ਦਸਤਾਵੇਜ਼ » ਸਿੱਖ ਖਬਰਾਂ

ਪੰਥ ਸੇਵਕ ਜਥਾ ਦੁਆਬਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ‘ਤੇ ਦਸਤਾਵੇਜ਼ ਜਾਰੀ ਕੀਤਾ ਗਿਆ

June 21, 2025 | By

ਬਲਾਚੌਰ: ਪੰਥ ਸੇਵਕ ਜਥਾ ਦੁਆਬਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਦੇ ਅਵਸਰ ਤੇ ਗੁਰ ਸੰਗਤ ਅਤੇ ਗੁਰੂ ਖਾਲਸਾ ਪੰਥ ਦੇ ਸਨਮੁਖ ਇੱਕ ਦਸਤਾਵੇਜ ਜਾਰੀ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਖਾਲਸਾ ਪੰਥ ਦੀ ਸਿਰਮੌਰ ਸੰਸਥਾ ਸਿਰੀ ਅਕਾਲ ਤਖਤ ਸਾਹਿਬ (ਭਾਵ ਸਮੁਚੇ ਰੂਪ ਵਿਚ ਤਖਤ ਸਾਹਿਬਾਨ) ਬਾਰੇ ਲਗਾਤਾਰ ਚਲ ਰਹੇ ਭੰਬਲਭੂਸੇ ਅਤੇ ਰਾਜਨੀਤਕ ਘਟਨਾਕਰਮ ਦੇ ਵਿਚ ਗੁਰ-ਸੰਗਤ ਦੇ ਦਬਾਅ ਹੇਠ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੀ ਨਿਯੁਕਤੀ, ਸੇਵਾ-ਮੁਕਤੀ, ਕਾਰਜਖੇਤਰ ਅਤੇ ਕਾਰਜਸ਼ੈਲੀ ਲਈ ਵਿਧੀ ਵਿਧਾਨ ਬਣਾਉਣ ਲਈ ਪੰਥ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਤੋਂ ਸੁਝਾਅ ਮੰਗੇ ਸਨ।

ਪੰਥ ਸੇਵਕ ਜਥੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਇਹ ਅਪੀਲ ਸਵਾਗਤਯੋਗ ਹੈ ਪਰ ਇੱਥੇ ਇਹ ਵੀ ਕਹਿਣਾ ਪਵੇਗਾ ਕਿ ਇਹ ਬਹੁਤ ਜ਼ਿਆਦਾ ਦੇਰ ਨਾਲ ਲਿਆ ਗਿਆ ਬਹੁਤ ਹੀ ਛੋਟਾ ਕਦਮ ਹੈ। ਅਸੀਂ ਸੁਧਾਰਵਾਦੀ ਕਦਮਾਂ ਦੇ ਜ਼ਰੀਏ ਮਸਲੇ ਸੁਲਝਾਉਣ ਦਾ ਸਮਾਂ ਬਹੁਤ ਪਹਿਲੇ ਹੀ ਗਵਾ ਚੁੱਕੇ ਹਾਂ ਅਤੇ ਅਜੋਕਾ ਸਮਾਂ ਵਿਅਕਤੀਗਤ ਸੁਧਾਰਾਂ ਦਾ ਨਹੀਂ ਸਗੋਂ ਢਾਂਚਾਗਤ ਤਬਦੀਲੀਆਂ ਲਿਆਉਣ ਦਾ ਹੈ।

Panth Sewak Jatha Doaba Released Document for Akal Takht Sahib

ਪੰਥ ਸੇਵਕ ਜਥਾ ਦੁਆਬਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ‘ਤੇ ਦਸਤਾਵੇਜ਼ ਜਾਰੀ ਕੀਤਾ ਗਿਆ

ਜਥੇ ਦੇ ਨੁਮਾਇੰਦਿਆ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਮੁੱਖ ਰੱਖਦਿਆਂ, ਅਸੀਂ ਇਹ ਸੁਝਾਅ ਖਾਲਸਾ ਪੰਥ ਅਤੇ ਗੁਰ ਕੀ ਸੰਗਤ ਦੇ ਸਨਮੁਖ ਰੱਖ ਰਹੇ ਹਾਂ। ਇਨ੍ਹਾਂ ਸੁਝਾਵਾਂ ਦਾ ਉਤਾਰਾ ਸ਼੍ਰੋਮਣੀ ਕਮੇਟੀ ਨੂੰ ਵੀ ਭੇਜਿਆ ਜਾਵੇਗਾ ਪਰ ਇਹ ਮੁੱਖ ਰੂਪ ਵਿੱਚ ਗੁਰ ਸੰਗਤ ਅਤੇ ਖਾਲਸਾ ਪੰਥ ਦੇ ਸਨਮੁਖ ਹੀ ਰੱਖੇ ਗਏ ਹਨ।

ਇਸ ਮੌਕੇ ਜਥੇਦਾਰ ਜਰਨੈਲ ਸਿੰਘ, ਜਥੇਦਾਰ ਦਿਲਜੀਤ ਸਿੰਘ ਮੌਲਾ, ਭਾਈ ਮਨਧੀਰ ਸਿੰਘ , ਮਾਸਟਰ ਬਖਸ਼ੀਸ਼ ਸਿੰਘ , ਮਾਸਟਰ ਬੇਅੰਤ ਸਿੰਘ, ਕੁਲਵਿੰਦਰ ਸਿੰਘ ਬੱਬਰ ਮਜਾਰਾ, ਢਾਡੀ ਸਤਨਾਮ ਸਿੰਘ ਭਾਰਾਪੁਰ, ਤਿਲਕਰਾਜ ਸਿੰਘ ਚਾਲਕਲਾਂ, ਅਵਤਾਰ ਸਿੰਘ ਜਗਤਪੁਰ, ਜਤਿੰਦਰ ਸਿੰਘ, ਪ੍ਰਭਜੋਤ ਸਿੰਘ, ਗੁਰਨਾਮ ਸਿੰਘ ਸਿੰਬਲ ਮਜਾਰਾ, ਬਗੀਚਾ ਸਿੰਘ ਡੋਗਰਪੁਰ, ਮੋਹਣ ਸਿੰਘ ਮੀਰਪੁਰ ਜੱਟਾਂ, ਐਡਵੋਕੇਟ ਰਾਜਯੋਗ ਸਿੰਘ ਮਾਜਰਾ ਜੱਟਾਂ ਆਦਿ ਹਾਜ਼ਰ ਸਨ।


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,