ਖਾਸ ਖਬਰਾਂ

ਨਾਗਰਿਕਤਾ ਕਾਨੂੰਨ ਵਿਰੋਧੀ ਮੁਜਾਹਰੇ ਵਿੱਚ ਹਿੱਸਾ ਲੈਣ ਕਾਰਨ ਨਾਰਵੇ ਦੀ ਨਾਗਰਿਕ ਨੂੰ ਭਾਰਤ ਛੱਡਣ ਲਈ ਕਿਹਾ

December 27, 2019 | By

ਚੰਡੀਗੜ੍ਹ: ਜਿੱਥੇ ਕੁਝ ਦਿਨ ਪਹਿਲਾਂ ਜਰਮਨੀ ਦੇ ਇੱਕ ਵਿਦਿਆਰਥੀ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮੁਜਾਹਰੇ ਵਿੱਚ ਹਿੱਸਾ ਲੈਣ ਕਾਰਨ ਭਾਰਤੀ ਉਪ-ਮਹਾਂਦੀਪ ਛੱਡਣ ਲਈ ਕਿਹਾ ਗਿਆ ਸੀ ਉੱਥੇ ਹੁਣ ਨਾਰਵੇ ਦੀ ਇੱਕ ਨਾਗਰਿਕ ਨੂੰ ਵੀ ਅਜਿਹਾ ਹੀ ਹੁਕਮ ਸੁਣਾਇਆ ਗਿਆ ਹੈ।

ਜਾਨੇ ਮੇਟੇ ਜੋਹਾਨਸਨ (ਖੱਬੇ) ਦੀ ਤਸਵੀਰ

ਜਾਨੇ ਮੇਟੇ ਜੋਹਾਨਸਨ ਵੱਲੋਂ ਸੋਮਵਾਰ (23 ਦਸੰਬਰ) ਨੂੰ ਕੇਰਲਾ ਵਿੱਚ ਹੋਏ ਇੱਕ ਨਾਗਰਿਕਤਾ ਸੋਧ ਕਾਨੂੰਨ ਵਿਰੋਧੀ ਮੁਜਾਹਰੇ ਵਿੱਚ ਹਿੱਸਾ ਲਿਆ ਗਿਆ ਸੀ, ਜਿਸ ਤੋਂ ਬਾਅਦ ਵੀਰਵਾਰ (26 ਦਸੰਬਰ) ਨੂੰ ਉਸ ਨੂੰ “ਫਾਰਨਰ ਰੀਜ਼ਨਲ ਰਜਿਸਟ੍ਰੇਸ਼ਨ ਆਫਿਸ” ਵਿਖੇ ਬੁਲਾਇਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਉਹ ਛੇਤੀ ਤੋਂ ਛੇਤੀ ਭਾਰਤੀ ਉਪ ਮਹਾਂਦੀਪ ਛੱਡ ਕੇ ਚੱਲੀ ਜਾਵੇ।

ਜੋਹਾਨਸਨ ਨੇ ਫੇਸਬੁੱਕ ਉੱਤੇ ਲਿਖਿਆ ਕਿ ਉਸ ਨੇ ਅਧਿਕਾਰੀਆਂ ਨੂੰ ਲਿਖਤੀ ਪੱਤਰ ਦਿਖਾਉਣ ਲਈ ਕਿਹਾ ਸੀ ਪਰ ਉਹਨੂੰ ਇਹ ਜਵਾਬ ਦਿੱਤਾ ਗਿਆ ਕਿ ਉਸ ਨੂੰ ਕੁੱਝ ਵੀ ਲਿਖਤੀ ਨਹੀਂ ਦਿੱਤਾ ਜਾਵੇਗਾ।

ਉਸ ਨੇ ਕਿਹਾ ਕਿ ਅਫਸਰ ਉਸ ਨੂੰ ਵਾਪਸੀ ਦੀ ਟਿਕਟ ਵਿਖਾਉਣ ਤੋਂ ਪਹਿਲਾਂ ਦਫਤਰ ਵਿਚ ਬਾਹਰ ਨਹੀਂ ਸੀ ਆਉਂਦੇ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,