ਸਿੱਖ ਖਬਰਾਂ

“ਈਕੋ ਸਿੱਖ” ਦੇ ਨਨਕਾਣਾ ਸਾਹਿਬ ਤੇ ਕਰਤਾਰਪੁਰ ਵਿਚ ਗ੍ਰੀਨ ਪ੍ਰਾਜੈਕਟ ਨੂੰ ਪਾਕਿਸਤਾਨ ਦੀ ਹਮਾਇਤ

March 9, 2015 | By

ਵਾਸ਼ਿੰਗਟਨ (8 ਮਾਰਚ, 2015): ਸਿੱਖ ਦ੍ਰਿਸ਼ਟੀਕੋਣ ਤੋਂ ਵਾਤਾਵਰਣ ਦੀ ਸੰਭਾਲ ਲਈ ਯਤਨਸ਼ੀਲ “ਈਕੋ ਸਿੱਖ” ਵੱਲੋ ਦਿੱਤੀ ਜਾਣਕਾਰੀ ਅਨੁਸਾਰ ਸਾਹਿਬ ਸ੍ਰੀ ਗੁਰੁ ਨਾਨਕ ਸਤਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਾਲ 2019 ਵਿੱਚ ਕਰਵਤਏ ਜਾਣ ਵਾਲੇ ਸਮਾਗਮ ਮੌਕੇ ਪਾਕਿਸਤਾਨ ਦੇ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਵਿਚ ਗ੍ਰੀਨ ਪ੍ਰਾਜੈਕਟਾਂ ਨੂੰ ਵਿਸਤਾਰ ਦੇਣ ਦੀ ਯੋਜਨਾ ਦੀ ਹਮਾਇਤ ਕੀਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਸਿੱਖ ਸਮੂਹ ‘ਏਕੋ ਸਿੱਖ’ ਨੇ ਦਿਤੀ।

Nankana-Sahib-300x214

ਨਨਕਾਣਾ ਸਾਹਿਬ

ਈਕੋ ਸਿੱਖ ਦੇ ਪ੍ਰਧਾਨ ਰਾਜਵੰਤ ਸਿੰਘ ਨੂੰ ਹਾਲ ਹੀ ਵਿਚ ਪਕਿਸਤਾਨ ਦੀ ਪੰਜਾਬ ਵਿਧਾਨ ਸਭਾ ਦੇ ਪਹਿਲੇ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਸੱਦਾ ਦਿਤਾ ਸੀ। ਸਰਕਾਰੀ ਅਧਿਕਾਰੀਆਂ ਨਾਲ ਬੈਠਕਾਂ ਵਿਚ ਰਮੇਸ਼ ਸਿੰਘ ਅਰੋੜਾ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਨਮ ਦਿਨ ਨੂੰ ਇਕ ਖ਼ਾਸ ਢੰਗ ਨਾਲ ਮਨਾਉਣ ਦਾ ਮਤਾ ਦਿਤਾ।

ਈਕੋ ਸਿੱਖ ਵਲੋਂ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਗਿਆ ਕਿ ਸੰਘੀ ਵਿਕਾਸ ਅਤੇ ਸੁਧਾਰ ਯੋਜਨਾ ਮੰਤਰੀ ਅਹਿਸਾਨ ਇਕਬਾਲ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਵਾਤਾਵਰਨ ਪ੍ਰਾਜੈਕਟਾਂ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਇਕਬਾਲ ਨੇ ਮਾਸਟਰ ਪ੍ਰਾਜੈਕਟਾਂ ਵਿਚ ਇਕ ਸੰਚਾਲਨ ਕਮੇਟੀ ਦੇ ਗਠਨ ਦੇ ਸੰਦਰਭ ਵਿਚ ਸਕਾਰਾਤਮਕ ਪ੍ਰਤੀਕਿਰਿਆ ਦਿਤੀ।

