ਸਿਆਸੀ ਖਬਰਾਂ

ਕੀ ਪੰਜਾਬ ਨੂੰ ਵਿਨਾਸ਼ ਦੇ ਰਾਹ ਵਲ ਪਾਉਣ ਲਈ ਹੀ ਵਿਧਾਇਕਾਂ ਦੇ ਭੱਤੇ ਵਧਾਏ ਜਾ ਰਹੇ ਹਨ?

April 7, 2011 | By

ਫ਼ਤਹਿਗੜ੍ਹ ਸਾਹਿਬ (5 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਅਤੇ ਯੂਥ ਆਗੂ ਸੰਦੀਪ ਸਿੰਘ ਕੈਨੇਡੀਅਨ ਨੇ ਵਿਧਾਇਕਾਂ ਦੇ ਭੱਤੇ ਵਧਾਏ ਜਾਣ ਬਾਰੇ ਜਾਰੀ ਕੀਤੇ ਜਾ ਰਹੇ ਨੋਟੀਫਿਕੇਸ਼ਨ ਬਾਰੇ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਅਪਣੀਆਂ ਗਲਤ ਨੀਤੀਆਂ ਰਾਹੀਂ ਪੰਜਾਬ ਨੂੰ ਪਹਿਲੇ ਨੰਬਰ ਤੋਂ ਸਤਾਰਵੇਂ ਨੰਬਰ ’ਤੇ ਲਿਆਉਣ ਲਈ ਹੁਣ ਤੱਕ ਦੇ ਪੰਜਾਬ ਦੇ ਵਿਧਾਇਕ ਹੀ ਜਿੰਮੇਵਾਰ ਹਨ। ਬਜਾਏ ਇਸਦੇ ਕਿ ਇਨ੍ਹਾਂ ਨੂੰ ਪੰਜਾਬ ਦੀ ਬਰਬਾਦੀ ਲਈ ਲੋਕਾਂ ਅੱਗੇ ਜਵਾਬਦੇਹ ਬਣਾਇਆ ਜਾਵੇ, ਇਹ ਲੋਕ ਆਪ ਹੀ ਅਪਣੇ ਵਾਸਤੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਦੇ ਜ਼ੋਰ ’ਤੇ ਬਾਦਸ਼ਾਹਾਂ ਵਾਂਗ ਸਹੂਲਤਾਂ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੱਖਾਂ ਦੀਆਂ ਪੈਨਸ਼ਨਾਂ ਅਤੇ ਤਨਖਾਹਾਂ ਲੈਣ ਵਾਲੀ ਸਰਕਾਰ ਕੋਲ ਅਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ, ਹਸਪਤਾਲਾਂ ਵਿਚ ਦਵਾਈਆਂ ਪਹੁੰਚਾਉਣ ਲਈ ਪੈਸਾ ਨਹੀਂ।ਪੰਜਾਬ ਦੇ ਪੰਚਾਇਤ ਸਕੱਤਰ ਤਨਖਾਹਾਂ ਨਾ ਮਿਲਣ ਕਾਰਨ ਲੰਮੇ ਸਮੇਂ ਤੋਂ ਧਰਨੇ ’ਤੇ ਬੈਠੇ ਹਨ।ਸਰਕਾਰੀ ਸਕੂਲਾਂ ਦਾ ਪ੍ਰਬੰਧ ਸੁਧਾਰਨ ਲਈ ਵੀ ਸਰਕਾਰ ਦਾ ਖਜ਼ਾਨਾ ਖਾਲੀ ਹੈ।

ਉਨ੍ਹਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਬਿਆਨ ਕਿ ਠਪੰਜਾਬ ਦਾ ਖ਼ਜਾਨਾ ਨੱਕੋ-ਨੱਕ ਭਰਿਆ ਪਿਐੂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਠਬਾਦਲ ਸਾਹਿਬ! ਜੇ ਖਜ਼ਾਨਾ ਨੱਕੋ-ਨੱਕ ਭਰਿਆ ਹੋਇਆ ਹੈ ਤਾਂ ਅਧਿਆਪਕਾਂ ਤੇ ਪੰਚਾਇਤ ਸਕੱਤਰਾਂ ਨੂੰ ਤਾਂ ਤਨਖਾਹਾਂ ਦੇ ਦਿਓ। ਪੰਚਾਇਤ ਸਕੱਤਰ ਤਾਂ ਤਨਖਾਹਾਂ ਲੈਣ ਲਈ ਧਰਨੇ ਲਗਾਈ ਬੈਠੇ ਹਨ ਉਨ੍ਹਾਂ ਦੇ ਘਰ ਤਾਂ ਚੁੱਲ੍ਹੇ ’ਚ ਅੱਗ ਨਹੀਂ ਬਲ ਰਹੀ। ਉਨ੍ਹਾਂ ਕਿਹਾ ਕਿ ਇਹ ਬਿਆਨ ਉਨ੍ਹਾਂ ਵਿਧਾੲਕਿਾਂ ਦੇ ਵਧਾਏ ਜਾ ਰਹੇ ਭੱਤਿਆਂ ਦੀ ਪੁਸ਼ਤ-ਪਨਾਹੀ ਲਈ ਦਿੱਤਾ ਹੈ।

