July 28, 2011 | By ਸਿੱਖ ਸਿਆਸਤ ਬਿਊਰੋ
ਕੈਲੀਫੋਰਨੀਆ (26 ਜੁਲਾਈ, 2011): ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਫਾਂਸੀ ਦੇਣ ਤੋਂ ਭਾਰਤ ਨੂੰ ਰੋਕਣ ਲਈ ਸੰਯੁਕਤ ਰਾਸ਼ਟਰ ਤੋਂ ਦਖਲ ਦੇਣ ਦੀ ਮੰਗ ਕਰਦਿਆਂ ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਅੱਗੇ ਸਿਖਸ ਫਾਰ ਜਸਟਿਸ ਤੇ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਲੋਂ ਇਕ ਵਿਸ਼ਾਲ ਇਨਸਾਫ ਰੈਲੀ ਕੀਤੀ ਗਈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਅਤੇ ਹੋਰ ਵੱਖ ਵੱਖ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ।ਪਿਛਲੇ ਸਮੇਂ ਵਿਚ ਇਸ ਕਾਰਜ ਲਈ ਬਣਾਈ ਕੋਆਰਡੀਨੇਸ਼ਨ ਕਮੇਟੀ ਦੀ ਮਿਹਨਤ ਸਦਕਾ ਨਿਊਯਾਰਕ, ਨਿਊਜਰਸੀ, ਸੁਨੈਕਟੀਕਟ, ਪੈਨਸਿਲਵੈਨੀਆ, ਮੈਰੀ ਲੈਂਡ, ਵਰਜੀਨੀਆ, ਵਾਸ਼ਿੰਗਟਨ ਡੀ ਸੀ ਆਦਿ ਦੂਰ ਦੁਰਾਡੇ ਇਲਾਕਿਆਂ ਤੋਂ ਸਿਖ ਸੰਗਤਾਂ ਬੜੇ ਜੋਸ਼ੋ ਖਰੋਸ਼ ਨਾਲ ਆਪਣਾ ਫਰਜ਼ ਪਛਾਣਦੇ ਹੋਏ ਪ੍ਰੋਫੈਸਰ ਭੁਲਰ ਦੀ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਦਾ ਦਰਦ ਦਿਲਾਂ ਵਿਚ ਲੈਕੇ ਪਰਿਵਾਰਾਂ ਸਮੇਤ ਪਹੁੰਚੀਆਂ। ਹਜ਼ਾਰਾਂ ਦੀ ਗਿਣਤੀ ਦਾ ਇਹ ਲਾਮਿਸਾਲ ਇਕੱਠ ਦੁਨੀਆ ਦੀ ਨਾਮੀ ਸੰਸਥਾ ਅੱਗੇ ਗੁਹਾਰ ਲਾ ਰਿਹਾ ਸੀ ਕਿ ਸਭ ਤੋਂ ਵਡੀ ਲੋਕਤੰਤਰਿਕ ਅਖਵਾਉਣ ਵਾਲੀ ਸਰਕਾਰ ਦਾ ਘਟ ਗਿਣਤੀ ਸਿਖਾਂ ਪ੍ਰਤੀ ਕੀ ਰਵਈਆ ਹੈ ਕਿਵੇਂ ਉਸ ਮੁਲਕ ਦੀ ਨਿਆਂ ਪ੍ਰਣਾਲੀ ਵੀ ਸਰਕਾਰ ਦੇ ਹਥਾਂ ਵਿਚ ਖੇਡ ਰਹੀ ਹੈ।
ਇੱਥੇ ਦਸਣਯੋਗ ਹੈ ਕਿ ਉਪਕਾਰ ਦੇ ਪਤੀ ਬਲਵੰਤ ਸਿੰਘ ਭੁਲਰ (ਪ੍ਰੋਫੈਸਰ ਭੁਲਰ ਦੇ ਪਿਤਾ) ਨੂੰ ਭਾਰਤ ਪੁਲਿਸ ਵਲੋਂ ਤਸ਼ਦਦ ਦੇਕੇ ਮਾਰ ਦਿੱਤਾ ਗਿਆ ਸੀ। ਇਸ ਰੈਲੀ ਦੇ ਆਯੋਜਕਾਂ ਨੇ ਪਟੀਸ਼ਨ ’ਤੇ ਦਸਤਖਤ ਕਰਨ ਦੀ ਮੁਹਿੰਮ ਅਰੰਭੀ ਜਿਸ ਵਿਚ ਸੰਯੁਕਤ ਰਾਸ਼ਟਰ ਨੂੰ ਅਪੀਲ ਕਰਦਿਆਂ ਇਕ ਪਟੀਸ਼ਨ ’ਤੇ ਦੁਨੀਆ ਭਰ ਤੋਂ 10 ਲੱਖ ਦਸਤਖਤ ਇਕੱਠੇ ਕੀਤੇ ਜਾਣਗੇ।
ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਮੰਗ ਕੀਤੀ ਗਈ ਕਿ ਸੰਯੁਕਤ ਰਾਸ਼ਟਰ 2008 ਦੇ ਮਤਾ 62-149 ਦੇ ਅਨੁਸਾਰ ਦਖਲ ਦੇਵੇ ਜਿਸ ਵਿਚ ਮੌਤ ਦੀ ਸਜ਼ਾ ਨੂੰ ਖਤਮ ਕਰਨ ਤੇ ਇਸ ’ਤੇ ਮੁਕੰਮਲ ਰੋਕ ਦੀ ਵਿਵਸਥਾ ਹੈ। ਉਕਤ ਮਤਾ ਉਨ੍ਹਾਂ ਸਾਰੇ ਦੇਸ਼ਾਂ ਜਿਨ੍ਹਾਂ ਵਿਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਨੂੰ ਅਪੀਲ ਕਰਦਾ ਹੈ ਕਿ ਇਸ ਨੂੰ ਮੁਕੰਮਲ ਤੌਰ ’ਤੇ ਖਤਮ ਕੀਤਾ ਜਾਵੇ ਕਿਉਂਕਿ ਮੌਤ ਦੀ ਸਜ਼ਾ ਨਾਲ ਮਨੁੱਖੀ ਮਾਣ ਮਰਿਆਦਾ ਨੂੰ ਢਾਹ ਲਗਦੀ ਹੈ ਤੇ ਕਿਸ ਵੀ ਵਿਅਕਤੀ ਨੂੰ ਗਲਤ ਮੌਤ ਦੀ ਸਜ਼ਾ ਦਿੱਤੇ ਜਾਣ ਤੋਂ ਬਾਅਦ ਭਾਰੀ ਪਛਤਾਵਾ ਤੇ ਘੋਰ ਅਨਿਆਂ ਹੋਵੇਗਾ।
ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਅਨੁਸਾਰ ਪ੍ਰੋਫੈਸਰ ਭੁਲਰ ਨੂੰ ਮਹਿਜ਼ ਇਕ ਇਕਬਾਲੀਆ ਬਿਆਨ ’ਤੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਜੋ ਕਿ ਉਸ ’ਤੇ ਤਸ਼ਦਦ ਕਰਕੇ ਹਾਸਿਲ ਕੀਤਾ ਗਿਆ ਸੀ। ਇਹ ਰਿਕਾਰਡਾਂ ਵਿਚ ਦਰਜ ਹੈ ਕਿ ਭਾਰਤ ਤਸ਼ਦਦ ਖਿਲਾਫ ਸੰਯੁਕਤ ਰਾਸ਼ਟਰ ਕਨਵੈਨਸ਼ਨ ’ਤੇ ਹਸਤਾਖਰੀ ਨਹੀਂ ਹੈ ਤੇ ਭਾਰਤ ਵਿਚ ਹਿਰਾਸਤ ਵਿਚ ਭਾਰੀ ਤਸ਼ਦਦ ਕੀਤਾ ਜਾਂਦਾ ਹੈ। ਤਸ਼ਦਦ ਕਰਨਾ ਮਨੁੱਖੀ ਅਧਿਕਾਰਾਂ ਬਾਰੇ ਯੂਨੀਵਰਸਲ ਡੈਕਲਾਰੇਸ਼ਨ ਜੋ ਸਾਰੀ ਮਨੁੱਖਤਾ ਦੀ ਰਾਖੀ ਦੇ ਕਾਨੂੰਨ ਦੀ ਸਹੀ ਪ੍ਰਕ੍ਰਿਆ ਨੂੰ ਯਕੀਨੀ ਬਣਾਉਂਦਾ ਹੈ, ਦੀ ਘੋਰ ਉਲੰਘਣਾ ਹੈ। ਅਟਾਰਨੀ ਪੰਨੂ ਨੇ ਕਿਹਾ ਕਿ ਭੁਲਰ ਦਾ ਕੇਸ ਇਹ ਸਾਬਿਤ ਕਰਦਾ ਹੈ ਕਿ ਜਦੋਂ ਧਾਰਮਿਕ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਗਲ ਹੁੰਦੀ ਹੈ ਫਿਰ ਚਾਹੇ ਉਹ ਸਿਖ, ਮੁਸਲਮਾਨ ਜਾਂ ਫਿਰ ਇਸਾਈ ਹੋਵੇ ਭਾਰਤੀ ਲੋਕਤੰਤਰ, ਕਾਨੂੰਨ ਤੇ ਨਿਆਂਪਾਲਿਕਾ ਘੱਟਗਿਣਤੀਆਂ ਨੂੰ ਦਬਾਉਣ ਲਈ ਸਾਰੇ ਇਕਜੁੱਟ ਹੋ ਜਾਂਦੇ ਹਨ।
ਫਾਂਸੀ ਦੀ ਸਜ਼ਾਯਾਫਤਾ ਸਾਬਕਾ ਕੈਦੀ ਤੇ ਮੌਤ ਦੀ ਸਜ਼ਾ ਖਤਮ ਕਰਨ ਦੀ ਮੁਹਿੰਮ ਦਾ ਸਹਿਸੰਸਥਾਪਕ ਤੇ ਹੈਂਡਸ ਆਫ ਕੇਨ (ਆਚ ਓ ਸੀ) ਦਾ ਮੈਂਬਰ ਲਾਰੈਂਸ ਹੇਜ਼ ਨੇ ਭੁਲਰ ਦੇ ਕੇਸ ਦੀ ਤੁਲਨਾ ਮੁਮੀਆ ਅਬੂ ਜਮਾਲ ਤੇ ਟਰਾਏ ਡੇਵਿਸ ਨਾਲ ਕਰਦਿਆਂ ਕਿਹਾ ਕਿ ਭਾਰਤ ਕਿਸੇ ਵੀ ਤਰਾਂ ਦੇ ਵਿਰੋਧ ਨੂੰ ਖਤਮ ਕਰਨ ਲਈ ਆਪਣੀ ਕਾਨੂੰਨੀ ਤੇ ਨਿਆਂਇਕ ਪ੍ਰਣਾਲੀ ਦਾ ਵਰਤੋਂ ਕਰਦਾ ਹੈ ਤੇ ਇਸ ਨੂੰ ਜਾਇਜ਼ ਠਹਿਰਾਉਂਦਾ ਹੈ। ਕਹਿਣ ਤੋਂ ਭਾਵ ਕਿ ਉਨ੍ਹਾਂ ਦੇ ਸਿਸਟਮ ਨੂੰ ਕਿਸੇ ਵੀ ਤਰਾਂ ਦਾ ਖਤਰਾ ਪੈਦਾ ਕਰਨ ਵਾਲੇ ਨੂੰ ਅੱਤਵਾਦੀ ਗਰਦਾਨ ਦਿੱਤਾ ਜਾਂਦਾ ਹੈ ਤੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਅਣਗੌਲਿਆ ਜਾਂਦਾ ਹੈ।
