ਸਿੱਖ ਖਬਰਾਂ

ਹਾਈਕੋਰਟ ਵਲੋਂ ਬਰੀ ਹੋਣ ਦੇ ਬਾਵਜੂਦ ਵੀ ਨਾਭਾ ਜੇਲ੍ਹ ਪ੍ਰਸ਼ਾਸਨ ਨੇ ਮੱਖਣ ਸਿੰਘ ਨੂੰ ਨਹੀਂ ਛੱਡਿਆ

February 7, 2017 | By

ਚੰਡੀਗੜ੍ਹ: ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਨ੍ਹਾਂ ਨੇ ਸਿਆਸੀ ਸਿੱਖ ਕੈਦੀਆਂ ਦੀ ਸੂਚੀ ਬਣਾਈ ਹੈ, ਨੇ ਹਾਈ ਕੋਰਟੀ ਨੂੰ ਇਕ ਚਿੱਠੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਹੈ ਜਿਸ ਵਿਚ ਉਨ੍ਹਾਂ ਖਦਸ਼ਾ ਜਾਹਰ ਕੀਤਾ ਹੈ ਕਿ ਸਿਆਸੀ ਸਿੱਖ ਕੈਦੀ ਮੱਖਣ ਸਿੰਘ ਨੂੰ ਪੰਜਾਬ ਪੁਲਿਸ ਵਲੋਂ ਕਿਸੇ ਝੂਠੇ ਕੇਸ ਵਿਚ ਫਸਾਇਆ ਜਾ ਸਕਦਾ ਹੈ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸ ਨਿਊਜ਼ ਨੂੰ ਦੱਸਿਆ ਕਿ ਮੱਖਣ ਸਿੰਘ ਗਿੱਲ ਪੁੱਤਰ ਦੀਵਾਨ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 3 ਫਰਵਰੀ 2017 ਨੂੰ ਕੇਸ ਨੰ: ਸੀ.ਆਰ.ਏ. 691-ਐਸ.ਬੀ. 2014 ਦੇ ਵਿਚ ਜਸਟਿਸ ਐਮ. ਜੇਪਾਲ ਨੇ ਬਰੀ ਕਰ ਦਿੱਤਾ ਸੀ। ਪਰ ਜੇਲ੍ਹ ਪ੍ਰਸ਼ਾਸਨ ਨੇ 6 ਫਰਵਰੀ 2017 ਸੋਮਵਾਰ ਦੀ ਰਾਤ ਤਕ ਉਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਨਹੀਂ ਕੀਤਾ।

ਮੱਖਣ ਸਿੰਘ ਗਿੱਲ (ਫਾਈਲ ਫੋਟੋ)

ਮੱਖਣ ਸਿੰਘ ਗਿੱਲ (ਫਾਈਲ ਫੋਟੋ)

ਸੋਮਵਾਰ ਦੀ ਦੇਰ ਸ਼ਾਮ ਹਾਈਕੋਰਟ ਨੂੰ ਲਿਖੇ ਪੱਤਰ ‘ਚ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਮੱਖਣ ਸਿੰਘ ਦੀ ਰਿਹਾਈ ਦੇ ਹੁਕਮ 3 ਫਰਵਰੀ ਹਾਈਕੋਰਟ ਨੇ ਅਤੇ 6 ਫਰਵਰੀ ਨੂੰ ਸੀ.ਜੇ.ਐਮ. ਅੰਮ੍ਰਿਤਸਰ ਨੇ ਈ-ਮੇਲ ਰਾਹੀਂ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੇ ਹਨ।

ਐਡਵੋਕੇਟ ਮੰਝਪੁਰ ਨੇ ਹਾਈ ਕੋਰਟ ਨੂੰ ਲਿਖਿਆ, “ਮੈਂ ਖੁਦ ਜੇਲ੍ਹ ਦੇ ਦਫਤਰ ‘ਚ ਫੋਨ ਕੀਤਾ ਪਰ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਈ-ਮੇਲ ਅਦਾਲਤ ਵਲੋਂ ਨਹੀਂ ਮਿਲੀ ਜਦਕਿ ਦੂਜੇ ਪਾਸੇ ਅਦਾਲਤ ਦੇ ਸਟਾਫ ਵਲੋਂ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ‘ਚ ਈ-ਮੇਲ ਭੇਜ ਦਿੱਤੀ ਹੈ। ਮੈਨੂੰ ਖਦਸ਼ਾ ਹੈ ਕਿ ਮੱਖਣ ਸਿੰਘ ਨੂੰ ਕਿਸੇ ਝੂਠੇ ਕੇਸ ਵਿਚ ਨਾ ਫਸਾ ਦਿੱਤਾ ਜਾਵੇ।”

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Nabha Jail Authorities Fail to Release Acquitted Sikh political prisoner; Lawyer writes to High Court …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,