ਖਾਸ ਖਬਰਾਂ » ਸਿੱਖ ਖਬਰਾਂ

ਜਸਪਾਲ ਸਿੰਘ ਗੁਰਦਾਸਪੁਰ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦੀ ਕਹਾਣੀ (ਨਵੀਂ ਦਸਤਾਵੇਜ਼ੀ ਫਿਲਮ)

September 9, 2016 | By

ਚੰਡੀਗੜ੍ਹ: ਇੰਟਰਨੈਟ ਆਧਾਰਿਤ ਮੀਡੀਆ, ਸਿੱਖ ਸਿਆਸਤ ਨੇ ‘ਨਿਆਂ ਤੋਂ ਬਾਹਰ ਕੀਤੇ ਗਏ-2’ (OUTJUSICED) ਦਸਤਾਵੇਜ਼ੀ ਫਿਲਮ ਨੂੰ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ, ਫਿਲਮ ਨਿਰਮਾਤਾਵਾਂ, ਵਿਦਵਾਨਾਂ ਅਤੇ ਸਮਾਜਿਕ-ਰਾਜਨੀਤਕ ਆਗੂਆਂ ਅਤੇ ਕਾਰਜਕਰਤਾਵਾਂ ਨੂੰ ਦਿਖਾਇਆ।

outjusticed-2

ਨਿਆਂ ਦੇਣ ਦੇ ਘੇਰੇ ਤੋਂ ਬਾਹਰ ਕੀਤੇ ਗਏ-2 (Outjusticed-2)

ਇਹ ਦਸਤਾਵੇਜ਼ੀ ਫਿਲਮ ਸਿੱਖ ਵਿਦਿਆਰਥੀ ਭਾਈ ਜਸਪਾਲ ਸਿੰਘ ਦੀ ਗੁਰਦਾਸਪੁਰ ਪੁਲਿਸ ਦੀ ਗੋਲੀ ਨਾਲ ਹੋਈ ਮੌਤ ਬਾਰੇ ਬਣਾਈ ਗਈ ਹੈ।

ਸਿੱਖ ਸਿਆਸਤ ਨਿਊਜ਼ (SSN) ਦੇ ਸੰਪਾਦਕ ਅਤੇ ਇਸ ਦਸਤਾਵੇਜ਼ੀ ਫਿਲਮ ਦੇ ਨਿਰਮਾਤਾ ਪਰਮਜੀਤ ਸਿੰਘ ਨੇ ਕਿਹਾ, “ਸਥਾਪਤ ਧਿਰਾਂ ਵਲੋਂ “ਕੁਝ ਲੋਕ ‘ਨਿਆਂ ਦੇਣ ਦੇ ਘੇਰੇ ਤੋਂ ਬਾਹਰ’ ਕੀਤੇ ਜਾਂਦੇ ਹਨ। ਸਾਡਾ ਇਹ ‘ਨਿਆਂ ਦੇ ਘੇਰੇ ਤੋਂ ਬਾਹਰ’ (Outjusticed) ਦਸਤਾਵੇਜ਼ੀ ਫਿਲਮਾਂ ਦੀ ਲੜੀ ਬਣਾਉਣ ਦਾ ਮਕਸਦ ਲੋਕਾਂ ਨੂੰ ਅਜਿਹੀਆਂ ਕਹਾਣੀਆਂ ਬਾਰੇ ਦੱਸਣਾ ਹੈ।”

ਇਹ ਦਸਤਾਵੇਜ਼ੀ ਫਿਲਮ ਹਾਲੇ ਜਾਰੀ ਹੋਣੀ ਬਾਕੀ ਹੈ।

ਇਸ ਖ਼ਬਰ ਨੂੰ ਵਧੇਰੇ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

New Documentary Tells the Story of OutJusticed Family of Jaspal Singh Gurdaspur ….

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,