ਸਿੱਖ ਖਬਰਾਂ

ਨੇਪਾਲ ਸਥਿਤ ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਜ਼ਿਲ੍ਹਾ ਲਲਿਤਪੁਰ ਦਾ ਦਰਬਾਰ ਸਾਹਿਬ ਹਾਲ ਪੂਰੀ ਤਰਾਂ ਸੁਰੱਖਿਅਤ

April 28, 2015 | By

ਨੇਪਾਲ (28 ਅਪ੍ਰੈਲ, 2015): ਨੇਪਾਲ ਦੇ ਵਿਚ ਆਏ ਜਬਰਦਸਤ ਭੁਚਾਲ ਨੇ 5000 ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਅਤੇ ਹਜ਼ਾਰਾਂ ਲੋਕ ਘਰੋਂ-ਬੇਘਰ ਹੋ ਗਏ ਹਨ ।ਨੇਪਾਲ ਵਿੱਚ ਕਈ ਗੁਰਦੁਆਰਾ ਸਾਹਿਬਾਨ ਹਨ, ਜਿੰਨ੍ਹਾਂ ਵਿੱਚ ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਜ਼ਿਲ੍ਹਾ ਲਲਿਤਪੁਰ (ਨੇਪਾਲ) ਵਿਖੇ ਗੁਰਦੁਆਰਾ ਗੁਰੂ ਨਾਨਕ ਸਤਸੰਗ ਸੁਸ਼ੋਭਿਤ ਹੈ।

ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਦਾ ਇਮਾਰਤ ਦਾ ਦ੍ਰਿਸ਼

ਗੁਰਦੁਆਰਾ ਗੁਰੂ ਨਾਨਕ ਸਤਸੰਗ ਕੂਪੋਨਡੋਲ ਦਾ ਇਮਾਰਤ ਦਾ ਦ੍ਰਿਸ਼

ਇਹ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਤਾਂ ਪੂਰੀ ਤਰ੍ਹਾਂ ਸੁਰੱਖਿਅਤ ਹੈ ਪਰ ਦਰਸ਼ਨੀ ਡਿਉੜੀ ਦੇ ਉਪਰ ਬਣੇ ਸੱਜੇ-ਖੱਬੇ ਦੋਵੇਂ ਛੋਟੇ ਗੁੰਬਦ ਭੁਚਾਲ ਦੇ ਨਾਲ ਨੁਕਸਾਨੇ ਗਏ ਹਨ।

ਖੱਬੇ ਪਾਸੇ ਦਾ ਗੁੰਬਦ ਹੇਠਾਂ ਡਿਗਿਆ ਹੋਇਆ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਸੇਵਾ ਦੇ ਲਈ ਲੰਗਰ ਤਿਆਰ ਹੋ ਰਿਹਾ ਹੈ ਅਤੇ ਫੇਸ ਬੁੱਕ ਵਾਲੇ ਪੇਜ ਉਤੇ ਲਿਖਿਆ ਗਿਆ ਹੈ ਕਿ ਇਥੇ ਲਗਾਤਾਰ ਭੋਜਨ ਪੱਕ ਰਿਹਾ ਹੈ। ਲੋਕੀ ਲੰਗਰ ਛਕਣ ਆ ਸਕਦੇ ਹਨ। ਇਹ ਗੁਰਦੁਆਰਾ ਸਾਹਿਬ 1995 ਦੇ ਕਰੀਬ ਬਣਾਇਆ ਗਿਆ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੋਜ਼ਾਨਾ ਟੱਨਾਂ ਦੇ ਟੱਨ ਭੋਜਨ ਭੇਜ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: