ਸਿੱਖ ਖਬਰਾਂ

“ਮੌਤ ਦੀ ਸਜ਼ਾ” ਵਿੱਚ ਰਾਸ਼ਟਰਪਤੀ ਦਾ ਫੈਸਲਾ ਅੰਤਮ ਹੋਣਾ ਚਾਹੀਦਾ ਹੈ: ਗ੍ਰਹਿ ਮੰਤਰਾਲੇ ਨੇ ਕਾਨੂੰਨ ਮੰਤਰਾਲੇ ਨੂੰ ਭੇਜੇ ਹਲਫਨਾਮੇ ਵਿੱਚ ਕਿਹਾ

July 1, 2014 | By

ਨਵੀਂ ਦਿੱਲੀ ( 30 ਜੂਨ 2014): ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ  ਕਾਨੂੰਨ ਮੰਤਰਾਲੇ ਕੋਲ “ਮੌਤ ਦੀ ਸਜ਼ਾ” ਨਾਲ ਸਬੰਧਤਿ ਇਹ ਮੁੱਦਾ ਵਿਚਾਰਨ ਲਈ ਪਹੁੰਚ ਕੀਤੀ ਹੈ ਕਿ ਕਾਨੂੰਨੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਮੌਤ ਦੀ ਸਜ਼ਾ ‘ਤੇ ਰਾਸ਼ਟਰਪਤੀ ਵੱਲੋਂ ਲਿਆ ਗਿਆ ਫੈਸਲਾ ਅੰਤਮ ਮੰਨਣਾ ਚਾਹੀਦਾ ਹੈ ਅਤੇ ਰਾਸ਼ਟਰਪਤੀ ਵੱਲੋਂ ਇੱਕ ਵਾਰ ਲਏ ਗਏ ਫੈਸਲੇ ਨੂੰ ਕੋਰਟ ਵਿੱਚ ਦੁਬਾਰਾ ਉਠਾਇਆ ਨਾ ਜਾ ਸਕੇ।

ਭਾਜਪਾ ਦੀ ਅਗਵਾਈ ਵਾਲੀ ਨਵੀਂ ਬਣੀ ਐੱਨਡੀਏ ਸਰਕਾਰ, ਭਾਰਤ ਦੀ ਸਰਵ-ਉੱਚ ਅਦਾਲਤ ਵੱਲੋਂ ਮੌਤ ਦੀ ਸਜ਼ਾ ‘ਤੇ ਦਿੱਤੇ ਗਏ ਫੈਸਲਿਆਂ ਨੂੰ ਦੁਬਾਰਾ ਨਵੇਂ ਸਿਰਿਉਂ ਉਠਾਉਣ ਦੀ ਯੋਜਨਾ ਬਣਾ ਰਹੀ ਹੈ।ਸਰਵ-ਉੱਚ ਅਦਾਲਤ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਦੀ ਸਜ਼ਾ ਨੂੰ ਇਸ ਅਧਾਰ ‘ਤੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ ਕਿ ਭਾਰਤੀ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਨਜ਼ਰਸ਼ਾਨੀ ਅਪੀਲ ‘ਤੇ ਫੈਸਲਾ ਲੈਣ ਵਿੱਚ ਬੇਲੋੜੀ ਦੇਰ ਕਰ ਦਿੱਤੀ ਸੀ।

ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ  ਕਾਨੂੰਨ ਮੰਤਰਾਲੇ ਕੋਲ “ਮੌਤ ਦੀ ਸਜ਼ਾ” ਨਾਲ ਸਬੰਧਤਿ ਇਹ ਮੁੱਦਾ ਵਿਚਾਰਨ ਲਈ ਪਹੁੰਚ ਕੀਤੀ ਹੈ ਕਿ ਕਾਨੂੰਨੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਮੌਤ ਦੀ ਸਜ਼ਾ ‘ਤੇ ਰਾਸ਼ਟਰਪਤੀ ਵੱਲੋਂ ਲਿਆ ਗਿਆ ਫੈਸਲਾ ਅੰਤਮ ਮੰਨਣਾ ਚਾਹੀਦਾ ਹੈ ਅਤੇ ਰਾਸ਼ਟਰਪਤੀ ਵੱਲੋਂ ਇੱਕ ਵਾਰ ਲਏ ਗਏ ਫੈਸਲੇ ਨੂੰ ਕੋਰਟ ਵਿੱਚ ਦੁਬਾਰਾ ਉਠਾਇਆ ਨਾ ਜਾ ਸਕੇ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਕਾਨੂੰਨ ਮੰਤਰਾਲਾ ਭਾਰਤ ਸਰਕਾਰ ਦੀ ਬਿਨ੍ਹਾ ‘ਤੇ ਸਰਵ-ਉੱਚ ਅਦਾਲਤ ਦੇ 15 ਵਿਅਕਤੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਵਾਲੇ ਹੁਕਮਾਂ ਖਿਲਾਫ ਪਟੀਸ਼ਨ ਦਾਇਰ ਕਰੇਗਾ।ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਕੈਦੀਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਇਸ ਆਧਾਰ ‘ਤੇ ਬਦਲ ਦਿਤਾ ਸੀ ਕਿ ਉਨ੍ਹਾਂ ਦੀ ਅਪੀਲ ‘ਤੇ ਫੈਸਲਾ ਕਰਨ  ਵਿੱਚ 11 ਸਾਲਾਂ ਦੀ ਦੇਰ ਕਰ ਦਿੱਤੀ ਸੀ।

