ਆਮ ਖਬਰਾਂ » ਖਾਸ ਖਬਰਾਂ

ਹੁਣ ਫੇਸਬੁੱਕ, ਵਾਟਸਐਪ ‘ਤੇ ਪੋਸਟਾਂ ਕਾਰਨ ਗਰੁੱਪ ਐਡਮਿਨ ਨੂੰ ਜੇਲ੍ਹ ਜਾਣਾ ਪੈ ਸਕਦਾ

April 22, 2017 | By

ਚੰਡੀਗੜ੍ਹ: ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਯੋਗੇਸ਼ਵਰ ਰਾਮ ਮਿਸ਼ਰਾ ਅਤੇ ਸੀਨੀਅਰ ਪੁਲਿਸ ਕਪਤਾਨ ਨਿਤਿਨ ਤਿਵਾਰੀ ਨੇ ਇਸ ਮਾਮਲੇ ‘ਚ ਇਕ ਸਾਂਝਾ ਹੁਕਮ ਜਾਰੀ ਕੀਤਾ ਹੈ।

ਇਸ ਹੁਕਮ ਮੁਤਾਬਕ ਜੇ ਫੇਸਬੁੱਕ ਅਤੇ ਵਾਟਸਐਪ ਗਰੁੱਪ ‘ਚ ਅਫਵਾਹਾਂ ਫੈਲਾਈਆਂ ਗਈਆਂ ਜਾਂ ਜਾਅਲੀ ਪੋਸਟਾਂ ਪਾਈਆਂ ਗਈਆਂ ਤਾਂ ਗਰੁੱਪ ਐਡਮਿਨ ‘ਤੇ ਐਫ.ਆਈ.ਆਰ. ਦਰਜ ਕੀਤੀ ਜਾ ਸਕਦੀ ਹੈ। ਹੁਕਮ ਮੁਤਾਬਕ ਐਡਮਿਨ ਨੂੰ ਅਜਿਹੀਆਂ ਪੋਸਟਾਂ ਖਿਲਾਫ ਐਕਸ਼ਨ ਲੈਣਾ ਪਏਗਾ ਅਤੇ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਨੂੰ ਆਪਣੇ ਗਰੁੱਪ ਤੋਂ ਹਟਾਉਣਾ ਪਏਗਾ। ਇੰਨਾ ਹੀ ਨਹੀਂ ਜਿਹੜਾ ਗਰੁੱਪ ਮੈਂਬਰ ਅਜਿਹੀਆਂ ਪੋਸਟਾਂ ਪਾਏਗਾ, ਐਡਮਿਨ ਨੂੰ ਉਸਨੂੰ ਗਰੁੱਪ ‘ਚੋਂ ਕੱਢਣਾ ਹੋਵੇਗਾ।

whatsapp and facebook

ਪ੍ਰਤੀਕਾਤਮਕ ਤਸਵੀਰ

ਇਸ ਹੁਕਮ ‘ਚ ਕਿਹਾ ਗਿਆ ਹੈ, “ਜੇ ਗਰੁੱਪ ਐਡਮਿਨ ਲਾਪਰਵਾਹੀ ਕਰਦਾ ਹੈ ਤਾਂ ਅਜਿਹੀ ਸਥਿਤੀ ‘ਚ ਐਡਮਿਨ ਨੂੰ ਦੋਸ਼ੀ ਮੰਨਿਆ ਜਾਏਗਾ ਅਤੇ ਉਸਦੇ ਖਿਲਾਫ ਕਾਰਵਾਈ ਹੋ ਸਕਦੀ ਹੈ, ਭਰਮ ਪੈਦਾ ਕਰਨ ਵਾਲੀਆਂ ਪੋਸਟਾਂ ਬਾਰੇ ਨੇੜੇ ਦੇ ਥਾਣੇ ‘ਚ ਰਿਪੋਰਟ ਦਰਜ ਕਰਵਾਉਣੀ ਪਏਗੀ।’

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗਰੇਜ਼ੀ ਵਿਚ ਪੜ੍ਹਨ ਲਈ:

Now Facebook, WhatsApp Posts Can Land Group Admins in Jail …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,