ਸਿਆਸੀ ਖਬਰਾਂ

ਕਸ਼ਮੀਰ ‘ਚ 1989 ਤੋਂ ਹੁਣ ਤਕ 5 ਹਜ਼ਾਰ ਫੌਜੀਆਂ ਸਣੇ 40 ਹਜ਼ਾਰ ਜਾਨਾਂ ਗਈਆਂ: ਭਾਰਤੀ ਗ੍ਰਹਿ ਮੰਤਰਾਲਾ

May 3, 2017 | By

ਸ੍ਰੀਨਗਰ: 1989 ਤੋਂ ਸ਼ੁਰੂ ਹੋਈ ਕਸ਼ਮੀਰ ਦੀ ਅਜ਼ਾਦੀ ਦੀ ਲਹਿਰ ‘ਚ ਹੁਣ ਤੱਕ 40 ਹਜ਼ਾਰ ਦੇ ਕਰੀਬ ਮਨੁਖੀ ਜਾਨਾਂ ਜਾ ਚੁੱਕੀਆਂ ਹਨ ਜਿਸ ‘ਚ 22 ਹਜ਼ਾਰ ਹਥਿਆਰਬੰਦ ਜੰਗਜੂ, 5 ਹਜ਼ਾਰ ਭਾਰਤੀ ਫੌਜੀ, ਨੀਮ ਫੌਜੀ ਅਤੇ ਪੁਲਿਸ ਵਾਲੇ ਮਾਰੇ ਗਏ ਹਨ। 90 ਦੇ ਦਹਾਕੇ ਤੋਂ 9 ਅਪ੍ਰੈਲ 2017 ਤੱਕ 13, 941 ਆਮ ਸ਼ਹਿਰੀ ਮਾਰੇ ਗਏ ਹਨ। ਭਾਰਤ ਦੇ ਗ੍ਰਹਿ ਮੰਤਰਾਲੇ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਦੌਰਾਨ 21,965 ਹਥਿਆਰਬੰਦ ਲੜਾਕਿਆਂ ਨੂੰ ਵੀ ਮਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਜੰਮੂ ਸਥਿਤ ਆਰ ਟੀ ਆਈ ਕਾਰਕੁੰਨ ਰਮਨ ਸ਼ਰਮਾ ਵਲੋਂ 26 ਫਰਵਰੀ ਨੂੰ ਆਰ.ਟੀ.ਆਈ ਐਕਟ ਅਧੀਨ ਜੰਮੂ-ਕਸ਼ਮੀਰ ਵਿਖੇ ਮਨੁੱਖੀ ਜਾਨਾਂ ਬਾਰੇ ਆਨ ਲਾਇਨ ਅਰਜ਼ੀ ਦਾਇਰ ਕਰਨ ਦੇ ਜਵਾਬ ‘ਚ ਗ੍ਰਹਿ ਮੰਤਰਾਲੇ ਨੇ ਦਿੱਤੀ। ਗ੍ਰਹਿ ਮੰਤਰਾਲੇ ਅਨੁਸਾਰ ਬੀਤੇ 28 ਸਾਲ ਤੋਂ ਜੰਮੂ-ਕਸ਼ਮੀਰ ‘ਚ ਜਾਰੀ ਸੰਘਰਸ਼ ਦੌਰਾਨ 40,961 ਮਨੁੱਖੀ ਜਾਨਾਂ ਗਈਆਂ, ਜਿਨ੍ਹਾਂ ‘ਚ ਸੁਰੱਖਿਆ ਬਲਾਂ ਦੇ ਜਵਾਨ, ਮੁਜਾਹਦੀਨ ਤੇ ਆਮ ਨਾਗਰਿਕ ਸ਼ਾਮਿਲ ਹਨ।

ਕਸ਼ਮੀਰ ਦੀ ਮੌਜੂਦਾ ਸਥਿਤੀ

ਕਸ਼ਮੀਰ ਦੀ ਮੌਜੂਦਾ ਸਥਿਤੀ

ਜੰਮੂ-ਕਸ਼ਮੀਰ ‘ਚ ਸਾਲ 2001 ਸਭ ਤੋਂ ਵਧ ਖੂਨ ਖਰਾਬੇ ਵਾਲਾ ਸਾਬਤ ਹੋਇਆ ਇਸ ਦੌਰਾਨ 3552 ਇਨਸਾਨੀ ਜਾਨਾਂ ਗਈਆਂ, ਜਿਨ੍ਹਾਂ ‘ਚ 966 ਨਾਗਰਿਕ, 536 ਸੁਰੱਖਿਆ ਬਲਾਂ ਦੇ ਜਵਾਨ ਤੇ 2020 ਮੁਜਾਹਦੀਨ ਮਰੇ ਸਨ। ਸਾਲ 2006 ਤੋਂ 2012 ਤੱਕ ਜੰਮੂ ਕਸ਼ਮੀਰ ‘ਚ ਹਿੰਸਾ ‘ਚ ਬਹੁਤ ਕਮੀ ਦਰਜ ਕੀਤੀ ਗਈ। ਇਹ ਪਿਛਲੇ 3 ਦਹਾਕਿਆਂ ਦੇ ਪੁਰਅਮਨ ਸਾਲ ਸਾਬਤ ਹੋਏ। ਸਾਲ 2010 ‘ਚ 102 ਜਾਨਾਂ ਗਈਆਂ ਜਿਨ੍ਹਾਂ ‘ਚ 15 ਨਾਗਰਿਕ, 15 ਭਾਰਤੀ ਦਸਤਿਆਂ ਦੇ ਬੰਦੇ ਤੇ 72 ਮੁਜਾਹਦੀਨ ਸ਼ਾਮਿਲ ਸਨ। 27 ਵਰ੍ਹਿਆਂ ਦੌਰਾਨ 2012 ਦਾ ਸਾਲ ਸਭ ਤੋਂ ਵਧ ਅਮਨ ਵਾਲਾ ਰਿਹਾ। 2013 ਦੇ ਬਾਅਦ ਹਿੰਸਾ ਵਿਚ ਫਿਰ ਤੇਜ਼ੀ ਆਈ। ਪਿਛਲੇ ਸਾਲ 2016 ‘ਚ 247 ਮਨੁੱਖੀ ਜਾਨਾਂ ਗਈਆਂ ਜਿਨ੍ਹਾਂ ‘ਚ 15 ਨਾਗਰਿਕ, 82 ਭਾਰਤੀ ਫੌਜੀ ਅਤੇ 150 ਮੁਜਾਹਦੀਨ ਸ਼ਾਮਿਲ ਹਨ। ਸਾਲ 2017 ਦੇ ਚੱਲਦੇ 31 ਮਾਰਚ ਤੱਕ 52 ਮਨੁੱਖੀ ਜਾਨਾਂ ਹਿੰਸਾ ਦੇ ਹਵਾਲੇ ਹੋ ਗਈਆਂ। ਜਿਨ੍ਹਾਂ ‘ਚ 5 ਨਾਗਰਿਕ, 15 ਫੌਜੀ ਤੇ 35 ਮੁਜਾਹਦੀਨ ਹਨ।

ਸਬੰਧਤ ਖ਼ਬਰ:

ਹਿੰਦੂਤਵੀ ਆਗੂ ਪ੍ਰਵੀਨ ਤੋਗੜੀਆ ਨੇ ਕਸ਼ਮੀਰ ‘ਚ ‘ਕਾਰਪੇਟ ਬੰਬਾਂ’ ਦੀ ਮੰਗ ਕੀਤੀ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,