ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪਾਣੀਆ ਦੇ ਮੁੱਦੇ ‘ਤੇ ਬਾਦਲ ਮਗਰਮੱਛ ਦੇ ਹੰਝੂ ਵਹਾ ਰਿਹਾ ਹੈ: ਸਰਨਾ

March 6, 2016 | By

ਨਵੀ ਦਿੱਲੀ (3 ਮਾਰਚ, 2016): ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਪਾਣੀਆ ਬਾਰੇ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਦਿੱਤੇ ਬਿਆਨ ਨੂੰ ਮੱਗਰਮੱਛ ਦੇ ਹੰਝੂ ਦੱਸਦਿਆ ਕਿਹਾ ਕਿ ਬਾਦਲ ਸਿੱਖਾਂ ਦੀਆ ਵਿਸ਼ੇਸ਼ ਕਰਕੇ ਪੰਜਾਬ ਦੀਆ ਮੰਗਾਂ ਲਈ ਕਦੇ ਵੀ ਗੰਭੀਰ ਨਹੀ ਹੋਇਆ ਸਗੋ ਇਸ ਨੇ ਮੰਗਾਂ ਦਾ ਬਹਾਨਾ ਬਣਾ ਕੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।

ਜਾਰੀ ਇੱਕ ਬਿਆਨ ਸ੍ਰ ਸਰਨਾ ਨੇ ਕਿਹਾ ਕਿ ਬੀਤੇ ਕਲ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਪਾਣੀਆ ਬਾਰੇ ਚੱਲਦੇ ਕੇਸ ਦੀ ਸੁਣਵਾਈ ਹੋਈ ਪਰ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਨੁੰਮਾਇਦਾ ਸ਼ਾਮਲ ਹੋਇਆ ਤੇ ਨਾ ਹੀ ਕਰੋੜਾਂ ਰੁਪਏ ਹੜੱਪਣ ਵਾਲਾ ਇਹਨਾਂ ਦਾ ਵਕੀਲ ਅਸ਼ੋਕ ਅਗਰਵਾਲ ਹੀ ਅਦਾਲਤ ਵਿੱਚ ਪੇਸ਼ ਹੋਇਆ ਜਦ ਕਿ ਜੱਜਾਂ ਨੇ ਹਰਿਆਣੇ ਦੇ ਵਕੀਲ ਵੱਲੋ ਪੇਸ਼ ਕੀਤੀਆ ਗਈਆ ਦਲੀਲਾਂ ਨੂੰ ਬੜੇ ਹੀ ਗਹੁ ਨਾਲ ਸੁਣਿਆ। ਉਹਨਾਂ ਕਿਹਾ ਕਿ ਉਹ ਪੱਖਵਾਦੀ ਨਹੀ ਅਤੇ ਹਰ ਸੂਬੇ ਨਾਲ ਇਨਸਾਫ ਚਾਹੁੰਦੇ ਹਨ ਪਰ ਪੰਜਾਬ ਬਾਰੇ ਜੇਕਰ ਕੋਈ ਪੱਖ ਹੀ ਪੇਸ਼ ਕਰਨ ਲਈ ਨਹੀ ਅਦਾਲਤ ਵਿੱਚ ਪੇਸ਼ ਹੀ ਨਹੀ ਹੋਵੇਗਾ ਤਾਂ ਅਦਾਲਤ ਕੋਲ ਇੱਕ ਤਰਫਾ ਕਾਰਵਾਈ ਕਰਨ ਤੋ ਇਲਾਵਾ ਹੋਰ ਕੋਈ ਬਦਲ ਨਹੀ ਬੱਚਦਾ ਹੈ।

ਪੰਜਾਬ ਦੇ ਦਰਿਆਈ ਪਾਣੀ

ਪੰਜਾਬ ਦੇ ਦਰਿਆਈ ਪਾਣੀ

ਉਹਨਾਂ ਕਿਹਾ ਕਿ ਜਦੋਂ ਤਾਮਲਿਨਾਡੂ ਤੇ ਕਰਨਾਟਕਾ ਦੀਆ ਨਦੀਆ ਦੇ ਪਾਣੀ ਦੇ ਬਟਵਾਰੇ ਦਾ ਕੇਸ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਸੀ ਤਾਂ ਤਾਮਿਲਨਾਡੂ ਦੀ ਮੁੱਖ ਮੰਤਰੀ ਮੈਡਮ ਜੈਲਲਿਤਾ ਵਰਦੇ ਮੀਂਹ ਵਿੱਚ ਅਦਾਲਤ ਵਿੱਚ ਆਪਣੇ ਅਮਲੇ ਫੈਲੇ ਨਾਲ ਪੇਸ਼ ਹੋਈ ਸੀ। ਜਦੋ ਉਹਨਾਂ ਨੂੰ ਇਸ ਬਾਰੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਹ ਵਰਦੇ ਮੀਂਹ ਵਿੱਚ ਕਿਉ ਆਏ ਹਨ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਕਿ ਜੇਕਰ ਉਹਨਾਂ ਨੂੰ ਸੂਬੇ ਦੇ ਹਿੱਤ ਲਈ ਜਮਨਾ ਪਾਰ ਕਰਕੇ ਵੀ ਜਾਣਾ ਪੈਦਾ ਤਾਂ ਉਹ ਜਰੂਰ ਜਾਂਦੇ ਕਿਉਕਿ ਸਵਾਲ ਉਹਨਾਂ ਦੇ ਸੂਬੇ ਦੇ ਭਵਿੱਖ ਦਾ ਸੀ। ਉਹਨਾਂ ਕਿਹਾ ਕਿ ਸ੍ਰ ਬਾਦਲ ਨੂੰ ਮੈਡਮ ਜੈਲਲਿਤਾ ਵੱਲੋ ਕਾਇਮ ਕੀਤੀ ਮਿਸਾਲ ਵੱਲ ਵੇਖ ਕੇ ਖੁਦ ਪੇਸ਼ ਹੋ ਕੇ ਆਪਣੀ ਹਾਜ਼ਰੀ ਲਗਵਾਉਣੀ ਚਾਹੀਦੀ ਸੀ। ਉਹਨਾਂ ਕਿਹਾ ਕਿ ਐਸ.ਵਾਈ.ਐਸ ਦੀ ਸ਼ੁਰੂਆਤ ਵੀ ਬਾਦਲ ਨੇ ਹਰਿਆਣਾ ਸਰਕਾਰ ਕੋਲ ਗੁੜਗਾਉ ਵਿਖੇ ਇੱਕ ਸਰਕਾਰੀ ਪਲਾਂਟ ਲੈ ਕੇ ਤੇ ਕਰੋੜਾਂ ਦੀ ਰਿਸ਼ਵਤ ਖਾ ਕੇ ਕਰਾਈ ਸੀ।

