ਵਿਦੇਸ਼ » ਸਿੱਖ ਖਬਰਾਂ

ਕੈਨੇਡਾ ਪਬਲਿਕ ਸੇਫਟੀ ਮੰਤਰਾਲਾ ਆਪਣੇ ਲੇਖੇ ਵਿੱਚੋਂ “ਸਿੱਖ, ਖਾਲਿਸਤਾਨੀ, ਕੱਟੜਵਾਦ” ਹਿੱਸਾ ਹਟਾਵੇ: ਰਨਦੀਪ ਸਿੰਘ ਐਮ.ਪੀ{ਸਰੀ ਸੈਂਟਰ}

December 14, 2018 | By

ਟੋਰਾਂਟੋ/ਚੰਡੀਗੜ੍ਹ : ਕੈਨੇਡਾ ਸਰੀ ਤੋਂ ਮੈਂਬਰ ਪਾਰਲੀਮੈਂਟ ਰਨਦੀਪ ਸਿੰਘ ਸਰਾਂ ਨੇ ਕੈਨੇਡਾ ਦੇ ਪਬਲਿਕ ਸੇਫਟੀ {ਲੋਕ ਰੱਖਿਆ} ਮੰਤਰਾਲੇ ਵਲੋਂ ਜਾਰੀ ਕੀਤੇ ਗਏ ਲੇਖੇ 2018 “Public Report On the Terrorist Threat To Canada” ਵਿੱਚ ‘ਸਿੱਖ,ਖਾਲਿਸਤਾਨੀ,ਕੱਟੜਵਾਦ {Sikh Khalistani Extermism} ਸਿਰਲੇਖ ਹੇਠ ਸਿੱਖਾਂ ਨੂੰ ਕੈਨੇਡਾ ਦੇ ਲਈ ਅੱਤਵਾਦੀ ਖਤਰਾ ਦੱਸੇ ਜਾਣ ਉੱਤੇ ਆਪਣਾ ਪ੍ਰਤੀਕਰਮ ਜਾਹਰ ਕਰਦਿਆਂ ਕਿਹਾ ਹੈ ਕਿ “ਇਸਨੂੰ ਜਲਦੀ ਤੋਂ ਜਲਦੀ ਹਟਾ ਦਿੱਤਾ ਜਾਣਾ ਚਾਹੀਦਾ ਹੈ ਕਿੳਂਕਿ ਲੇਖੇ ਵਿੱਚ ਇਸ ਸੰਬੰਧੀ ਕੋਈ ਵੀ ਯੋਗ ਤੱਥ, ਕਾਰਣ ਜਾਂ ਸੰਬੰਧਤ ਘਟਨਾਵਾਂ ਦਾ ਵੇਰਵਾ ਨਹੀਂ ਦਿੱਤਾ ਗਿਆ।

ਰਨਦੀਪ ਸਿੰਘ ਸਰਾਂ ਨੇ ਆਪਣੇ ਫੇਸਬੁੱਕ ਖਾਤੇ ਉੱਤੇ ਜੋ ਸੂਚਨਾ ਜਾਰੀ ਕੀਤੀ ਹੈ ਉਸਦਾ ਪੰਜਾਬੀ ਉਲੱਥਾ ਸਿੱਖ ਸਿਆਸਤ {ਪੰਜਾਬੀ} ਦੇ ਪਾਠਕਾਂ ਲਈ ਹੇਂਠਾ ਸਾਂਝਾ ਕੀਤਾ ਜਾ ਰਿਹਾ ਹੈ-

“ਸਰੀ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ, ਮੈਂ ਅਜਿਹੇ ਖੇਤਰ ਦੀ ਪ੍ਰਤੀਨਿਧਤਾ ਕਰਦਾ ਹਾਂ ਜਿੱਥੇ ਹਜਾਰਾਂ ਦੀ ਗਿਣਤੀ ਵਿਚ ਸਿੱਖ ਰਹਿੰਦੇ ਹਨ। ਇੱਕ ਸਿੱਖ ਹੋਣ ਦੇ ਨਾਤੇ ਜਦੋਂ ਕੋਈ ਅਜਿਹੀ ਰਿਪੋਰਟ ਜਾਰੀ ਹੁੰਦੀ ਹੈ ਤਾਂ ਏਹ ਮੇਰੇ ਨਾਲ ਵੀ ਜੁੜਦੀ ਹੈ। ਸ਼ੁਰੂਆਤੀ ਭੂਮਿਕਾ ਤੋਂ ਬਾਅਦ “ਸਿੱਖ,ਖਾਲਿਸਤਾਨੀ,ਕੱਟੜਵਾਦ” ਸ਼ਬਦ-ਜੋੜ ਪੰਨਾ ਨੰਬਰ 8 ਉੱਤੇ ਦਿਸਦਾ ਹੈ, ਛੋਟੇ ਜਿਹੇ ਪੈਰ੍ਹੇ ਵਿੱਚ ਪਿਛਲੇ 33 ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਬਾਰੇ ਲਿਖਿਆ ਗਿਆ ਹੈ। ਇਸ ਪੈਰ੍ਹੇ ਵਿਚ ਇਸ ਨਾਲ ਜੁੜਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਜਾਂ ਗਤਿਵਿਧੀਆਂ ਬਾਰੇ ਬਿਉਰਾ ਨਹੀਂ ਦਿੱਤਾ ਗਿਆ, ਜੋ ਕਿ ਇਸ ਰਿਪੋਰਟ ਵਿਚ ਸਿੱਖ,ਖਾਲਿਸਤਾਨੀ,ਅੱਤਵਾਦ ਸ਼ਬਦਾਂ ਨੂੰ ਦਰਜ ਕਰਨ ਦਾ ਕੋਈ ਪ੍ਰਮਾਣਿਕ ਕਾਰਣ ਕਹੀਆਂ ਜਾ ਸਕਣ।

ਪੰਨਾ ਨੰਬਰ 7 ਦੇ ਉਤੇ ਰਿਪੋਰਟ ਵਿੱਚ 2006 ਤੋਂ ਲੈ ਕੇ ਵਾਪਰੀਆਂ ਘਟਨਾਵਾਂ ਅਤੇ ਹਮਲਿਆਂ ਬਾਰੇ ਬਕਾਇਦਾ ਵੇਰਵਾ ਦਿੱਤਾ ਗਿਆ ਹੈ ਪਰ ਇਸ ਵਿਚ ਕਿਤੇ ਵੀ ਸਿੱਖ ਸ਼ਬਦ ਸ਼ਾਮਲ ਨਹੀਂ ਹੈ, ਬਿਲਕੁਵ ਇਵੇਂ ਹੀ ਪੰਨਾਂ ਨੰਬਰ 12 ਉੱਤੇ ਬਾਹਰਲੇ ਮੁਲਕਾਂ ਵਿੱਚ ਹਿੰਸਕ ਘਟਨਾਵਾਂ ਵਿਚ ਸ਼ਾਮਲ ਕੈਨੇਡੀਅਨ ਨਾਗਰਿਕਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ ਏਥੇ ਵੀ ਕਿਸੇ ਸਿੱਖ ਦੇ ਸ਼ਾਮਲ ਹੋਣ ਦਾ ਵੇਰਵਾ ਨਹੀਂ ਹੈ। ਸਗੋਂ ਜਦੋਂ ਰਿਪੋਰਟ ਇੱਕ ਇੱਕ ਕਰਕੇ ਮਹਾਦੀਪਾਂ ਦੀ ਗੱਲ ਕਰਦੀ ਹੈ, ਏਥੇ ਵੀ ਕਿਸੇ ਕੈਨੇਡਾ ਵਿਚਲੇ ਸਿੱਖਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਮੈਂ ਇੱਕ ਵਾਰ ਫੇਰ ਦੋਬਾਰਾ ਬੜੇ ਧਿਆਨ ਨਾਲ ਰਿਪੋਰਟ ਦਾ ਦੂਜਾ ਭਾਗ ਪੜ੍ਹਿਆ “Threat Methods and Capabilities Observed Globally in 2018” ਅਤੇ ਏਥੇ ਵੀ ਸਿੱਖਾਂ ਦਾ ਕੋਈ ਜਿਕਰ ਨਹੀਂ ਕੀਤਾ ਗਿਆ। ਰਿਪੋਰਟ ਦੇ ਭਾਗ 3 “ਅੱਤਵਾਦ ਨਾਲ ਮੁਕਾਬਲੇ ਲਈ ਕੈਨੇਡਾ ਵਲੋਂ ਯਤਨ” ਵਿੱਚ ਇਹ ਲਿਖਿਆਂ ਗਿਆ ਹੈ ਕਿ 2006 ਤੋਂ ਲੈ ਕੇ 12 ਜਣਿਆ ਉੱਤੇ ਅੱਤਵਾਦੀ ਘਟਨਾਵਾਂ ਦੇ ਦੋਸ਼ ਆਇਦ ਹੋਏ ਹਨ ਪਰ ਇਹਨਾਂ ਵਿਚੋਂ ਕੋਈ ਵੀ ਸਿੱਖ ਨਹੀਂ ਹੈ।

ਪੂਰੀ ਰਿਪੋਰਟ ਦੇ ਵਿਚੋਂ ਕੋਈ ਵੀ ਅਜਿਹਾ ਸਪਸ਼ਟ ਕਾਰਣ ਨਜਰੀਂ ਨਹੀਂ ਪੈਂਦਾ ਜਿਸ ਕਰਕੇ ਖਾਲਿਸਤਾਨੀ ਅੱਤਵਾਦ ਜਿਹਾ ਸ਼ਬਦ ਵਰਤਿਆ ਗਿਆ ਹੋਵੇ ਅਤੇ ਨਾਂ ਹੀ ਏਸ ਤੋਂ ਪਹਿਲੀਆਂ ਰਿਪੋਰਟਾਂ ਵਿਚ ਏਸਦਾ ਕੋਈ ਜਿਕਰ ਹੈ।

