ਸਿੱਖ ਖਬਰਾਂ

ਪੰਚ ਪ੍ਰਧਾਨੀ ਦੀ ਕਾਨਫਰੰਸ ਵਿਚ ਬਾਦਲ ਟੋਲੇ ਨੂੰ ਸ਼੍ਰੌਮਣੀ ਕਮੇਟੀ ਚੋਣਾਂ ਵਿੱਚ ਗੁਰਧਾਮਾਂ ਵਿੱਚੋਂ ਭਾਂਜ ਦੇਣ ਦਾ ਸੱਦਾ

December 27, 2009 | By

ਫ਼ਤਿਹਗੜ੍ਹ ਸਾਹਿਬ, (25 ਦਸੰਬਰ, 2009 – ਪਰਦੀਪ ਸਿੰਘ) : ਛੋਟੇ ਸ਼ਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ  ਸ਼ਹੀਦੀ ਦਿਹਾੜੇ ’ਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਖ਼ਾਲਸਾ ਐਕਸ਼ਨ ਕਮੇਟੀ ਅਤੇ ਦਲ ਖ਼ਾਲਸਾ ਵਲੋਂ ਸ਼ਾਂਝੇ ਤੌਰ ’ਤੇ ਕੀਤੀ ਗਈ ਕਾਨਫਰੰਸ ਵਿਚ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲਕਿਆਂ ਦੇ ‘ਲੋਟੂ’ ਟੋਲੇ ਨੂੰ ਹਰਾ ਕੇ ਗੁਰਧਾਮਾਂ ਵਿੱਚੋਂ ਬਾਹਰ ਕੱਢਕੇ ਸਮੁੱਚਾ ਪ੍ਰਬੰਧ ਨਿਰੋਲ ਪੰਥਕ ਵਿਚਾਰਧਾਰਾ ਵਾਲੇ ਗੁਰਸਿੱਖਾਂ ਨੂੰ ਸੌਂਪਣ ਲਈ ਸਮੁੱਚਾ ਪੰਥ ਸੁਹਿਰਦ ਹੋ ਕੇ ਯਤਨ ਕਰੇ। ਇਹ ਸੱਦਾ ਦਿੰਦਿਆਂ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹੋ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ, ਜਿਨ੍ਹਾਂ ਦਾ ਸਹੀਦੀ ਦਿਹਾੜਾ ਅੱਜ ਅਸੀਂ ਮਨਾ ਰਹੇ ਹਾਂ ਤੇ ਇਸੇ ਤਰ੍ਹਾਂ ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਰੂਪਮਾਨ ਕਰਨ ਵਲ ਵਧ ਸਕਾਂਗੇ। ਉਨ੍ਹਾਂ ਕਿਹਾ ਕਿ ਗੁਰਧਾਮਾਂ ’ਤੇ ਕਾਬਜ਼ ਅਤੇ ਪੰਜਾਬ ਦੀ ਪਵਿੱਤਰ ਸਰਜ਼ਮੀਂ ’ਤੇ ਸਰਕਾਰ ਚਲਾ ਰਹੇ ਲੋਕ ਗੰਗੂ ਅਤੇ ਸੁੱਚਾ ਨੰਦ ਵਰਗਿਆਂ ਦੀ ਹੀ ਪ੍ਰਤੀਨਿਧਤਾ ਕਰ ਰਹੇ ਹਨ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਰੈਲੀ ਵਿੱਚ ਇਕੱਠ ਦੇ ਵਧਣ ਨਾਲ ਆਗੂਅਆਂ ਦੇ ਹੌਸਲੇ ਬੁਲੰਦ ਨਜ਼ਰ ਆਏ। ਦਮਦਮੀ ਟਕਸਾਲ ਦੇ ਭਾਈ ਮੋਹਕਮ ਸਿੰਘ ਅਤੇ ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਦਿਆ ਸਿੰਘ ਕੱਕੜ ਨੇ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਸੋਚ ਨੂੰ ਅੱਗੇ ਵਧਾਉਣ ਵਾਲੇ ਗੁਰ-ਸਿੱਖਾਂ ਤੋਂ ਹੀ ਬਾਦਲ ਸਰਕਾਰ ਖ਼ਤਰਾ ਮਹਿਸੂਸ ਕਰ ਰਹੀ ਹੈ ਇਸੇ ਲਈ ਸੌਦਾ ਸਾਧ ਨਾਲ ਹੋਏ ਸਮਝੌਤੇ ਤਹਿਤ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰਨਾਂ ਸਿੰਘਾਂ ਨੂੰ ਝੂਠੇ ਕੇਸ ਪਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਹੈ। ਭਾਈ ਕੁਲਬੀਰ ਸਿੰਘ ਬੜਾ ਪਿੰਡ ਨੇ ਕਿਹਾ ਕਿ ਨਿਰੰਕਾਰੀ ਕਾਂਡ ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਕਿਸੇ ਵੀ ਕਾਤਲ ਨੂੰ ਸਜ਼ਾ ਦੀ ਬਜਾਏ ਸਨਮਾਨ ਹੀ ਮਿਲੇ ਹਨ ਮੁਗਲ ਰਾਜ ਵਿਚ ਵੀ ਇਹੋ ਕੁਝ ਹੁੰਦਾ ਸੀ। ਇਸ ਮੌਕੇ ਸੰਬੋਧਨ ਕਰਦਿਆਂ ਭਾਈ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਜਦੋਂ ਵੀ ਬਾਦਲ ਦੀ ਸਰਕਾਰ ਆਈ ਹੈ ਇਸਨੇ ਸਿੱਖਾਂ ’ਤੇ ਗੋਲੀਆਂ ਹੀ ਚਲਾਈਆਂ ਹਨ ਤੇ ਸਿੱਖਾਂ ਦੇ ਕਾਤਲ ਪਾਖੰਡੀ ਸਾਧਾਂ ਨੂੰ ਵੀ.ਆਈ.ਪੀ. ਸੁਰੱਖਿਆ ਦਿੱਤੀ ਹੈ। ਦਲ ਖ਼ਾਲਸਾ ਦੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਾਮਬੰਦ ਹੋਣਾ ਦਾ ਸੱਦਾ ਦਿੱਤਾ। ਭਾਈ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਸਿੱਖ ਕੌਮ 1947 ਵਿੱਚ ਪੰਥ ਦੇ ਲੀਡਰਾਂ ਵੱਲੋਂ ਕੀਤੀ ਗਈ ਗਲਤੀ ਦਾ ਖਮਿਆਜ਼ਾ ਭੁਗਤ ਰਹੀ ਹੈ ਉਨ੍ਹਾਂ ਕਿਹਾ ਕਿ ਜੇ ਸ. ਜਸਵੰਤ ਸਿੰਘ ਖਾਲੜਾ ਉਦਮ ਨਾ ਕਰਦੇ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਸਿੱਖਾਂ ਦੇ ਝੂਠੇ ਮੁਕਾਬਲੇ ਬੰਦ ਨਹੀਂ ਸਨ ਕਰਨੇ। ਕਾਨਫਰੰਸ ਵਿੱਚ ਸੰਗਤ ਦੇ ਜੈਕਾਰਿਆਂ ਦੀ ਆਵਾਜ਼ ਵਿੱਚ 6 ਮਤੇ ਵੀ ਪਾਸ ਕੀਤੇ ਗਏ। ਪਹਿਲੇ ਮਤੇ ਵਿੱਚ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਦਿਆਂ ਦੂਜੇ ਮਤੇ ਵਿੱਚ ਕਿਹਾ ਗਿਆ ਕਿ ਬਾਦਲ ਸਰਕਾਰ ਸ਼ਬਦ ਗੁਰੂ ਦੇ ਸਿਧਾਂਤ ਨੂੰ ਚੁਣੌਤੀ ਦੇਣ ਵਾਲੇ ਦੇਹਧਾਰੀ ਪਾਖੰਡੀਆਂ ਅਤੇ ਦੰਭੀਆਂ ਦੀ ਪੁਸ਼ਤਪਨਾਹੀ ਅਤੇ ਸਰਪ੍ਰਸਤੀ ਕਰਦੀ ਹੈ।1978 ਦੇ ਨਕਲੀ ਨਿਰੰਰਕਾਰੀ ਕਾਂਡ ਵਾਂਗ ਹੀ ਲੁਧਿਆਣਾ ਗੋਲੀ ਕਾਂਡ, ਜਿਸ ਵਿੱਚ ਭਾਈ ਦਰਸ਼ਨ ਸਿੰਘ ਲੋਹਾਰਾ ਕਲਾਂ ਦੀ ਸ਼ਹੀਦੀ ਹੋਈ ਅਤੇ ਅਨੇਕਾਂ ਸਿੰਘ ਜਖਮੀ ਹੋਏ ਹਨ, ਲਈ ਵੀ ਬਾਦਲ ਸਰਕਾਰ ਹੀ ਮੁਕੰਮਲ ਰੂਪ ਵਿੱਚ ਦੋਸ਼ੀ ਹੈ ਬਾਦਲ ਸਰਕਾਰ ਨੇ ਪੰਥਕ ਆਗੂਆਂ ’ਤੇ ਅਤੇ ਹੋਰਨਾਂ ਸਿੰਘਾਂ ਉੱਤੇ ਸਿੱਧੀਆਂ ਗੋਲੀਆਂ ਵਰ੍ਹਾਕੇ ਉਨ੍ਹਾਂ ਨੂੰ ਸਰੀਰਕ ਤੌਰ ਉੱਤੇ ਖਤਮ ਕਰਨ ਦੀ ਕੋਝੀ ਸਾਜਿਸ਼ ਰਚੀ। ਇਸ ਮਤੇ ਰਾਹੀਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਮੁੱਚੇ ਬਾਈਕਾਟ ਦੀ ਅਪੀਲ ਕਰਦਿਆਂ ਉਸਨੂੰ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਮੰਗ ਕੀਤੀ ਗਈ।

ਤੀਜੇ ਮਤੇ ਵਿਚ ਕਿਹਾ ਗਿਆ ਕਿ ਸ਼੍ਰੋਮਣੀ ਕਮੇਟੀ ਅਪਣੇ ਮਿਸਨ ਵਿੱਚ ਫ਼ੇਲ ਹੋ ਚੁੱਕੀ ਹੈ ਇਸ ਸੰਸਥਾ ਦੀ ਖੁੱਸੀ ਹੋਈ ਸ਼ਾਨ ਨੂੰ ਬਹਾਲ ਕਰਨ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਬਾਦਲਕਿਆਂ ਤੋਂ ਸ਼੍ਰੋਮਣੀ ਕਮੇਟੀ ਨੂੰ ਆਜ਼ਾਦ ਕਰਵਾਇਆ ਜਾਵੇ। ਚੌਥੇ ਮਤੇ ਵਿੱਚ ਪੰਜਾਬ ਸਰਕਾਰ ਵੱਲੋਂ ਸਿੱਖ ਆਗੂ ਭਾਈ ਦਲਜੀਤ ਸਿੰਘ ਬਾਬਾ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਅਜਨਾਲਾ, ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਝਠੇ ਕੇਸ ਪਾ ਕੇ ਗ੍ਰਿਫ਼ਤਾਰ ਕਰਨ ਦੀ ਨਿੰਦਾ ਕਰਦਿਆਂਪੰਜਾਬ ਸਰਕਾਰ ਨੂੰ ਇਨ੍ਹਾਂ ਘਿਨਾਉਣੀਆਂ ਕਾਰਵਾਈਆਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੰਦਿਆਂ ਇਨ੍ਹਾਂ ਆਗੂਆਂ ਦੀ ਤੁਰਤ ਰਿਹਾਈ ਦੀ ਮੰਗ ਕੀਤੀ ਗਈ|

