ਵਿਦੇਸ਼ » ਸਿੱਖ ਖਬਰਾਂ

ਆਸਟ੍ਰੇਲੀਆ: ਸਿੱਖ ਨਸਲਕੁਸ਼ੀ 1984 ਦੀ ਯਾਦ ‘ਚ ਸੈਂਕੜੇ ਲੋਕ ਹੋਏ ਮਾਰਚ ‘ਚ ਸ਼ਾਮਲ

November 7, 2016 | By

ਮੇਲਬੌਰਨ: ਸਿੱਖ ਨਸਲਕੁਸ਼ੀ ਦੀ ਯਾਦ ਅਤੇ ਆਸਟ੍ਰੇਲੀਆਈ ਭਾਈਚਾਰੇ ‘ਚ ਇਸ ਮੁੱਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਾਲਾਨਾ ਸਿੱਖ ਨਸਲਕੁਸੀ ਯਾਦਗਾਰੀ ਮਾਰਚ ਵਿੱਚ ਸੈਂਕੜਿਆਂ ਦੀ ਤਾਦਾਦ ‘ਚ ਸੰਗਤਾਂ ਨੇ ਹਿੱਸਾ ਲਿਆ ਅਤੇ ਕਤਲੇਆਮ ਦੇ ਸ਼ਿਕਾਰ ਲੋਕਾਂ ਪ੍ਰਤੀ ਸ਼ਰਧਾਂਜਲੀ ਭੇਟ ਕੀਤੀ। ਮੈਲਬੌਰਨ ਸ਼ਹਿਰ ਦੇ ਸਿਟੀ ਸਕੁਏਰ ਤੋਂ ਸ਼ੁਰੂ ਹੋਇਆ ਮਾਰਚ ਸ਼ਹਿਰ ਦੇ ਪ੍ਰਮੁੱਖ ਇਲਾਕੇ ‘ਚੋਂ ਹੁੰਦਾ ਹੋਇਆ ਫਲੈਗਸਟਾਫ ਗਾਰਡਨਜ਼ ‘ਤੇ ਜਾ ਕੇ ਸਮਾਪਤ ਹੋਇਆ, ਜਿੱਥੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਖੁਸ਼ਦਿਲ ਅਤੇ ਸ਼ੁਭਕਰਮਨਜੀਤ ਸਿੰਘ ਵਲੋਂ ਕਵਿਤਾਵਾਂ ਅਤੇ ਗੁਰਪ੍ਰਭਜੋਤ ਸਿੰਘ ਦਾਖਾ ਵਲੋਂ ਗੀਤ ਦਾ ਗਾਇਨ ਕੀਤਾ ਗਿਆ।

sikh-genocide-remembrance-march-melborne-09

ਸਿੱਖ ਕਤਲੇਆਮ ਯਾਦਗਾਰੀ ਮਾਰਚ ‘ਚ ਸ਼ਾਮਲ ਲੋਕ

ਪਹਿਲੀ ਵਾਰ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਦੋ ਨਾਟਕ ਵੀ ਖੇਡੇ ਗਏ। ਪਹਿਲੇ ਨਾਟਕ ‘ਸਿਦਕ’ ਦਾ ਨਿਰਦੇਸ਼ਣ ‘ਆਸਟ੍ਰੇਲੀਅਨ ਮਲਟੀਕਲਚਰਲ ਥਿਏਟਰ’ ਦੇ ਐਲੇਸਕ ਸਿੰਘ ਦੁਆਰਾ ਕੀਤਾ ਗਿਆ ਅਤੇ ਇਹ ਨਾਟਕ 1984 ਦੀ ਸਿੱਖ ਨਸਲਕੁਸ਼ੀ ‘ਤੇ ਕੇਂਦਰਿਤ ਸੀ ਅਤੇ ਦੂਸਰਾ ਨਾਟਕ ‘ਰਾਮਗੜੀਆ ਪ੍ਰੋਡਕਸ਼ਨਜ਼’ ਦੇ ਹੈਪੀ ਰਾਮਗੜ੍ਹੀਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਜੋ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ‘ਤੇ ਕੇਂਦਰਿਤ ਸੀ। ਇਸ ਮੌਕੇ ਪੰਜਾਬ ਤੋਂ ਉਚੇਚੇ ਤੌਰ ‘ਤੇ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਸੰਗਤਾਂ ਨੁੰ ਸੰਬੋਧਨ ਕੀਤਾ ਅਤੇ ਸ. ਜਸਵੰਤ ਸਿੰਘ ਖਾਲੜਾ ਦੀ ਜੀਵਨੀ, ਉਨ੍ਹਾਂ ਦੇ ਮਿਸ਼ਨ ਅਤੇ ਹੁਣ ਦੀਆਂ ਗਤਿਵਿਧੀਆ ‘ਤੇ ਚਾਨਣਾ ਪਾਇਆ।

sikh-genocide-remembrance-march-melborne-06

ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬੀ ਪਰਮਜੀਤ ਕੌਰ ਖਾਲੜਾ

ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਨਸਲਕੁਸ਼ੀ, ਪਾਣੀਆਂ ਅਤੇ ਲਾਵਾਰਿਸ ਲਾਸ਼ਾ ਦੇ ਮੁੱਦਿਆਂ ਨੂੰ ਪ੍ਰਮੁੱਖ ਮੁੱਦੇ ਬਣਾਉਣ ਲਈ ਆਪਣੇ ਇਲਾਕੇ ਦੇ ਪ੍ਰਤੀਯੋਗੀਆਂ ਅਤੇ ਨੇਤਾਵਾਂ ‘ਤੇ ਜ਼ੋਰ ਪਾਇਆ ਜਾਵੇ। ਇਸ ਮੌਕੇ ਇੰਗਲੈਂਡ ਤੋਂ ਆਸਟ੍ਰਲੀਆ ਆਈ ਇਕ ਗੋਰੀ ਲੁਈਸ ਰੈਂਡਲ ਨੇ 1984 ਸਿੱਖ ਨਸਲਕੁਸੀ ਬਾਰੇ ਅੰਗਰੇਜ਼ੀ ‘ਚ ਵਿਚਾਰ ਸਾਂਝੇ ਕੀਤੇ। ਫੈਡਰਲ ਪਾਰਲੀਮੈਂਟ ਦਾ ਇਜਲਾਸ ਚੱਲਦਾ ਹੋਣ ਕਰਕੇ ਆਸਟਰੇਲੀਆਈ ਐਮ.ਪੀ. ਇਸ ਸਮਾਗਮ ਵਿੱਚ ਹਾਜ਼ਿਰ ਨਹੀਂ ਹੋ ਸਕੇ ਪਰ ਉਨ੍ਹਾਂ ਦੇ ਭੇਜੇ ਸੰਦੇਸ਼ ਸਮਾਗਮ ‘ਚ ਪੜ੍ਹ ਕੇ ਸੁਣਾਏ ਗਏ।

sikh-genocide-remembrance-march-melborne-07

ਮਾਰਚ ‘ਚ ਸ਼ਾਮਲ ਸਿੱਖ ਸੰਗਤਾਂ

ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸੱਕਤਰ ਹਰਕੀਰਤ ਸਿੰਘ ਅਜਨੋਹਾ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਨਸਲਕੁਸ਼ੀ ਦੀ ਮਾਨਤਾ ਸੰਬੰਧੀ ਚੱਲ ਰਹੇ ਉਪਰਾਲਿਆਂ ਪ੍ਰਤੀ ਸੰਗਤਾਂ ਨੂੰ ਜਾਣੂੰ ਕਰਵਾਇਆ ਅਤੇ ਸਮੂਹ ਜੱਥੇਬੰਦੀਆਂ, ਗੁਰੂਦਵਾਰਾ ਸਾਹਿਬਾਨਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।

ਮਾਰਚ ਦੀਆਂ ਤਸਵੀਰਾਂ

sikh-genocide-remembrance-march-melborne-05 sikh-genocide-remembrance-march-melborne-04 sikh-genocide-remembrance-march-melborne-03 sikh-genocide-remembrance-march-melborne-02 sikh-genocide-remembrance-march-melborne-01

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,