ਸਿਆਸੀ ਖਬਰਾਂ

ਮੌੜ ਮੰਡੀ ‘ਚ ਹੋਏ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋਈ; ਪੰਜਾਬ ਪੁਲਿਸ ਨੇ ਐਨ.ਐਸ.ਜੀ. ਦੀ ਮਦਦ ਮੰਗੀ

February 2, 2017 | By

ਬਠਿੰਡਾ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਮੌੜ ਮੰਡੀ ‘ਚ ਹੋਏ ਦੋਹਰੇ ਧਮਾਕਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 6 ਹੋ ਗਈ ਹੈ। ਮਰਨ ਵਾਲਿਆਂ ‘ਚ ਵਿਵਾਦਤ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣਾਂ ‘ਚ ਮਦਦ ਕਰਨ ਵਾਲਾ ਹਰਪਾਲ ਸਿੰਘ (40), ਅਸ਼ੋਕ ਕੁਮਾਰ (35) ਅਤੇ ਉਸਦੀ ਪੁੱਤਰੀ ਬਰਖਾ ਰਾਣੀ(7), ਸੌਰਵ ਸਿੰਗਲਾ (13), ਰਿਪਨਦੀਪ ਸਿੰਘ (9) ਅਤੇ ਜਪ ਸਿਮਰਨ ਸਿੰਘ (26) ਸ਼ਾਮਲ ਹਨ। ਧਮਾਕੇ ‘ਚ ਮਾਰੇ ਗਏ ਲੋਕਾਂ ਦੇ ਸ਼ੋਕ ‘ਚ ਬੁੱਧਵਾਰ (1 ਫਰਵਰੀ) ਨੂੰ ਮੌੜ ਮੰਡੀ ਦੇ ਸਾਰੇ ਕਾਰੋਬਾਰ ਬੰਦ ਰਹੇ।

ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਨੈਸ਼ਨਲ ਸਕਿਊਰਿਟੀ ਗਾਰਡ () ਦੀਆਂ ਬੰਬ ਸਕੁਐਡ ਟੀਮਾਂ ਇਹ ਪਤਾ ਲਾਉਣ ‘ਚ ਸਾਡੀ ਮਦਦ ਕਰ ਰਹੀਆਂ ਹਨ ਕਿ ਬੰਬ ਧਮਾਕਾ ਕਿਸ ਕਿਸਮ ਦਾ ਸੀ।

ਮੌੜ ਮੰਡੀ ਵਿੱਚ ਮੰਗਲਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਮੌਕੇ ’ਤੇ ਪੁਣ-ਛਾਣ ਕਰ ਰਹੇ ਪੁਲੀਸ ਮੁਲਾਜ਼ਮ

ਮੌੜ ਮੰਡੀ ਵਿੱਚ ਮੰਗਲਵਾਰ ਨੂੰ ਹੋਏ ਧਮਾਕੇ ਤੋਂ ਬਾਅਦ ਮੌਕੇ ’ਤੇ ਪੁਣ-ਛਾਣ ਕਰ ਰਹੇ ਪੁਲੀਸ ਮੁਲਾਜ਼ਮ

ਤਿੰਨ ਘੰਟੇ ਕਸਬੇ ‘ਚ ਗੁਜਾਰਨ ਅਤੇ ਧਮਾਕੇ ਵਾਲੀ ਥਾਂ ‘ਤੇ ਮੁਆਇਨਾ ਕਰਨ ਤੋਂ ਬਾਅਦ ਡੀ.ਜੀ.ਪੀ. ਅਰੋੜਾ ਨੇ ਕਿਹਾ ਕਿ ਧਮਾਕੇ ‘ਚ ਇਸਤੇਮਾਲ ਕੀਤੀ ਗਈ ਮਾਰੂਤੀ ਕਾਰ ਦੀ ਨੰਬਰ ਪਲੇਟ ਜਾਲ੍ਹੀ ਸੀ ਅਤੇ ਜੋ ਨੰਬਰ ਵਰਤੋਂ ‘ਚ ਲਿਆਂਦਾ ਗਿਆ ਉਹ ਜ਼ੀਰਾ ਵਿਖੇ ਰਜਿਸਟਰ ਹੋਏ 1996 ਮਾਡਲ ਸਕੂਟਰ ਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਉਂਦੇ ਇਕ-ਦੋ ਦਿਨਾਂ ‘ਚ ਕੇਸ ਹੱਲ ਕਰ ਲਵਾਂਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Maur Mandi Blast Death Toll Climbs To 6, Clueless police seeks NSG Help …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,