ਉਹਨਾਂ ਕਿਹਾ ਕਿ ਜਦੋ ਉੱਤਰ ਪ੍ਰਦੇਸ਼ ਤੋ ਅਲੱਗ ਕਰਕੇ ਉਤਰਾਖੰਡ ਸੂਬਾ ਬਣਾਇਆ ਜਾ ਰਿਹਾ ਸੀ ਤਾਂ ਉਸ ਵੇਲੇ ਕੇਂਦਰ ਵਿੱਚ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਸਨ ਤਾਂ ਊਧਮ ਸਿੰਘ ਨਗਰ ਦੇ ਸਿੱਖਾਂ ਦੇ ਇਹ ਬੇਨਤੀ ਕੀਤੀ ਕਿ ਉਹਨਾਂ ਦਾ ਸ਼ਹਿਰ ਉਤਰਾਖੰਡ ਵਿੱਚ ਸ਼ਾਮਲ ਨਾ ਕੀਤਾ ਜਾਵੇ ਤਾਂ ਕੇਂਦਰ ਨੇ ਇਸ ਦੀ ਜਾਂਚ ਕਰਨ ਤੇ ਲੋਕ ਰਾਇ ਜਾਨਣ ਲਈ ਜਾਰਜ ਫਰਨਾਡਾਨਜ ਦੀ ਅਗਵਾਈ ਹੇਠ ਇੱਕ ਤਿੰਨ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਸ੍ਰ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ । ਸ੍ਰ ਬਾਦਲ ਨੇ ਊਧਮ ਸਿੰਘ ਨਗਰ ਦੇ ਸਿੱਖਾਂ ਦੀ ਮਦਦ ਕਰਨ ਦੀ ਬਜਾਏ ਉਲਟਾ ਇਸ ਨੂੰ ਉਤਰਾਖੰਡ ਵਿੱਚ ਸ਼ਾਮਲ ਕਰਨ ਲਈ ਸਭ ਤੋ ਪਹਿਲਾਂ ਦਸਤਖਤ ਕੀਤੇ ਸਨ। ਉਹਨਾਂ ਕਿਹਾ ਕਿ ਜਦੋ ਪ੍ਰੈਸ ਨੇ ਇਸ ਬਾਰੇ ਪੁੱਛਿਆ ਤਾਂ ਬਾਦਲ ਨੇ ਕਿਹਾ ਕਿ ਹੈਲੀਕਾਪਟਰ ਦੀ ਅਵਾਜ਼ ਵਿੱਚ ਹੀ ਉਹਨਾਂ ਨੇ ਦਸਤਖਤ ਕਰਵਾ ਲੈ ਸਨ ਅਤੇ ਉਹਨਾਂ ਨੂੰ ਤਾਂ ਪਤਾ ਹੀ ਨਹੀ ਲੱਗਾ ਸੀ।

ਉਹਨਾਂ ਕਿਹਾ ਕਿ ਜਦੋ ਬਾਦਲ ਸੱਤਾ ਤੋ ਬਾਹਰ ਹੁੰਦੇ ਹਨ ਤਾਂ ਇਹਨਾਂ ਨੂੰ ਪੰਜਾਬ ਦੀਆ ਮੰਗਾਂ ਵੀ ਯਾਦ ਆ ਜਾਂਦੀਆ ਹਨ ਪਰ ਜਦੋ ਸੱਤਾ ਵਿੱਚ ਹੁੰਦੇ ਹਨ ਮੰਗਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ।

ਉਹਨਾਂ ਕਿਹਾ ਕਿ ਜਿਹੜਾ ਬਾਦਲ ਨੇ ਅੱਜ ਬਿਆਨ ਦਿੱਤਾ ਹੈ ਕਿ ਪੰਜਾਬ ਦੀ ਇੱਕ ਬੂੰਦ ਵੀ ਬਾਹਰ ਨਹੀ ਦਿੱਤੀ ਜਾਵੇਗੀ ਇਹ ਬੱਸ ਬਾਦਲ ਨੇ ਆਪਣਾ ਸਮਝੌਤੇ ਦਾ ਰੇਟ ਵਧਾਉਣ ਲਈ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆ ਬਾਰੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਕੇ ਬਾਦਲ ਨੂੰ ਧਰਮ ਸੰਕਟ ਵਿੱਚ ਪਾ ਦਿੱਤਾ ਸੀ ਅਤੇ ਬਾਦਲ ਨੂੰ ਮਜਬੂਰੀ ਵੱਸ ਉਸ ਮਤੇ ਤੇ ਦਸਤਖਤ ਕਰਨੇ ਪਏ ਸਨ ਜਦ ਕਿ ਉਸ ਤੋ ਪਹਿਲਾਂ ਬਾਦਲ ਵੀ ਪੰਜ ਸਾਲ ਮੁੱਖ ਮੰਤਰੀ ਰਹਿ ਚੁੱਕਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,