ਵਿਦੇਸ਼

ਪ੍ਰੋ. ਹਰਗੁਰਦੀਪ ਸਿੰਘ ਸੈਣੀ ਹੋਣਗੇ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ; ਅਹੁਦਾ ਸੰਭਾਲਿਆ

September 2, 2016 | By

ਮੈਲਬਰਨ, ਆਸਟ੍ਰੇਲੀਆ (ਤੇਜਸ਼ਦੀਪ ਸਿੰਘ ਅਜਨੌਦਾ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਰਹੇ ਪ੍ਰੋਫ਼ੈਸਰ ਹਰਗੁਰਦੀਪ ਸਿੰਘ ਸੈਣੀ ਨੇ 1 ਸਤੰਬਰ ਨੂੰ ਆਸਟਰੇਲੀਆ ਦੀ ਪ੍ਰਸਿੱਧ ਕੈਨਬਰਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਜੋਂ ਅਹੁਦਾ ਸੰਭਾਲ ਲਿਆ ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਇਸੇ ਸਾਲ ਮਾਰਚ ਵਿੱਚ ਕੀਤਾ ਗਿਆ ਸੀ।

ਪੀ.ਏ.ਯੂ. ਤੋਂ ਮਾਸਟਰ ਡਿਗਰੀ ਉਪਰੰਤ ਆਸਟਰੇਲੀਅਨ ਸਰਕਾਰ ਵੱਲ੍ਹੋਂ ਮਿਲੇ ਵਜ਼ੀਫ਼ੇ ਤਹਿਤ ਉਨ੍ਹਾਂ ਐਡੀਲੇਡ ਯੂਨੀਵਰਸਿਟੀ ਤੋਂ ਪਲਾਂਟ ਫ਼ਿਜ਼ਿਓਲੌਜੀ ‘ਚ ਡਾਕਟਰੇਟ ਕਰਨ ਮਗਰੋਂ ਡਿਗਰੀ ਹਾਸਲ ਕੀਤੀ ਅਤੇ ਬਾਅਦ ਵਿੱਚ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੇ ਉਪ ਮੁਖੀ ਦੇ ਅਹੁਦੇ ਉੱਤੇ ਰਹੇ ਇਸ ਨਿਯੁਕਤੀ ਲਈ ਆਸਟਰੇਲੀਆ ਆਏ ਸੈਣੀ ਅੱਧਾ ਦਹਾਕਾ ਪਹਿਲਾਂ ਸੰਘੀ ਪੱਧਰ ਦੀ ਵਿਗਿਆਨ ਖ਼ੋਜ ਸੰਸਥਾ ‘ਚ ਕੈਨਬਰਾ ਵਿਖੇ ਸੇਵਾਵਾਂ ਦੇ ਚੁੱਕੇ ਹਨ ਇਸ ਨਵੀਂ ਜ਼ਿੰਮੇਵਾਰੀ ਸੰਬੰਧੀ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ, “ਪਹਿਲੀ ਵਾਰ ਓਹ ਆਸਟਰੇਲੀਆ ਇੱਕ ਵਿਦਿਆਰਥੀ ਵੱਜੋਂ ਆਏ ਸਨ ਅਤੇ ਹੁਣ ਦੁਬਾਰਾ ਇੱਥੇ ਉੱਪ ਕੁਲਪਤੀ ਵੱਜੋਂ ਆਉਣ ਦਾ ਅਹਿਸਾਸ ਆਪਣੇ ਆਪ ਵਿੱਚ ਸੁਖ਼ਦ ਅਤੇ ਖ਼ੁਸ਼ਨੁਮਾ ਹੈ।”

ਪ੍ਰੋ. ਹਰਗੁਰਦੀਪ ਸਿੰਘ ਸੈਣੀ

ਪ੍ਰੋ. ਹਰਗੁਰਦੀਪ ਸਿੰਘ ਸੈਣੀ

ਕੈਨਬਰਾ ਯੂਨੀਵਰਸਿਟੀ ਲਈ ਭਵਿੱਖ ਵਿੱਚ ਨਵੇਂ ਟੀਚਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਟੋਰਾਂਟੋ ਦੇ ਮੁਕਾਬਲੇ ਇੱਥੋਂ ਦੇ ਮਾਹੌਲ ‘ਚ ਕਾਫ਼ੀ ਫ਼ਰਕ ਹੈ ਅਤੇ ਉਸਾਰੂ ਬਦਲਾਅ ਦੇ ਮੌਕੇ ਸ਼ਾਮਲ ਹਨ, ਆਪਣੀ ਨਿਯੁਕਤੀ ਨੂੰ ਸੰਸਥਾ ਦੀ ਬਿਹਤਰੀ ਲਈ ਸਮਰਪਿਤ ਕਰਨ ਦਾ ਜ਼ਿਕਰ ਕਰਦਿਆਂ ਪ੍ਰੋਫੈਸਰ ਸੈਣੀ ਨੇ ਭਾਈਚਾਰਕ ਸਹਿਯੋਗ ਦੀ ਉਮੀਦ ਵੀ ਪ੍ਰਗਟਾਈ।

ਕੌਮਾਂਤਰੀ ਪੱਧਰ ਦੇ ਪਲਾਂਟ ਫ਼ਿਜ਼ਿਓਲੌਜਿਸ਼ਟ ਪ੍ਰੋ. ਹਰਗੁਰਦੀਪ ਸਿੰਘ ਸੈਣੀ ਵੱਖ-ਵੱਖ ਅਹੁਦਿਆਂ ਉੱਤੇ ਰਹਿੰਦਿਆਂ ਕੈਨੇਡਾ ਦੀਆਂ ਚਾਰ ਯੂਨੀਵਰਸਿਟੀਆਂ ਦੇ ਅਹਿਮ ਖੋਜ ਖ਼ਾਰਜ ਦਾ ਹਿੱਸਾ ਰਹਿ ਚੁੱਕੇ ਹਨ ਜਿਨ੍ਹਾਂ ‘ਚੋਂ ਕੁਝ ਪ੍ਰੋਜੈਕਟ ਹਾਲੇ ਵੀ ਜਾਰੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,