ਖੇਤੀਬਾੜੀ » ਚੋਣਵੀਆਂ ਵੀਡੀਓ » ਵੀਡੀਓ

ਪੰਜਾਬ ਵਿਚ ਜੰਗਲ ਦਾ ਰਕਬਾ ਹੋਰ ਵੀ ਘਟਿਆ। ਆਓ ਰਲ ਕੇ ਪੰਜਾਬ ਬਚਾਈਏ!

January 17, 2022 | By

 

ਪੰਜਾਬ ਵਿਚ ਜੰਗਲਾਤ ਦਾ ਰਕਬਾ ਘਟ ਕੇ ਸਿਰਫ 3.67% ਰਹਿ ਗਿਆ ਹੈ

ਬਠਿੰਡਾ: ਵਾਤਾਵਰਨ ਅਤੇ ਜੰਗਲਾਤ ਦੀ ਛਤਰੀ ਹੇਠਲੇ ਇਲਾਕੇ ਬਾਰੇ ਵਧ ਰਹੀਆਂ ਚਿੰਤਾਵਾਂ ਦੌਰਾਨ ਪੰਜਾਬ ਵਿਚ ਜੰਗਲਾਤ ਹੇਠਲਾ ਇਲਾਕਾ ਸਾਲ 2019 ਦੇ ਮੁਕਾਬਲੇ ਸਾਲ 2021 ਵਿਚ 2 ਵਰਗ ਕਿੱਲੋ-ਮੀਟਰ ਘਟ ਗਿਆ ਹੈ। ਅੰਕੜਿਆਂ ਮੁਤਾਬਿਕ ਪੰਜਾਬ ਵਿਚ ਜੰਗਲਾਤ ਹੇਠਲਾ ਇਕਾਲਾ 2021 ਵਿਚ 1,847 ਵਰਗ ਕਿੱਲੋਮੀਟਰ ਰਹਿ ਗਿਆ ਹੈ ਜਦਕਿ ਸਾਲ 2019 ਵਿਚ ਇਹ ਅੰਕੜਾ 1849 ਵਰਗ ਕਿੱਲੋ ਮੀਟਰ ਸੀ। ਪੰਜਾਬ ਦਾ ਕੁੱਲ ਇਲਾਕਾ 50,362 ਵਰਗ ਕਿੱਲੋ-ਮੀਟਰ ਹੈ।

ਪੰਜਾਬ ਵਿਚ ਜੰਗਲਾਤ ਵਾਲਾ ਇਲਾਕਾ ਸਿਰਫ 3.67% ਹੈ, ਜਦਕਿ ਇੰਡੀਆ ਵਿਚ 21.71% ਇਲਾਕਾ ਜੰਗਲਾਤ ਹੇਠ ਹੈ। ਇੰਡੀਆ ਦੇ 32,87,469 ਵਰਗ ਕਿੱਲੋਮੀਟਰ ਇਲਾਕੇ ਵਿਚੋਂ 7,13,789 ਵਰਗ ਕਿੱਲੋਮੀਟਰ ਇਲਾਕਾ ਜੰਗਲਾਤ ਹੇਠ ਹੈ। ਇਸ ਤੋਂ ਇਲਾਵਾ ਇੰਡੀਆ ਵਿਚ 95,748 ਵਰਗ ਕਿੱਲੋਮੀਟਰ ਇਲਾਕਾ ਗੈਰ-ਜੰਗਲਾਤ ਰੁੱਖਾਂ ਦੀ ਛਤਰੀ ਹੇਠ ਹੈ, ਜੋ ਕਿ ਕੁੱਲ ਰਕਬੇ ਦਾ 2.91% ਬਣਦਾ ਹੈ। ਇੰਝ ਇੰਡਆ ਵਿਚ ਰੁੱਖਾਂ ਦੀ ਛਤਰੀ ਹੇਠ ਕੁੱਲ ਰਕਬਾ 24.62% ਬਣ ਜਾਂਦਾ ਹੈ। ਇਹ ਅੰਕੜੇ ਵੀਰਵਾਰ (13 ਜਨਵਰੀ 2021) ਨੂੰ ਵਾਤਾਵਰਨ, ਜੰਗਲਾਤ ਅਤੇ ਮੌਸਮੀ ਤਬਦੀਲੀ ਦੇ ਯੂਨੀਅਨ ਵਿਚਲੇ ਮੰਤਰੀ ਭੁਪਿੰਦਰ ਯਾਦਵ ਵੱਲੋਂ ‘ਇੰਡੀਆ ਦੇ ਜੰਗਲਾਤ ਲੇਖੇ 2021’ (ਇੰਡੀਆ ਸਟੇਟ ਆਫ ਫੌਰੈਸਟ ਰਿਪੋਰਟ 2021) ਰਾਹੀਂ ਜਾਰੀ ਕੀਤੇ ਗਏ।

ਜੰਗਾਲਤ ਲੇਖੇ 2021 ਮੁਤਾਬਿਕ ਪੰਜਾਬ 11 ਵਰਗ ਕਿੱਲੋਮੀਟਰ ਵਿਚ ਬਹੁਤ ਸੰਘਣਾ ਜੰਗਲ ਹੈ; 793 ਵਰਗ ਕਿੱਲੋਮੀਟਰ ਵਿਚ ਦਰਮਿਆਨੀ ਸੰਘਣਤਾ ਵਾਲਾ ਜੰਗਲ ਹੈ ਅਤੇ 1043 ਵਰਗ ਕਿੱਲੋਮੀਟਰ ਵਿਚ ਖੁੱਲ੍ਹਾ ਜੰਗਲ (ਓਪਨ ਫੌਰੈਸਟ) ਹੈ। ਲੇਖੇ ਮੁਤਾਬਿਕ ਪੰਜਾਬ ਵਿਚ ਰਾਖਵੇਂ ਜੰਗਲਾਤ (ਰਿਜ਼ਰਵਡ ਫੌਰੈਸਟ) ਹੇਠ 44 ਵਰਗ ਕਿੱਲੋਮੀਟਰ ਦਾ ਇਲਾਕਾ ਹੈ। ਇਕ ਤੋਂ ਇਲਾਵਾ ਰੱਖਿਅਤ ਜੰਗਲਾਤ (ਪ੍ਰੋਟੈਕਟਿਡ ਫੌਰੈਸਟ) ਹੇਠ 1,137 ਵਰਗ ਕਿੱਲੋ ਮੀਟਰ ਦਾ ਇਲਾਕਾ ਹੈ ਅਤੇ 1,903 ਵਰਗ ਕਿੱਲੋਮੀਟਰ ਦਾ ਇਲਾਕਾ ਗੈਰ-ਸ਼੍ਰੇਣੀਗਤ ਹੈ। ਇੰਝ ਪੰਜਾਬ ਵਿਚ ਰੁੱਖਾਂ ਦੀ ਛਤਰੀ ਹੇਠ ਕੁੱਲ ਰਕਬਾ 3084 ਵਰਗ ਕਿੱਲੋਮੀਟਰ ਬਣਦਾ ਹੈ ਜੋ ਕਿ ਕੁੱਲ ਖੇਤਰ ਦਾ 6.12% ਹੀ ਬਣਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,