ਵਿਦੇਸ਼ » ਸਿੱਖ ਖਬਰਾਂ

ਮੈਲਬੌਰਨ ‘ਚ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ 6 ਨਵੰਬਰ ਨੂੰ; ਬੀਬੀ ਖਾਲੜਾ ਹੋਣਗੇ ਸ਼ਾਮਲ

November 5, 2016 | By

ਮੈਲਬੌਰਨ (ਤੇਜਸ਼ਦੀਪ ਸਿੰਘ ਅਜਨੌਦਾ): 1984 ਸਿੱਖ ਨਸਲ਼ਕੁਸ਼ੀ ਦੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੱਖ ਨਸਲ਼ਕੁਸ਼ੀ ਯਾਦਗਾਰੀ ਮਾਰਚ ਮੈਲਬੋਰਨ ਸ਼ਹਿਰ ਦੇ ਵਿੱਚ 6 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ 6 ਵਜੇ ਤੱਕ ਕੱਢਿਆ ਜਾ ਰਿਹਾ ਹੈ। ਇਹ ਮਾਰਚ ਸਿਟੀ ਚੌਂਕ ਤੋਂ ਸ਼ੁਰੂ ਹੋ ਕੇ ਫ਼ਲੈਗ ਸਟਾਫ਼ ਗਾਰਡਰਨਸ ‘ਤੇ ਜਾ ਕੇ ਸਮਾਪਤ ਹੋਣਾ ਹੈ।

ਬੀਬੀ ਪਰਮਜੀਤ ਕੌਰ ਖਾਲੜਾ (ਫਾਈਲ ਫੋਟੋ)

ਬੀਬੀ ਪਰਮਜੀਤ ਕੌਰ ਖਾਲੜਾ (ਫਾਈਲ ਫੋਟੋ)

ਇਸ ਮਾਰਚ ਦੇ ਖ਼ਾਸ ਬੁਲਾਰੇ ਬੀਬੀ ਪਰਮਜੀਤ ਕੌਰ ਖਾਲੜਾ (ਪਤਨੀ ਸ਼ਹੀਦ ਸ. ਜਸਵੰਤ ਸਿੰਘ ਖਾਲੜਾ) ਹੋਣਗੇ ਜੋ ਕਿ ਪੰਜਾਬ ਤੋਂ ਖ਼ਾਸ ਤੌਰ ‘ਤੇ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਇਸ ਮਾਰਚ ਦੇ ਫ਼ਲੈਗ ਸਟਾਫ਼ ਗਾਰਡਨਸ ਪਹੁੰਚਣ ‘ਤੇ ਪਹਿਲੀ ਵਾਰ 2 ਨਾਟਕ ਖੇਡੇ ਜਾਣਗੇ ਜਿਨ੍ਹਾਂ ਵਿੱਚੋਂ ਪਹਿਲਾਂ ਨਾਟਕ ‘ਸਿਦਕ’ ਜੋ ਕੇ ਸਿੱਖ ਨਸਲ਼ਕੁਸ਼ੀ 1984 ‘ਤੇ ਆਧਾਰਿਤ ਹੋਵੇਗਾ ਤੇ ਦੂਸਰਾ ਨਾਟਕ ਕੁੱਝ ਬੂੰਦਾਂ ਮੇਰੀ ਅੱਖ ਦੀਆਂ ਜੋ ਕਿ ਪੰਜਾਬ ਦੇ ਪਾਣੀਆਂ ਨਾਲ ਹੋ ਰਹੇ ਧੱਕੇ ਨੂੰ ਦਰਸਾਏਗਾ।

genocide-remembrance-march-melborne

(ਫਾਈਲ ਫੋਟੋ)

ਇਸ ਤੋਂ ਬਾਅਦ ਕਵਿਤਾਵਾਂ ਅਤੇ ਕਵਿਸ਼ਰੀਆਂ ਹੋਣਗੀਆਂ ਅਤੇ ਨਾਲ ਹੀ ਪਹੁੰਚੇ ਹੋਏ ਬੁਲਾਰੇ ਆਪਣੇ ਵਿਚਾਰ ਮਾਰਚ ਵਿਚ ਸ਼ਾਮਲ ਲੋਕਾਂ ਨਾਲ ਸਾਂਝੇ ਕਰਨਗੇ। ਇਸ ਮਾਰਚ ‘ਚ ਪਹੁੰਚਣ ਲਈ ਦੋ ਬੱਸਾਂ ਗੁਰੂਦੁਆਰਾ ਸਿੰਘ ਸਭਾ ਕਰੇਗੀਬਰਨ ਤੋਂ, ਇੱਕ ਬੱਸ ਟਾਰਨੇਟ ਗੁਰੂਦੁਆਰਾ ਸਾਹਿਬ ਤੋਂ ਅਤੇ ਇੱਕ ਬੱਸ ਹੌਪਰ ਕਰੌਸਿੰਗ ਗੁਰੂਦੁਆਰਾ ਸਾਹਿਬ ਤੋਂ ਚਲਣਗੀਆਂ। ਪ੍ਰਬੰਧਕਾਂ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਮਾਰਚ ਦਾ ਪ੍ਰਬੰਧ ਸੁਪਰੀਮ ਸਿੱਖ ਕੌਂਸਲ ਆਫ਼ ਆਸਟਰੇਲੀਆ ਵਲੋਂ ਮੈਲਬੌਰਨ ਦੇ ਸਾਰੇ ਗੁਰੂਦੁਆਰਿਆਂ, ਸੰਸਥਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਵਲੋਂ ਸਾਰੀਆਂ ਸੰਗਤਾਂ ਨੂੰ ਇਸ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

OZ Sikhs to Hold Aanual Sikh Genocide Rememberance March on Nov. 06 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,