ਗ੍ਰਹਿ ਮੰਤਰਾਲੇ ਵੱਲੋਂ ਕਾਨੂੰਨ ਵਿਭਾਗ ਨੂੰ ਭੇਜੇ ਹਲਫਨਾਮੇ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ “ਦੇਸ਼ ਦੀ ਮੁੱਖ ਤਾਕਤ” ਹੈ ਅਤੇ ਸੰਵਿਧਾਨ ਦੀ ਧਾਰਾ 72 ਅਨੁਸਾਰ ਮਿਲੇ ਅਧਿਕਾਰਾਂ  ਦੀ ਵਰਤੋਂ ਕਰਦਿਆਂ ਨਜ਼ਰਸ਼ਾਨੀ ਪਟੀਸ਼ਨ ਨੂੰ ਰੱਦ ਕਰਦਾ ਹੈ।ਅਦਾਲਤ ਨੂੰ ਇਸ ‘ਤੇ ਨਜ਼ਰਸ਼ਾਨੀ ਲਈ ਬੜੇ ਸੀਮਤ ਅਧਿਕਾਰ ਹਨ।

ਇਸਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਕਾਨੂੰਨ ਮੰਤਰਾਲੇ ਨੂੰ ਕਿਹਾ ਹੈ ਕਿ ਸਰਕਾਰ ਵੱਲੋਂ ਮੌਤ ਦੀ ਸਜ਼ਾ ਵਿਰੁੱਧ ਨਜ਼ਰਸ਼ਾਨੀ ਅਪੀਲ ‘ਤੇ ਫੈਸਲਾ ਲੈਣ ਲਈ ਕੀਤੀ ਗਈ ਗੈਰ ਜਰੂਰੀ ਦੇਰ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ਼ ਕਰਨ ਲਈ ਯੋਗ ਦਲੀਲ ਨਹੀਂ।ਇਸਤੋਂ ਇਲਾਵਾ ਨਜ਼ਰਸ਼ਾਨੀ ਅਪੀਲ ‘ਤੇ ਰਾਸ਼ਟਰਪਤੀ ਵੱਲੋਂ ਫੈਸਲਾ ਲੈਣ ਲਈ ਕੋਈ ਸਮਾ ਸੀਮਾ ਨਿਰਧਾਰਤ ਨਹੀਂ ਕੀਤੀ ਗਈ, ਇਸ ਕਰਕੇ ਨਜ਼ਰਸ਼ਾਨੀ ਅਪੀਲ ‘ਤੇ ਫੈਸਲਾ ਲੈਣ ਲਈ ਰਾਸਟਰਪਤੀ ਵੱਲੋਂ ਕੀਤੀ ਦੇਰੀ ਨੂੰ ਆਧਾਰ ਬਣਾੳੇੁਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

ਗ੍ਰਹਿ ਮੰਤਰਾਲੇ ਨੇ ਇਹ ਵੀ ਜਾਂਚ ਕੀਤੀ ਹੈ ਕਿ ਸਰਕਾਰ ਨੂੰ “ਅੱਤਵਾਦ” ਨਾਲ ਸਬੰਧਿਤ ਕੇਸਾਂ ਅਤੇ ਹੋਰ ਸੰਗੀਨ ਜ਼ੁਰਮ ਜੋ ਕਿ “ਵਿਰਲਿਆਂ ਵਿੱਚੋਂ ਵਿਰਲਾ” ਸ਼੍ਰੇਣੀ ਵਿੱਚ ਆਉਦੇਂ ਹਨ, ‘ਤੇ ਸਖਤ ਨਿਰਣਾ ਲੈਣ ਦੀ ਲੋੜ ਹੈ।ਸਰਕਾਰ ਸੋਚਦੀ ਹੈ ਕਿ ਅਜਿਹੇ ਕੇਸਾਂ ਵਿੱਚ ਜੇਕਰ ਛੋਟ ਦਿੱਤੀ ਗਈ ਤਾਂ ਇਸਦਾ ਮਾੜਾ ਅਸਰ ਪਵੇਗਾ।
“ਡੈਕਨ ਕਰੋਨੀਕਲ” ਦੀ ਰਿਪੋਰਟ ਅਨੁਸਾਰ “ ਰਾਸਟਰਪਤੀ ਵੱਲੋਂ ਮੌਤ ਦੀ ਸਜ਼ਾ ਰੱਦ ਕਰਨ ਦੇ ਬਾਵਜੂਦ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਵਾਲੇ ਸਾਰੇ ਕੇਸਾਂ ਦੇ ਵਿਰੁੱਧ ਸਰਕਾਰ ਸੰਯੁਕਤ ਨਜ਼ਰਸ਼ਾਨੀ ਪਟੀਸ਼ਨ ਦਾਇਰ ਕਰੇਗੀ।

 

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ: Modi govt. want to overturn judicial position on death penalty cases 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,