Tag Archive "documentaries"

ਕੈਨੇਡਾ ਰਹਿੰਦੇ ਸੁਰਜੀਤ ਸਿੰਘ ਪਾਹਵਾ ਬਣਾਉਣਗੇ ਸਿੱਖ ਰਾਜ ਦੇ ਸਿੱਕਿਆਂ ਬਾਰੇ ਦਸਤਾਵੇਜ਼ੀ ਫ਼ਿਲਮ

ਕੈਨੇਡਾ ਦੇ ਮੌਂਟਰੀਅਲ ਸ਼ਹਿਰ ਰਹਿੰਦੇ ਨਿਰਮਾਤਾ ਸੁਰਜੀਤ ਸਿੰਘ ਪਾਹਵਾ ਹੁਣ ‘ਆਜ਼ਾਦ ਸਿੱਖ ਰਾਜ ਦੇ ਸਿੱਕੇ’ ਦਸਤਾਵੇਜ਼ੀ ਬਣਾ ਕੇ ਵਡਮੁੱਲੇ ਇਤਿਹਾਸ ਨੂੰ ਸਾਂਭਣ ਦੀ ਵਿਉਂਤ ਬਣਾ ਰਹੇ ਹਨ। ਇਸ ਵਿੱਚ 18ਵੀਂ ਤੋਂ 19ਵੀਂ ਸਦੀ ਦੇ ਅੱਧ ਤੱਕ ਦੇ ‘ਨਾਨਕਸ਼ਾਹੀ’, ‘ਗੋਬਿੰਦਸ਼ਾਹੀ’, ਬਾਬਾ ਬੰਦਾ ਸਿੰਘ ਬਹਾਦਰ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੇ ਸਿੱਕਿਆਂ ਤੇ ਮੋਹਰਾਂ ਦੀ ਜਾਣਕਾਰੀ ਹੋਵੇਗੀ।

ਜਸਪਾਲ ਸਿੰਘ ਗੁਰਦਾਸਪੁਰ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦੀ ਕਹਾਣੀ (ਨਵੀਂ ਦਸਤਾਵੇਜ਼ੀ ਫਿਲਮ)

ਇੰਟਰਨੈਟ ਆਧਾਰਿਤ ਮੀਡੀਆ, ਸਿੱਖ ਸਿਆਸਤ ਨੇ 'ਨਿਆਂ ਤੋਂ ਬਾਹਰ ਕੀਤੇ ਗਏ-2' (OUTJUSICED) ਦਸਤਾਵੇਜ਼ੀ ਫਿਲਮ ਨੂੰ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੱਤਰਕਾਰਾਂ, ਫਿਲਮ ਨਿਰਮਾਤਾਵਾਂ, ਵਿਦਵਾਨਾਂ ਅਤੇ ਸਮਾਜਿਕ-ਰਾਜਨੀਤਕ ਆਗੂਆਂ ਅਤੇ ਕਾਰਜਕਰਤਾਵਾਂ ਨੂੰ ਦਿਖਾਇਆ।

ਦਸਤਾਵੇਜ਼ੀ: ਸੁਖਦੀਪ ਸਿੰਘ ਬਰਨਾਲਾ ਦੀ ਪੇਸ਼ਕਸ਼ -ਪੰਜ ਦਰਿਆ, ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਦਾਸਤਾਨ

ਪੰਜ ਦਰਿਆ'- ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਸਬੰਧੀ ਦਸਤਾਵੇਜ਼ੀ ਫ਼ਿਲਮ, 1920 ਤੋਂ ਹੁਣ ਤੱਕ ਪੰਜਾਬ ਦੇ ਪਾਣੀਆਂ ਦਾ ਇਤਿਹਾਸ, ਸਰਕਾਰਾਂ ਦੇ ਧੱਕੇ ਤੇ ਲੀਡਰਾਂ ਦੀਆਂ ਬੇਵਫਾਈਆਂ ਦੇ ਸਬੂਤ, ਦਿੱਲੀ ਦੇ ਦੁੱਧ ਵਰਗੇ ਪੰਜਾਬ ਦੇ ਪਾਣੀ ਦਾ ਜ਼ਹਿਰ ਬਣ ਜਾਣ ਤੱਕ ਦਾ ਸਫਰ, ਛੇ ਦਰਿਆਵਾਂ ਤੋਂ ਬੰਜ਼ਰ ਹੋਣ ਵੱਲ ਵਧਣ ਦੀ ਕਹਾਣੀ, ਤੱਥਾਂ ਦੀ ਜ਼ੁਬਾਨੀ 'ਪੰਜ ਦਰਿਆ'

ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” (ਵੇਖੋ ਵੀਡੀਓ)

ਮਨੁੱਖੀ ਅਧਿਕਾਰ ਦਿਹਾੜੇ ‘ਤੇ ਸਿੱਖ ਸਿਅਸਤ ਵੱਲੋਂ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ

ਸਿੱਖ ਸਿਆਸਤ ਵੱਲੋਂ 66ਵੇਂ ਮਨੁੱਖੀ ਅਧਿਕਾਰ ਦਿਹਾੜੇ ਉੱਤੇ ਅੱਜ ਆਪਣੀ ਪਹਿਲੀ ਦਸਤਾਵੇਜ਼ੀ “ਨਿਆਂ ਦੇ ਹਾਸ਼ੀਏ ਤੋਂ ਬਾਹਰ ਕੀਤੇ ਲੋਕਾਂ ਦੀ ਅਣਦੱਸੀ ਕਹਾਣੀ” ਜਾਰੀ ਕੀਤਾ ਗਿਆ।ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਇਹ ਦਸਤਾਵੇਜ਼ੀ 1990ਵਿਆਂ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਦੇ ਵਿੱਚ ਭਾਰਤੀ ਸੁਰੱਖਿਆ ਦਸਤਿਆਂ ਵੱਲੋਂ ਯੋਜਨਬੱਧ ਤਰੀਕੇ ਨਾਲ, ਵੱਡੇ ਪੱਧਰ ’ਤੇ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ’ਤੇ ਚਾਨਣਾ ਪਾਉਦੀਂ ਹੈ।