ਉਕਤ ਆਗੂਆਂ ਨੇ ਕਿਹਾ ਕਿ ਲੋਕਾਂ ਵਲੋਂ ਇਨ੍ਹਾਂ ਵਿਧਾਇਕਾਂ ਨੂੰ ਲੋਕ ਇਸ ਲਈ ਚੁਣਦੇ ਹਨ ਕਿ ਇਹ ਸਾਡੇ ਲਈ ਵਧੀਆ ਰੁਜ਼ਗਾਰ, ਸਿਹਤ ਸਹੂਲਤਾਂ ਤੇ ਸਿਖਿਆ ਦਾ ਪ੍ਰਬੰਧ ਕਰਨਗੇ ਪਰ ਇਹ ਪੰਜਾਬ ਦੇ ਚਹੁ-ਮੁਖੀ ਵਿਕਾਸ ਨੂੰ ਲੈ ਕੇ ਥੋੜਾ ਜਿਹਾ ਵੀ ਜਿੰਮੇਵਾਰੀ ਵਾਲਾ ਰੋਲ ਅਦਾ ਨਹੀਂ ਕਰ ਰਹੇ। ਇਨ੍ਹਾਂ ਵਿਧਾਇਕਾਂ ਦੀ ਹਾਜ਼ਰੀ ਵਿਧਾਨ ਸਭਾ ਦੇ ਸੈਸਨਾਂ ਦੌਰਾਨ ਨਾ-ਮਾਤਰ ਹੁੰਦੀ ਹੈ ਜਦੋਂ ਵਿਧਾਨ ਸਭਾ ਵਿੱਚ ਲੋਕਾਂ ਦੇ ਹਿਤਾਂ ਲਈ ਮੁੱਦੇ ਵਿਚਾਰਨੇ ਹੁੰਦੇ ਹਨ ਤਾਂ ਇਹ ਜਾਂ ਤਾਂ ਗੈਰ ਹਾਜ਼ਰ ਹੁੰਦੇ ਹਨ ਜਾਂ ਮੋਨ ਧਾਰ ਕੇ ਸਪੀਕਰ ਦੇ ਮੂੰਹ ਵੇਖਦੇ ਵੱਲ ਰਹਿੰਦੇ ਹਨ। ਕਾਫੀ ਵਿਧਾਇਕ ਤਾਂ ਅਜਿਹੇ ਹਨ ਜਿਹੜੇ ਵਿਧਾਨ ਸਭਾ ਦੇ ਸਮੁੱਚੇ ਕਰਾਜਕਾਲ ਦੌਰਾਨ ਇੱਕ ਵੀ ਲੋਕ-ਪੱਖੀ ਮੁੱਦਾ ਜਾਂ ਸੁਝਾਅ ਵਿਧਾਨ ਸਭਾ ਵਿੱਚ ਨਹੀਂ ਦਿੰਦੇ। ਲੋਕਾਂ ਨੇ ਵੇਖਿਆ ਹੈ ਕਿ ਜਦੋਂ ਇਸ ਵਾਰ ਵੀ ਬਜ਼ਟ ਸ਼ੈਸ਼ਨ ਦੌਰਾਨ ਬਜ਼ਟ ’ਤੇ ਬਹਿਸ ਹੋਣੀ ਸੀ ਤਾਂ ਜ਼ਿਆਦਤਰ ਵਿਧਾਇਕ ਵਿਧਾਨ ਸਭਾ ਵਿਚੋਂ ਗੈਰ ਹਾਜ਼ਰ ਰਹੇ ਜਾਂ ਚੁੱਪ ਰਹੇ। ਇਨ੍ਹਾਂ ਦੀ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਾਰਨ ਹੀ ਪੰਜਾਬ ਪਹਿਲੇ ਨੰਬਰ ਤੋਂ ਸਤਾਰਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕੀ ਭੱਤੇ / ਤਨਖਾਹਾਂ ਵਧਾ ਕੇ ਪੰਜਾਬ ਨੂੰ ਵਿਕਾਸ ਤੋਂ ਵਿਨਾਸ਼ ਵੱਲ ਲਿਜਾਣ ਲਈ ਹੀ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਤਨਖਾਹਾਂ ਵਧਾਉਣ ਦੀ ਬਜਾਏ ਵਿਧਾਨ ਸਭਾ ਦੇ ਸ਼ੈਸਨਾਂ ਦੌਰਾਨ ਵਿਧਾਇਕਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ। ਵਿਧਾਨ ਸਭਾ ਦੇ ਸ਼ੈਸਨਾਂ ਦਾ ਸਮਾਂ ਵਧਾਇਆ ਜਾਵੇ ਤੇ ਹਰੇਕ ਵਿਧਾਇਕ ਲਈ ਇਹ ਜ਼ਰੂਰੀ ਬਣਾਇਆ ਜਾਵੇ ਕਿ ਉਹ ਅਪਣੇ ਲੋਕਾਂ ਦੇ ਮੁੱਦੇ ਵਿਧਾਨ ਸਭਾ ਦੇ ਹਰੇਕ ਸ਼ੈਸਨ ਵਿਚ ਉਠਾਵੇ ਅਤੇ ਪੰਾਜਬ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਲਈ ਸਾਰੇ ਵਿਧਾਇਕ ਅਪਣਾ ਯੋਗਦਾਨ ਪਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: