ਸਿੱਖ ਵਿਰੋਧੀ ਭਿਆਨਕ ਦੁਖਾਂਤ ਵਾਪਰਿਆ ਸੀ।
ਵਾਦੀ ਦੇ ਸਿੱਖ ਸੰਗਠਨਾਂ ਨੇ ਦਿੱਲੀ ਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਨਵੰਬਰ 1984 ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਕਤਲੇਆਮ ਦੀ 30ਵੀਂ ਬਰਸੀ ਮੌਕੇ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਖਿਲਾਫ ਮੁਜ਼ਾਹਰਾ ਕੀਤਾ।
ਦਿੱਲੀ ਸਿੱਖ ਕਤਲੇਆਮ ਦੇ 30 ਸਾਲ ਹੋਣ ਮੌਕੇ ਦਲ ਖਾਲਸਾ, ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਅੱਜ 'ਹੱਕ ਤੇ ਇਨਸਾਫ ਮਾਰਚ' ਤਹਿਤ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤ ਤਾਂ ਜੋ ਸਿੱਖ ਸਮਸਿਆ ਦੇ ਹੱਲ ਲਈ ਅਤੇ ਭਾਰਤੀ ਸਟੇਟ ਨੂੰ ਦੁਨੀਆ ਦੀ ਸਾਂਝੀ ਸੰਸਥਾ ਦੇ ਕਟਹਿਰੇ ਵਿੱਚ ਖੜਾ ਕਰਨ ਲਈ ਸੰਯੁਕਤ ਰਾਸ਼ਟਰ ਦੇ ਦਰਵਾਜੇ ਉਤੇ ਦਸਤਕ ਦਿੱਤੀ ਜਾਵੇ।
ਜਲੰਧਰ, ਪੰਜਾਬ (ਨਵੰਬਰ 01, 2013): ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਜਾਂਚ ਸੰਯੁਕਤ ਰਾਸ਼ਟਰ ਕੋਲੋਂ ਉਤੇ ਤਰਜ ਉਤੇ ਕਰਵਉਣ ਦੀ ਮੰਗ ਕੀਤੀ ਹੈ, ਜਿਵੇਂ ਪਾਕਿਸਤਾਨ ਦੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਸੰਯੁਕਤ ਰਾਸ਼ਟਰ ਵਲੋਂ ਕੀਤੀ ਗਈ ਹੈ।
ਨਵੀਂ ਦਿੱਲੀ (29 ਜੁਲਾਈ, 2013): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮ-ਸੁਪਤਨੀ ਸਵਰਗੀ ਸ਼ ਸੇਵਾ ਸਿੰਘ ਦੇ 27 ਜੁਲਾਈ ਨੂੰ ਚਲਾਣਾ ਕਰ ਜਾਣ ਦੀ ਦੁਖ ਭਰੀ ਖਬਰ ਪ੍ਰਾਪਤ ਹੋਈ ਹੈ। ਬੀਬੀ ਭਗਵਾਨੀ 29 ਸਾਲਾਂ ਤਕ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਆਪਣੇ ਪਰਵਾਰਕ ਜੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੀ ਅਤੇ ਉਡੀਕ ਕਰਦੀ ਰਹੀ ਕਿ ਕਦੀ ਤਾਂ ਭਾਰਤੀ ਅਦਾਲਤਾਂ ਸੱਚ ਦੀ ਹਾਮੀ ਭਰਦਿਆਂ ਦੋਸ਼ੀਆਂ ਨੂੰ ਸਜ਼ਾ ਦੇਣਗੀਆਂ; ਪਰ ਅੰਤ ਬੀਬੀ ਭਗਵਾਨੀ ਨੂੰ ਇਨਸਾਫ ਨਹੀਂ ਮਿਲਿਆ ਤੇ ਉਹ ਇਸ ਦੀ ਉਡੀਕ ਵਿਚ ਹੀ ਸੰਸਾਰ ਤੋਂ ਚਲਾਣਾ ਕਰ ਗਈ।
Next Page »