June 11, 2025 | By ਸਿੱਖ ਸਿਆਸਤ ਬਿਊਰੋ
ਤਰਨ ਤਾਰਨ: ਬੀਤੇ ਦਿਨੀ ਪਿੰਡ ਵਰਪਾਲ,ਜਿਲ੍ਹਾ ਤਰਨ ਤਾਰਨ ਸਾਹਿਬ ਵਿਖੇ ਘੱਲੂਘਾਰਾ ਜੂਨ 1984 ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਗਈ ਅਤੇ ਲੇਖਕ ਰਾਜ ਸਿੰਘ ਦੁਆਰਾ ਲਿਖੀ ਗਈ ਕਿਤਾਬ ਘੱਲੂਘਾਰਾ ਜੂਨ ੧੯੮੪ (ਅੱਖੀਂ ਡਿੱਠੇ ਅਤੇ ਹੱਡੀਂ-ਹੰਡਾਏ ਹਾਲ) ਜਾਰੀ ਕੀਤੀ ਗਈ।

ਘੱਲੂਘਾਰਾ ਜੂਨ ੧੯੮੪ (ਅੱਖੀਂ ਡਿੱਠੇ ਅਤੇ ਹੱਡੀਂ-ਹੰਡਾਏ ਹਾਲ) ਕਿਤਾਬ ਜਾਰੀ ਕਰਦਿਆ
ਭਾਈ ਰਾਜ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸਿੱਖਾਂ ਵੱਲੋਂ ਲੜੇ ਗਏ ਸੰਘਰਸ਼ ਵਿੱਚ ਨਿਜੀ ਤੌਰ ਤੇ ਸ਼ਾਮਿਲ ਜਿਓੜਿਆਂ ਵਿੱਚੋਂ ਇੱਕ ਹਨ ਭਾਵੇਂ ਉਹ ਇਤਿਹਾਸ ਦੀ ਵਿਦਾ ਵਿੱਚ ਨਿਪੁੰਨ ਇਤਿਹਾਸਕਾਰ ਨਹੀਂ ਹਨ ਪ੍ਰੰਤੂ ਉਹਨਾਂ ਨੇ ਹੱਡੀ ਹੰਡਾਏ ਸੱਚ ਨੂੰ ਬਹੁਤ ਹੀ ਸਾਦਗੀ ਅਤੇ ਸਧਾਰਨ ਵਾਰਤਕ ਅਤੇ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ।
ਛੋਟੇ ਆਕਾਰੀ ਇਸ ਦਸਤਾਵੇਜ ਵਿੱਚ ਲੇਖਕ ਨੇ ਉਸ ਵੇਲੇ ਦੇ ਇਤਿਹਾਸ ਦੇ ਕਈ ਪੱਖ ਅਜਿਹੇ ਹਨ ਜਿਨਾਂ ਦੁਆਲੇ ਹਨੇਰੇ ਦੀਆਂ ਕਈ ਪਰਤਾਂ ਚੜੀਆਂ ਹੋਈਆਂ ਹਨ। ਕੇਵਲ ਤੇ ਕੇਵਲ ਨਿੱਜੀ ਗਵਾਹੀ ਦੇ ਬਰਛੇ ਨਾਲ ਵਿਨ ਕੇ ਹੀ ਸੱਚ ਦਾ ਕੋਈ ਅੰਸ਼ਕ ਅਹਿਸਾਸ ਕਰਵਾਇਆ ਜਾ ਸਕਦਾ ਹੈ। ਉਸ ਵੇਲੇ ਦੇ ਹਾਲਾਤ ਨੂੰ ਸਮਝਣ ਲਈ ਲੇਖਕ ਦੀ ਇਹ ਕਿਤਾਬ ਇਤਿਹਾਸਿਕ ਗਵਾਹੀ ਦੀ ਧਾਰਨੀ ਬਣ ਜਾਂਦੀ ਹੈ।

ਲੇਖਕ ਰਾਜ ਸਿੰਘ ਦੁਆਰਾ ਲਿਖੀ ਗਈ ਕਿਤਾਬ ਘੱਲੂਘਾਰਾ ਜੂਨ ੧੯੮੪ (ਅੱਖੀਂ ਡਿੱਠੇ ਅਤੇ ਹੱਡੀਂ-ਹੰਡਾਏ ਹਾਲ)
ਇਸ ਮੌਕੇ, ਲੇਖਕ ਰਾਜ ਸਿੰਘ ਵਰਪਾਲ, ਸੁਖਦੀਪ ਸਿੰਘ ਮੀਕੇ (ਪੰਥ ਸੇਵਕ ਜਥਾ ਮਾਝਾ), ਡਾ. ਕੰਵਲਜੀਤ ਸਿੰਘ (ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ), ਹੈਡ ਗ੍ਰੰਥੀ ਅਕਾਲ ਤਖਤ ਸਾਹਿਬ ਗਿਆਨੀ ਮਲਕੀਤ ਸਿੰਘ, ਭਾਈ ਸਤਨਾਮ ਸਿੰਘ ਲਾਲੂਘੁੰਮਣ (ਢਾਡੀ ਜਥਾ), ਭਾਈ ਹਰਭਾਲ ਸਿੰਘ ਗ੍ਰੰਥੀ, ਭਾਈ ਸੁਖਚੈਨ ਸਿੰਘ ਵਰਪਾਲ, ਹਰਚਰਨ ਸਿੰਘ ਗਿਆਨੀ ਛਜਲਵੱਡੀ, ਸੁਖਵਿੰਦਰ ਸਿੰਘ ਚੋਣੇ, ਭਗਵੰਤ ਸਿੰਘ ਬਾਬਾ ਬਕਾਲਾ ਸਾਹਿਬ ਆਦਿ ਹਾਜ਼ਰ ਸਨ।
⊕ ਕਿਤਾਬ ਮੰਗਵਾਉਣ ਲਈ ਵਟਸਐਪ ਤੇ ਸੁਨੇਹਾ ਭੇਜੋ ਜੀ — +91 89682-25990
Related Topics: Bibekgarh Parkashan, Eyewitnesses of June 1984 Ghllughara, Ghallughara June 1984, Raj Singh Varpal