6 ਲੱਖ ਤੋਂ ਵੀ ਵੱਧ ਸਿੱਖ ਕੈਨੇਡਾ ਨੂੰ ਆਪਣਾ ਘਰ ਆਖਦੇ ਹਨ। ਉਹ ਇਸ ਮੁਲਕ ਲਈ ਮਿਹਨਤ ਕਰਦੇ ਹਨ ਅਤੇ ਇਸ ਲਈ ਦਿਲ ਵਿਚ ਪਿਆਰ ਰੱਖਦੇ ਹਨ। ਉਹ ਕਿਸੇ ਵੀ ਵੱਖਰੀ ਰਾਜਸੀ ਵਿਚਾਰਧਾਰਾ ਨਾਲ ਸੰਬੰਧ ਰੱਖਣ ‘ਚਾਰਟਰ’ ਉਹਨਾਂ ਨੂੰ ਵਿਰੋਧਤਾ ਦਾ ਹੱਕ ਦੇਂਦਾ ਹੈ, ਇਸਦੇ ਨਾਲ ਹੀ ਉਹਨਾਂ ਕੋਲ ਅਜਾਦੀ ਨਾਲ ਆਪਣੀ ਗੱਲ ਕਹਿਣ ਦਾ ਵੀ ਹੱਕ ਹੈ,  ਜਦੋਂ ਤੱਕ ਇਹ ਹਿੰਸਾ ਅਤੇ ਨਫਰਤ ਨਹੀਂ ਫੈਲਾੳਂਦਾ ਕੋਈ ਵੀ ਵੱਖਰੀ ਵਿਚਾਰਧਾਰਾ ਦਾ ਹਾਮੀ ਹੋ ਸਕਦੈ ਹੈ।

ਸਨ 1985 ਤੋਂ ਜਦੋਂ ਮੈਂ 10 ਸਾਲਾਂ ਦਾ ਸੀ ਮੈਂ ਵੇਖਿਆ ਹੈ ਕਿ ਕਿਵੇਂ ਸਿੱਖਾਂ ਨੂੰ ਸਿੱਖ ਅਤਵਾਦੀ ਕਿਹਾ ਜਾਂਦਾ ਸੀ। ਵਿਦਿਆਰਥੀਆਂ ਨੂੰ ਤੰਗ ਕੀਤਾ ਜਾਂਦਾ ਸੀ, ਲੋਕਾਂ ਨੂੰ ਰੋਜਗਾਰ ਨਹੀਂ ਦਿੱਤਾ ਜਾਂਦਾ ਸੀ।

ਅੱਜ ਆਪਣੇ ਹਾਊਸ ਆਫ ਕਾਮਨਸ ਦੇ ਸਾਥੀਆਂ ਨਾਲ ਮੈਂ ਇਸ ਬਾਰੇ ਲੋਕ ਰੱਖਿਆ ਦੇ ਮੰਤਰੀ ‘ਰਾਲਫ ਗੂਡੇਲ’ ਨਾਲ ਇਸ ਬਾਰੇ ਗੱਲ ਕੀਤੀ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਇਸ ਬਾਰੇ ਸੁਚੱਜੇ ਪੈਰ ਪੁੱਟਦਿਆਂ ਇਸ ਮਸਲੇ ਨੂੰ ਸੁਲਝਾਉਣਗੇ।

ਮੈਂ ਲੋਕ ਰੱਖਿਆ ਮੰਤਰਾਲੇ ਨੂੰ ਇਸ ਮੰਗ ਕਰਦਾ ਹਾਂ ਕਿ “ਸਿੱਖ;ਖਾਲਿਸਤਾਨ, ਕੱਟੜਵਾਦ (Sikh Khalistani Extremism) ਸ਼ਬਦਾਂ ਨੂੰ ਇਸ ਰਿਪੋਰਟ ਵਿਚੋਂ ਹਟਾਇਆ ਜਾਵੇ ਰਿਪੋਰਟ ਵਿਚ ਇਸ ਨਾਲ ਸੰਬੰਧਤ ਕੋਈ ਵੀ ਤੱਥ ਪੇਸ਼ ਨਹੀਂ ਕੀਤਾ ਗਿਆ ਅਤੇ ਦੂਜਾ ਲੋਕ ਰੱਖਿਆ ਮੰਤਰਾਲੇ ਨੂੰ ਅੱਗੇ ਵਾਸਤੇ ਅਜਿਹੇ ਮਹੱਤਵਪੂਰਨ ਬਦਲਾਅ ਕਰਨੇ ਚਾਹੀਦੇ ਹਨ, ਕਿ ਅਜਿਹੇ ਮਾਮਲਿਆਂ ਬਾਰੇ ਰਿਪੋਰਟਾਂ ਵਿਚ ਸਿੱਖਾਂ ਜਾਂ ਹੋਰ ਕਿਸੇ ਵੀ ਪਛਾਣ ਦਾ ਜਿਕਰ ਕਰਕੇ ਨਾ ਕੀਤਾ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,