ਇਸ ਮੌਕੇ ਜੈਫਰੀ ਡੈਸਕੋਵਿਕ ਫਾਉਂਡੇਸ਼ਨ ਫਾਰ ਜਸਟਿਸ ਦੇ ਸੰਸਥਾਪਕ ਜੈਫਰੀ ਡੈਸਕੋਵਿਕ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਜੈਫਰੀ ਮਜ਼ਬੂਰੀ ਵਿਚ ਲਏ ਗਏ ਇਕਬਾਲੀਆ ਬਿਆਨ ਦਾ ਸ਼ਿਕਾਰ ਹੋਇਆ ਸੀ ਤੇ ਉਸ ਨੇ 16 ਸਾਲ ਸਲਾਖਾਂ ਪਿਛੇ ਬਿਤਾਏ ਸੀ ਤੇ ਡੀ ਐਨ ਏ ਟੈਸਟ ਦੇ ਆਧਾਰ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਆਪਣੇ ਤੇ ਪ੍ਰੋਫੈਸਰ ਭੁਲਰ ਦੇ ਕੇਸ ਦੀਆਂ ਸਮਾਨਤਾਵਾਂ ਨੂੰ ਉਜਾਗਰ ਕਰਦਿਆਂ ਜੈਫਰੀ ਨੇ ਕਿਹਾ ਕਿ ਮੇਰੇ ਤੇ ਪ੍ਰੋਫੈਸਰ ਭੁਲਰ ਦੇ ਕੇਸ ਦੀਆਂ ਸਮਾਨਤਾਵਾਂ ਸਨਸਨੀਖੇਜ਼ ਹਨ। ਮੈਨੂੰ ਮਜ਼ਬੂਰੀ ਵਸ ਲਏ ਗਏ ਇਕਬਾਲੀਆ ਬਿਆਨ ਦੇ ਆਧਾਰ ’ਤੇ ਦੋਸ਼ੀ ਠਹਿਰਾਇਆ ਗਿਆ ਸੀ ਜਦ ਕਿ ਭੁਲਰ ਨੂੰ ਕੋਰੇ ਕਾਗਜ਼ ’ਤੇ ਦਸਤਖਤ ਕਰਨ ਲਈ ਤਸ਼ਦਦ ਕੀਤਾ ਗਿਆ ਤੇ ਉਸ ਕਾਗਜ਼ ਨੂੰ ਇਕਬਾਲੀਆ ਬਿਆਨ ਵਜੋਂ ਵਰਤਿਆ ਗਿਆ। ਮੇਰੇ ਖਿਲਾਫ ਵੀ ਕੋਈ ਵੀ ਨਿਰਪੱਖ ਗਵਾਹ ਨਹੀਂ ਸੀ ਤੇ ਇਸੇ ਤਰਾਂ ਪ੍ਰੋਫੈਸਰ ਭੁਲਰ ਦੇ ਖਿਲਾਫ ਵੀ ਨਹੀਂ ਹੈ। ਮੈ ਇਕ ਬਕਸੂਰ ਹੁੰਦਿਆਂ 16 ਸਾਲ ਸਲਾਖਾਂ ਪਿਛੇ ਬਿਤਾਏ ਤੇ ਇਸੇ ਤਰਾਂ ਪ੍ਰੋਫੈਸਰ ਭੁਲਰ ਜਿਸ ਨੂੰ ਪਿਛਲੇ 16 ਸਾਲਾਂ ਤੋਂ ਸਲਾਖਾਂ ਵਿਚ ਡਕਿਆ ਹੋਇਆ ਹੈ। ਪ੍ਰੋਫੈਸਰ ਭੁਲਰ ਦੀ ਸਜ਼ਾ ਮੁਆਫੀ ਤੇ ਉਸ ਦੀ ਰਿਹਾਈ ਲਈ ਭਾਰਤ ਸਰਕਾਰ ਨੂੰ ਕਹਿਣ ਵਾਸਤੇ ਸੰਯੁਕਤ ਰਾਸ਼ਟਰ ਨੂੰ ਅਪੀਲ ਕਰਦਿਆਂ ਜੈਫਰੀ ਡੈਸਕੋਵਿਕ ਨੇ ਕਿਹਾ ਕਿ ਹੁਣ ਦਨੀਆ ਵੇਖੇਗੀ ਕਿ ਕੀ ਸੁੰਯੁਕਤ ਰਾਸ਼ਟਰ ਸਹੀ ਕੰਮ ਕਰਦਾ ਤੇ ਦਖਲ ਦਿੰਦਾ ਹੈ ਜਾਂ ਫਿਰ ਭਾਰਤ ਸਰਕਾਰ ਦੀ ਤਰਾਂ ਗਲਤ ਹੀ ਰਹਿਣ ਦੇਵੇਗਾ ਫੈਸਲੇ ਨੂੰ ਜਿਵੇਂ ਕਿ ਮੇਰੇ ਕੇਸ ਵਿਚ ਸਮੁੱਚੀ ਨਿਆਂ ਪ੍ਰੁਣਾਲੀ ਨੇ ਹਾਲਾਤ ਦੇ ਉਲਟ ਮੇਰੀ ਤਰਫੋਂ ਦਖ੍ਰਲ ਦੇਣ੍ਵ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਰੈਲੀ ਲਈ ਇਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੀ ਦੇਖਰੇਖ ਵਿਚ ਇਹ ਵਿਸ਼ਾਲ ਰੈਲੀ ਕੀਤੀ ਗਈ ਹੈ। ਸੱਤ ਮੈਂਬਰੀ ਕੋਆਰਡੀਨੇਟਰ ਕਮੇਟੀ ਬਣਾਈ ਗਈ ਹੈ ਜਿਸ ਵਿਚ ਗੁਰਦੇਵ ਸਿੰਘ ਕੰਗ, ਭੁਪਿੰਦਰ ਸਿੰਘ ਬੋਪਾਰਾਏ, ਹਰਪਾਲ ਸਿੰਘ ਸੰਧਰ, ਕਰਨੈਲ ਸਿੰਘ, ਜਸਬੀਰ ਸਿੰਘ, ਅਵਤਾਰ ਸਿੰਘ ਪੰਨੂ ਤੇ ਗੁਰਮੇਜ ਸਿੰਘ ਨੇ ਰੈਲੀ ਨੂੰ ਸਫਲ ਬਣਾਉਣ ਲਈ ਸਮੂਹ ਸਿਖ ਜਥੇਬੰਦੀਆਂ ਤੇ ਗੁਰਦੁਆਰ ਕਮੇਟੀਆਂ ਦੇ ਸਿਖ ਸੰਗਤਾਂ ਦਾ ਧਨਵਾਦ ਕੀਤਾ ਹੈ। ਇਨਸਾਫ ਰੈਲੀ ਵਿਚ ਜੋਸ਼ੋ ਖਰੋਸ਼ ਨਾਲ ਸ਼ਮੂਲੀਅਤ ਕਰਨ ਵਾਲੀਆਂ ਸਿਖ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵਿਚ ਸਿਖ ਯੂਥ ਆਫ ਅਮਰੀਕਾ, ਪੰਥਕ ਸਿਖ ਸੁਸਾਇਟੀ, ਅਮਰੀਕਨ ਸਿਖ ਆਰਗੇਨਾਈਜੇਸ਼ਨ, ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂ ਐਸ ਏ, ਸਿਖਸ ਫਾਰ ਜਸਟਿਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਅਕਾਲੀ ਦਲ ਬਾਦਲ, ਧੰਨ ਧੰਨ ਬਾਬਾ ਬੁਢਾ ਸਾਹਿਬ ਜੀ ਸਿਖ ਐਸੋਸੀਏਸ਼ਨ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿਖ ਸੁਸਾਇਟੀ, ਮਾਲਵਾ ਬ੍ਰਦਰਜ਼ ਐਸੋਸੀਏਸ਼ਨ ਆਫ ਯੂ ਐਸ ਏ, ਬਾਬਾ ਦੀਪ ਸਿੰਘ ਸਿਖ ਸੁਸਾਇਟੀ, ਸ਼ਹੀਦ ਭਗਤ ਸਿੰਘ ਐਸੋਸੀਏਸ਼ਨ, ਭਾਈ ਲਾਲ ਸਿਖ ਸੇਵਾ ਮਿਸ਼ਨ, ਸ਼ਹੀਦ ਭਾਈ ਮਨੀ ਸਿੰਘ ਸੁਸਾਇਟੀ , ਦੋਆਬਾ ਸਿਖ ਐਸੋਸੀਏਸ਼ਨ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲਬ, ਸ੍ਰੀ ਰਵਿਦਾਸ ਵੈਲਫੇਅਰ ਸੁਸਾਇਟੀ, ਸ਼ਹੀਦ ਊਦਮ ਸਿੰਘ ਸੁਸਾਇਟੀ, ਸੰਤ ਬਾਬ ਪ੍ਰੇਮ ਸਿੰਘ ਸਿਖ ਕਲਚਰਲ ਸੁਸਾਇਟੀ, ਬੇਗੋਵਾਲ ਵੈਲਫੇਅਰ ਸੁਸਾਇਟੀ, ਮਾਈ ਭਾਗੋ ਅਵੇਅਰਨੈਸ ਹਿਊਮਨ ਰਾਈਟਸ ਵੁਮੈਨ ਗਰੁੱਪ, ਬੀਬੀ ਭਾਨੀ ਸਿਖ ਐਸੋਸੀਏਸ਼ਨ, ਸਲਣ ਵੈਲਫੇਅਰ ਸੁਸਾਇਟੀ. ਪੰਜਾਬੀ ਵਿਰਸਾ ਸਪੋਰਟਸ ਕਲੱਬ, ਇੰਟਰਨੈਸ਼ਨਲ ਸਪੋਰਟਸ ਐਂਡ ਕਲਚਰਲ ਕਲੱਬ, ਮਿਆਣੀ ਵੈਲਫੇਅਰ ਸੁਸਾਇਟੀ, ਸੁਖਮਣੀ ਸਿਖ ਸੁਸਾਇਟੀ, ਭਗਤ ਧੰਨਾ ਜੱਟ ਸਿਖ ਸੁਸਾਇਟੀ, ਬਾਬਾ ਨਿਧਾਨ ਸਿੰਘ ਸਿਖ ਸੁਸਾਇਟੀ, ਪ੍ਰਭ ਮਿਲਣੇ ਕਾ ਚਾਓ, ਕਸ਼ਮੀਰੀਜ਼ ਫਾਰ ਜਸਟਿਸ, ਸੇਵਾ ਸੁਸਾਇਟੀ, ਸਾਕਾ ਜਥੇਬੰਦੀ ਨਿਊਜਰਸੀ, ਅਮਰੀਕਨ ਸਿਖ ਅਵੇਅਰਨੈਸ ਐਸੋਸੀਏਸ਼ਨ ਤੇ ਗੁਰਦੁਆਰਾ ਕਮੇਟੀਆਂ ਵਿਚ ਨਿਊਯਾਰਕ ਤੋਂ ਗੁਰਦੁਆਰਾ ਸਿਖ ਕਲਚਰਲ ਸੁਸਾਇਟੀ ਰਿਚਮੰਡ ਹਿਲ, ਗੁਰਦੁਆਰਾ ਬਾਬਾ ਮੰਖਣ ਸ਼ਾਹ ਲੁਬਾਣਾ ਸਿਖ ਸੈਂਟਰ ਰਿਚਮੰਡ ਹਿਲ, ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ ਫਲਸ਼ਿੰਗ, ਗੁਰਦੁਆਰਾ ਸਿੰਘ ਸਭਾ ਆਫ ਨਿਊਯਾਰਕ ਬਾਉਨੀ ਸਟਰੀਟ, ਫਲਸ਼ਿੰਗ, ਗੁਰਦੁਆਰਾ ਸੰਤ ਸਾਗਰ ਬੈਲਾਰੋਜ਼ ਖਾਲਸਾ ਫਲਸ਼ਿੰਗ ਸਕੂਲ, ਕੁਈਨਜ਼ ਵਿਲੇਜ ਗੁਰਦੁਆਰਾ ਮਾਤਾ ਸਾਹਿਬ ਕੌਰ ਗਲੇਨ ਕੋਵ ਲਾਂਗ ਆਈਲੈਂਡ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਖ ਸੈਂਟਰ ਪਲੇਨ ਵਿਊ, ਰਾਮਗੜੀਆ ਸਿਖ ਸੁਸਾਇਟੀ ਰਿਚਮੰਡ ਹਿਲ, ਗੁਰਦੁਆਰਾ ਸੰਤ ਬਾਬਾ ਮੱਝਾ ਸਿੰਘ ਸਾਊਥ ਓਜ਼ੋਨ ਪਾਰਕ, ਗੁਰਦੁਆਰਾ ਸ੍ਰੀ ਗਰੁੂ ਰਵਿਦਾਸ ਟੈਂਪਲ ਵੁਡਸਾਈਡ, ਹਡਸਨ ਵੈਲੀ ਸਿਖ ਸੁਸਾਇਟੀ ਮਿਡਲ ਟਾਊਨ, ਸਿਖ ਗੁਰਦੁਆਰਾ ਆਫ ਵੈਸਟਚੈਸਟਰ ਚਪਾਕੁਆ, ਸਿਖ ਐਸੋਸੀਏਸ਼ਨ ਆਫ ਸਟੇਟਨ ਆਈਲੈਂਡ, ਸਟੇਟਨ ਆਈਲੈਂਡ, ਪੈਨ ਫੀਲਡ ਮਿਡ ਹਡਸਨ ਸਿਖ ਕਲਚਰਲ ਸੁਸਾਇਟੀ ਫਿਸਕਹਿਲ।
ਪੈਨਸਿਲਵੇਨੀਆ-ਫਿਲਾਡੈਲਫੀਆ ਸਿਖ ਸੁਸਾਇਟੀ (ਫਿਲਾਡੈਲਫੀਆ), ਗੁਰੂ ਨਾਨਕ ਸਿਖ ਸੁਸਾਇਟੀ (ਫਿਲਾਡੈਲਫੀਆ), ਗੁਰੂ ਨਾਨਕ ਸਿਖ ਸੁਸਾਇਟੀ ਆਫ ਸੀ ਪੀ ਏ (ਬਲਿਊ ਮਾਉਂਟੇਨ)
ਕਨੇਕਟੀਕਟ-ਗੁਰੂ ਨਾਨਕ ਦਰਬਾਰ ਸਾਊਥਿੰਗਟਨ, ਗੁਰਦੁਆਰਾ ਤੇਗ ਬਹਾਦਰ ਜੀ ਫਾਉਂਡੇਸ਼ਨ ਨੌਰਵਾਕ
ਨਿਊਜਰਸੀ- ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ, ਗੁਰਦੁਆਰਾ ਸਿੰਘ ਸਭਾ ਕਾਰਟਰੇਟ , ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨਰਾਕ, ਗੁਰਦੁਆਰਾ ਗਾਰਡਨ ਸਟੇਟ ਸਿਖ ਐਸੋਸੀਏਸ਼ਨ ਬ੍ਰਿਜ ਵਾਟਰ, ਸੈਂਟਰਲ ਜਰਸੀ ਸਿਖ ਐਸੋਸੀਏਸ਼ਨ ਵਿੰਡਸਰ, ਗੁਰਦੁਆਰਾ ਸਿਖ ਸਭਾ ਸੈਂਟਰਲ ਜਰਸੀ, ਖਾਲਸਾ ਦਰਬਾਰ ਬਰਲਿੰਗਟਨ, ਗੁਰਦੁਆਰਾ ਗੁਰੂ ਨਾਨਕ ਸਿਖ ਸੁਸਾਇਟੀ ਆਫ ਡੇਲਾਵੇਰਾ ਵੈਲੀ ਡੈਪਟਫੋਰਡ, ਨਾਨਕ ਨਾਮ ਜਹਾਜ ਜਰਸੀ ਸਿਟੀ, ਸਾਊਥ ਜਰਸੀ, ਸਿਖ ਸੁਸਾਇਟੀ ਵਾਈਨਲੈਂਡ, ਸਿਖ ਫੈਡਰੇਸ਼ਨ ਆਫ ਵਰਜੀਨੀਆ ਸ਼ਾਮਿਲ ਹਨ।
Related Topics: Prof. Devinder Pal Singh Bhullar, Sikh Diaspora, Sikh organisations, Sikhs For Justice (SFJ)