ਸਿੱਖ ਖਬਰਾਂ

ਕਮੇਟੀਆਂ ਦੀਆਂ ਮੈਂਬਰੀਆਂ ਨਾਲੋਂ ਪੰਥਕ ਹਿੱਤ ਵਧੇਰੇ ਪਿਆਰੇ-ਪੰਜੋਲੀ

October 8, 2015 | By

‘ਆਖਰੀ ਦਮ ਤੱਕ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਾ ਰਹਾਂਗਾ’

ਅੰਮ੍ਰਿਤਸਰ (8 ਅਕਤੂਬਰ, 2015):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਕਿਹਾ ਹੈ ਕਿ ਉਹਨਾਂ ਲਈ ਅਹੁਦੇਦਾਰੀਆਂ ਤੇ ਸਬ ਕਮੇਟੀਆਂ ਦੀਆਂ ਮੈਂਬਰੀਆਂ ਦੇ ਲਾਲਚ ਨਾਲੋਂ ਪੰਥਕ ਹਿੱਤ ਵਧੇਰੇ ਮਹੱਤਵਪੂਰਨ ਹਨ ਅਤੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਨ ਤੋਂ ਉਹਨਾਂ ਨੂੰ ਕੋਈ ਵੀ ਤਾਕਤ ਰੋਕ ਨਹੀਂ ਸਕਦੀ।

 ਕਰਨੈਲ ਸਿੰਘ ਪੰਜੋਲੀ

ਕਰਨੈਲ ਸਿੰਘ ਪੰਜੋਲੀ

ਜਥੇਦਾਰ ਪੰਜੋਲੀ ਨੇ ਅੱਜ ਇਥੇ ਜਾਰੀ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਉਹਨਾਂ ਨੇ ਹਮੇਸ਼ਾ ਹੀ ਉਸ ਫੈਸਲੇ ਦਾ ਵਿਰੋਧ ਕੀਤਾ ਹੈ ਜਿਸ ਨਾਲ ਪੰਥਕ ਹਿੱਤਾਂ, ਸਿਧਾਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਨੂੰ ਢਾਹ ਲੱਗਦੀ ਹੋਵੇ। ਉਹਨਾਂ ਕਿਹਾ ਕਿ ਪੰਥਕ ਹਿੱਤਾਂ ਦੀ ਪਹਿਰੇਦਾਰੀ ਉਹਨਾਂ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਹੈ ਅਤੇ ਉਹ ਆਪਣਾ ਇਹ ਪੰਥਕ ਫ਼ਰਜ਼ ਆਖਰੀ ਦਮ ਤੱਕ ਨਿਭਾਉਣਗੇ।

ਉਹਨਾਂ ਕਿਹਾ ਕਿ ਪੰਥਕ ਸਿਧਾਤਾਂ, ਸੰਸਥਾਵਾਂ ਅਤੇ ਅਮੀਰ ਪ੍ਰੰਪਰਾਵਾਂ ਦੀ ਕੀਮਤ ਉ¤ਤੇ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਕਰਨ ਵਾਲੇ ਰਾਜਸੀ ਆਗੂਆਂ ਦੀਆਂ ਆਪਹੁਦਰੀਆਂ ਕਾਰਨ ਸਿੱਖ ਜਗਤ ਵਿਚ ਜ਼ਬਰਦਸਤ ਰੋਸ ਹੈ ਅਤੇ ਢੁੱਕਵਾਂ ਸਮਾਂ ਆਉਣ ਉ¤ਤੇ ਲੋਕ ਅਜਿਹੇ ਆਗੂਆਂ ਨੂੰ ਸਬਕ ਸਿਖਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਲੋਂ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਸਬ ਕਮੇਟੀਆਂ ਵਿਚੋਂ ਕੱਢਣ ਦੇ ਫੈਸਲੇ ਸਬੰਧੀ ਟਿੱਪਣੀ ਕਰਦਿਆਂ, ਜਥੇਦਾਰ ਪੰਜੋਲੀ ਨੇ ਕਿਹਾ, ‘‘ਜਦੋਂ ਸ਼੍ਰੋਮਣੀ ਕਮੇਟੀ ਦਾ ਹਰ ਨਿੱਕੇ ਤੋਂ ਨਿੱਕਾ ਫੈਸਲਾ ਵੀ ਚੰਡੀਗੜ੍ਹ ਤੋਂ ਹੋਣਾ ਹੈ ਫਿਰ ਇਹਨਾਂ ਸਬ ਕਮੇਟੀਆਂ ਦਾ ਅਰਥ ਹੀ ਕੀ ਹੈ ਅਤੇ ਮੇਰੇ ਲਈ ਤਾਂ ਹਮੇਸ਼ਾ ਹੀ ਪੰਥਕ ਹਿੱਤ ਹੀ ਮਹੱਤਵਪੂਰਨ ਰਹੇ ਹਨ ਨਾ ਕਿ ਇਹਨਾਂ ਕਮੇਟੀਆਂ ਦੀਆਂ ਨਿਗੂਣੀਆਂ ਮੈਂਬਰੀਆਂ।

ਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਵਿਚ ਵੀ ਮੇਰੇ ਵਲੋਂ ਪੰਥਕ ਹਿੱਤਾਂ ਦੇ ਨੁਕਤਾ-ਨਿਗਾਹ ਤੋਂ ਗਲਤ ਫੈਸਲਿਆਂ ਦਾ ਸਖਤ ਵਿਰੋਧ ਕੀਤੇ ਜਾਣ ਕਾਰਨ ਹੀ ਮੈਂ ਉਹਨਾਂ ਵਿਅਕਤੀਆਂ ਦੀਆਂ ਨਜ਼ਰਾਂ ਵਿਚ ਚਿਰਾਂ ਤੋਂ ਰੜਕ ਰਿਹਾ ਹਾਂ ਜਿਹੜੇ ਪੰਥਕ ਸੰਸਥਾਵਾਂ ਅਤੇ ਇਸ ਦੇ ਸਾਧਨਾਂ ਨੂੰ ਆਪਣੀ ਸੌੜੀ ਰਾਜਨੀਤੀ ਲਈ ਵਰਤ ਰਹੇ ਹਨ। ਇਸ ਲਈ ਮੈਨੂੰ ਇਸ ਫੈਸਲੇ ਨਾਲ ਨਾ ਕੋਈ ਹੈਰਾਨੀ ਹੋਈ ਹੈ ਅਤੇ ਨਾ ਹੀ ਕੋਈ ਮਲਾਲ ਹੈ।’’

ਜਥੇਦਾਰ ਪੰਜੋਲੀ ਨੇ ਪੁੱਛਿਆ ਕਿ ‘ਗੁਰਮਤਿ ਦੇ ਪ੍ਰਚਾਰ ਤੇ ਮਨਮਤਿ ਦੇ ਪ੍ਰਹਾਰ’ ਦੇ ਨਾਲ ਨਾਲ ਖਾਲਸਾ ਪੰਥ ਦੀਆਂ ਸਿਆਸੀ ਉਮੰਗਾਂ ਦੀ ਪੂਰਤੀ ਲਈ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਦੀ ਮੌਜ਼ੂਦਾ ਲੀਡਰਸ਼ਿਪ ਇਹ ਦਸੇ ਕਿ ਨਾਨਕਸ਼ਾਹੀ ਕੈਲੰਡਰ ਦੀ ਥਾਂ ਬਿਕਰਮੀ ਕੈਲੰਡਰ ਲਾਗੂ ਕਰਨ ਅਤੇ ‘ਸੱਚੇ ਸੌਧੇ’ ਵਾਲੇ ਰਾਮ ਰਹੀਮ ਨੂੰ ਮੁਆਫ ਕਰਕੇ ਕਿਹੜੇ ਪੰਥਕ ਹਿੱਤ ਦੀ ਪੂਰਤੀ ਹੁੰਦੀ ਹੈ?

ਉਹਨਾਂ ਕਿਹਾ ਕਿ ਦਰਅਸਲ ਮੌਜ਼ੂਦਾ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥ ਤੇ ਪੰਜਾਬ ਨਾਲੋਂ ਆਪਣੇ ਨਿੱਜੀ ਤੇ ਸੌੜੇ ਸਿਆਸੀ ਹਿੱਤ ਸਭ ਤੋਂ ਵੱਧ ਪਿਆਰੇ ਹੋ ਗਏ ਹਨ ਅਤੇ ਉਸ ਨੇ ਇਹਨਾਂ ਦੀ ਪੂਰਤੀ ਲਈ ਪੰਥਕ ਸਿਧਾਤਾਂ, ਸੰਸਥਾਵਾਂ, ਪ੍ਰੰਪਰਾਵਾਂ ਅਤੇ ਰਿਵਾਇਤਾਂ ਨੂੰ ਦਾਅ ਉ¤ਤੇ ਲਾਇਆ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,