ਪੰਜਵੇਂ ਵਿੱਚ ਮਤੇ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਅਫਜ਼ਲ ਗੁਰੂ ਅਤੇ ਹੋਰਨਾਂ ਦੀ ਫਾਂਸੀ ਦੀ ਸਜਾ ਰੱਦ ਕਰਨ ਦੀ ਮੰਗ ਕਰਦਿਆਂ ਛੇਵੇਂ ਮਤੇ ਵਿੱਚ ਨਾਭਾ ਜੇਲ੍ਹ ਵਿੱਚ ਨਜ਼ਰਬੰਦ ਭਾਈ ਲਾਲ ਸਿੰਘ, ਭਾਈ ਮੇਜਰ ਸਿੰਘ ਅਤੇ ਭਾਈ ਦਰਬਾਰਾ ਸਿੰਘ ਨੂੰ ਆਪਣੀ ਬਣਦੀ ਕਾਨੂੰਨੀ ਸਜਾ ਪੂਰੀ ਕਰਨ ਦੇ ਬਾਵਜੂਦ ਵੀ ਰਿਹਾਅ ਨਾ ਕਰਨ ਦੀ ਸਖਤ ਨਿਖੇਧੀ ਕਰਦਿਆਂ ਇਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਗਈ, ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਤਾ ਉਪਕਾਰ ਕੌਰ ਜੀ, ਭਾਈ ਕੰਵਰਪਾਲ ਸਿੰਘ, ਭਾਈ ਜਸਬੀਰ ਸਿੰਘ ਰੋਡੇ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਮਨਜੀਤ ਸਿੰਘ ਭੋਮਾਂ, ਭਾਈ ਪਰਮਜੀਤ ਸਿੰਘ ਗਾਜ਼ੀ, ਬਾਬਾ ਅਵਤਾਰ ਸਿੰਘ ਸਾਧਾਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ     , ਬਾਬਾ ਰੇਸ਼ਮ ਸਿੰਘ ਖੁਖਰਾਣਾ, ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਸੰਦੀਪ ਸਿੰਘ ਕਨੇਡੀਅਨ, ਭਾਈ ਬਲਜਿੰਦਰ ਸਿੰਘ (ਏਕ ਨੂਰ ਖਾਲਸਾ ਫੌਜ), ਭਾਈ ਸੁਖਵਿੰਦਰ ਸਿੰਘ (ਸਤਿਕਾਰ ਸਭਾ), ਮਾਤਾ ਮਲਕੀਤ ਕੌਰ ਜਗ੍ਹਾ ਰਾਮ ਤੀਰਥ, ਭਾਈ ਈ ਜਸਬੀਰ ਸਿੰਘ ਖੰਡੂਰ , ਭਾਈ ਨਰੈਣ ਸਿੰਘ ਚੌੜਾ,ਭਾਈ ਗੁਰਦੀਪ ਸਿੰਘ ਬਠਿੰਡਾ, ਡਾ. ਗੁਰਜਿੰਦਰ ਸਿੰਘ,ਭਾਈ ਬਲਦੇਵ ਸਿੰਘ ਸਿਰਸਾ, ਭਾਈ ਸੁਖਦੇਵ ਸਿੰਘ ਡੋਡ,ਭਾਈ ਰਾਜਵਿੰਦਰ ਸਿੰਘ ਰਾਜੂ, ਭਾਈ ਗੁਰਬਿੰਦਰ ਸਿੰਘ ਈਸੜੂ, ਭਾਈ ਕਰਨੈਲ ਸਿੰਘ ਪੀਰਮੁਹੰਮਦ, ਗੁਰਪ੍ਰੀਤਮ ਸਿੰਘ ਚੀਮਾ, ਗੁਰਮੀਤ ਸਿੰਘ ਗੋਗਾ, ਭਾਈ ਪਲਵਿੰਦਰ ਸਿੰਘ ਤਲਵਾੜਾ, ਭਾਈ ਅਮਰਜੀਤ ਸਿੰਘ ਬਡਗੁਜਰਾਂ ਜਸਬੀਰ ਸਿੰਘ ਡਾਂਗੋ, ਬਾਬੂ ਸਿੰਘ ਕਾਹਨਗੜ੍ਹ, ਦਲਜੀਤ ਸਿੰਘ (ਨਵਾਂ ਸ਼ਹਿਰ), ਮਹਿੰਦਰਪਾਲ ਸਿੰਘ ਦਾਨਗੜ੍ਹ, ਓਂਕਾਰ ਸਿੰਘ ਭਦੌੜ, ਨਿਰਮਲ ਸਿੰਘ ਬੱਸੀਆਂ, ਗੁਰਮੁਖ ਸਿੰਘ ਸਰਪੰਚ, ਜਗਦੀਸ਼ ਸਿੰਘ ਪਟਿਆਲਾ, ਮੇਹਰ ਸਿੰਘ, ਭਗਵੰਤ ਸਿੰਘ ਮਹਾਦੀਆਂ, ਮਹਿੰਦਰ ਸਿੰਘ ਮਨੈਲੀ, ਦਰਸ਼ਨ ਸਿੰਘ ਬੈਣੀ, ਰਾਮ ਸਿੰਘ ਢਪਾਲੀ ਆਦਿ ਆਗੂ ਵੀ ਹਾਜ਼ਰ ਹੋਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,