ਵਿਦੇਸ਼

ਗਦਰੀ ਸ਼ਹੀਦ ਭਾਈ ਮੇਵਾ ਸਿੰਘ ਦਾ ਨਾਂ ਕੈਨੇਡਾ ਦੇ ਇਤਿਹਾਸ ਵਿਚੋਂ ਇਕ ਮੁਜ਼ਰਮ ਵੱਜੋਂ ਹਟਵਾਉਣ ਲਈ ਮੁਹਿੰਮ

October 29, 2013 | By

Bhai Mewa Singh

ਗਦਰੀ ਸ਼ਹੀਦ ਭਾਈ ਮੇਵਾ ਸਿੰਘ

ਵੈਨਕੂਵਰ, ਕੈਨੇਡਾ (ਅਕਤੂਬਰ 29, 2013): ਗਦਰੀ ਸ਼ਹੀਦ ਭਾਈ ਮੇਵਾ ਸਿੰਘ ਦਾ ਨਾਂ ਉਨ੍ਹਾਂ ਦੀ ਸ਼ਹੀਦੀ ਦੇ ਤਕਰੀਬਨ 100 ਸਾਲ ਬਾਅਦ ਵੀ ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿਚ ਪਹਿਲੇ ਸਿੱਖ/ਭਾਰਤੀ ‘ਮੁਜ਼ਰਮ’ ਵਜੋਂ ਦਰਜ਼ ਹੈ ਜਿਸ ਨੂੰ ਕੈਨੇਡਾ ਦੀ ਧਰਤੀ ਉੱਤੇ ਫਾਂਸੀ ਦਿੱਤੀ ਗਈ ਸੀ।

ਭਾਈ ਮੇਵਾ ਸਿੰਘ ਨੇ ਜਸੂਸ ਹਾਪਕਿਨਸਨ ਨੂੰ ਉਸ ਵੇਲੇ ਕਤਲ ਕਰ ਦਿੱਤਾ ਸੀ ਜਿਸ ਵੇਲੇ ਉਹ 21 ਅਕਤੂਬਰ 1914 ਨੂੰ ਦੋ ਸਿੱਖਾਂ ਦੇ ਕਾਤਲ ਬੇਲਾ ਸਿੰਘ ਦੇ ਹੱਕ ਵਿਚ ਅਦਾਲਤ ਵਿਚ ਗਵਾਹੀ ਦੇਣ ਆਇਆ ਸੀ। ਹਾਪਕਿਨਸਨ ਦੀ ਸ਼ਹਿ ’ਤੇ ਬੇਲਾ ਸਿੰਘ ਨੇ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਅੰਦਰ ਗੋਲੀ ਚਲਾ ਕੇ ਦੋ ਸਿੱਖਾਂ ਭਾਈ ਭਾਗ ਸਿੰਘ ਅਤੇ ਭਾਈ ਬਤਨ ਸਿੰਘ ਨੂੰ ਕਤਲ ਕਰ ਦਿੱਤਾ ਸੀ।

ਭਾਈ ਮੇਵਾ ਸਿੰਘ ਦਾ ਨਾਮ ਕੈਨੇਡਾ ਦੇ ਕਾਨੂੰਨੀ ਇਤਿਹਾਸ ਵਿਚ ਇਕ ਮੁਜ਼ਰਮ ਵੱਜੋਂ ਦਰਜ਼ ਹੈ ਜਦਕਿ ਗਦਰ ਲਹਿਰ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਇਕ ਸਤਿਕਾਰਤ ਸ਼ਹੀਦ ਵੱਜੋਂ ਦਰਜ਼ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਮੇਵਾ ਸਿੰਘ ਯਾਦਗਾਰੀ ਸੁਸਾਇਟੀ ਅਤੇ ਖਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਵੱਲੋਂ ਇਕ ਪਟੀਸ਼ਨ ਤਿਆਰ ਕੀਤੀ ਗਈ ਹੈ ਜਿਸ ਵਿਚ ਕੈਨੇਡਾ ਸਰਕਾਰ ਨੂੰ ਉਹ ਇਤਿਹਾਸਕ ਤੇ ਹਵਾਲਾ ਰਿਕਾਰਡ ਬਦਲਣ ਲਈ ਕਿਹਾ ਗਿਆ ਹੈ ਜਿਨ੍ਹਾਂ ਵਿਚ ਭਾਈ ਮੇਵਾ ਸਿੰਘ ਨੂੰ ‘ਮੁਜ਼ਰਮ’ ਦੱਸਿਆ ਗਿਆ ਹੈ।

ਇਸ ਸਬੰਧੀ ਵਧੇਰੇ ਵਿਸਤਾਰ ਵਿਚ ਖਬਰ ਪੜ੍ਹਨ ਲਈ ਤੁਸੀਂ ਵੇਖ ਸਕਦੇ ਹੋ: 

Move to get gadhri Bhai Mewa Singh’s name be removed from Canada’s criminal records

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,