ਈਕੋ ਸਿੱਖ ਦੇ ਪ੍ਰਧਾਨ ਰਾਜਵੰਤ ਸਿੰਘ ਨੇ ਕਿਹਾ, ”ਇਹ ਪਵਿੱਤਰ ਸਥਾਨ ਦੁਨੀਆ ਭਰ ਦੇ ਸਿੱਖਾਂ ਲਈ ਪਵਿੱਤਰ ਹਨ। ਅਸੀਂ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਵਿਚ 25 ਤੋਂ 50 ਏਕੜ ਜ਼ਮੀਨ ਨੂੰ ਪਵਿੱਤਰ ਵਣ ਦੇ ਰੂਪ ਵਿਚ ਸਮਰਪਤ ਕਰਨ ਦੀ ਪੇਸ਼ਕਸ਼ ਦਿਤੀ ਤਾਕਿ ਇਸ ਪਵਿੱਤਰ ਸਥਾਨ ‘ਤੇ ਜੀਵ ਵੰਨ-ਸੁਵੰਨਤਾ ਅਤੇ ਨਿਰਮਲਤਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਇਆ ਜਾ ਸਕੇ।”

ਇਨ੍ਹਾਂ ਵਿਚ ਸੌਰ-ਪੈਨਲ ਬਣਾਉਣਾ, ਲੰਗਰ ਲਈ ਆਰਗੈਨਿਕ ਖੇਤ ਬਣਾਉਣਾ ਅਤੇ ਪਵਿੱਤਰ ਵਣ ਖੇਤਰ ਸਮਰਪਤ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਇਨ੍ਹਾਂ ਪ੍ਰਾਜੈਕਟਾਂ ਵਿਚ ਸਥਾਨਕ ਧਾਰਮਕ ਆਗੂਆਂ, ਸਥਾਨਕ ਤਬਕਿਆਂ ਅਤੇ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਵਿਚ ਹਰ ਸਾਲ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਵਿਚ ਵਾਤਾਰਵਣ ਦੀ ਦੇਖਭਾਲ ਨੂੰ ਲੈ ਕੇ ਸਦਾਚਾਰ ਦੀ ਭਾਵਨਾ ਪੈਦਾ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਨਨਕਾਣਾ ਸਾਹਿਬ ਗੁਰਦਵਾਰੇ ਅਤੇ ਕਰਤਾਰਪੁਰ ਗੁਰਦਵਾਰੇ ਵਿਚ ਲਗਭਗ ਪੰਜ ਜਾਂ ਦਸ ਏਕੜ ਜ਼ਮੀਨ ਨੂੰ ਆਰਗੈਨਿਕ ਖੇਤੀ ਲਈ ਸਮਰਪਤ ਕੀਤਾ ਜਾਵੇਗਾ ਤਾਕਿ ਲੰਗਰ ਲਈ ਆਰਗੈਨਿਕ ਭੋਜਨ ਦੀ ਸਪਲਾਈ ਕੀਤੀ ਜਾ ਸਕੇ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਏਕੋ ਸਿੰਘ ਨੂੰ ਕਿਹਾ ਹੈ ਕਿ ਉਹ ਸ਼ੁਰੂਆਤੀ ਪੇਸ਼ਕਸ਼ ਭੇਜੇ, ਜਿਸ ਦੇ ਅਧਾਰ ‘ਤੇ ਇਕ ਮਾਸਟਰ ਯੋਜਨਾ ਤਿਆਰ ਕੀਤੀ ਜਾਵੇਗੀ ਤਾਕਿ ਗੁਰੂ ਨਾਨਕ ਦੇ 550ਵੇਂ ਜਨਮ ਦਿਨ ਵਿਚ ਮਹਿਜ ਚਾਰ ਸਾਲ ਦੇ ਸਮੇਂ ਨੂੰ ਵੇਖਦਿਆਂ ਉਪਰਲਾ ਕੰਮ ਸ਼ੁਰੂ ਕਰਨ ਲਈ ਉਚ ਪੱਧਰੀ ਮਨਜ਼ੂਰੀ ਲਈ ਜਾ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,