ਚੋਣਵੀਆਂ ਵੀਡੀਓ » ਵਿਦੇਸ਼ » ਵੀਡੀਓ » ਸਿੱਖ ਖਬਰਾਂ

ਸਿੱਖਾਂ ਨੂੰ ਕਤਲ ਕਰਨ ਵਾਲੇ ਐਸ.ਐਸ.ਪੀ. ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰੇ ਕੈਨੇਡਾ: ਸਿੱਖਸ ਫਾਰ ਜਸਟਿਸ

August 14, 2016 | By

ਟੋਰੰਟੋ, ਕੈਨੇਡਾ: ਸਿੱਖ ਮਨੁੱਖੀ ਅਧਿਕਾਰ ਗੁਰੱਪ, ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੀ ਟਰੂਡੋ ਸਰਕਾਰ ਤਕ ਪਹੁੰਚ ਕੀਤੀ ਹੈ ਕਿ ਭਾਰਤੀ ਪੁਲਿਸ ਅਫਸਰ ਚਰਨਜੀਤ ਸ਼ਰਮਾ ਨੂੰ ਅਕਤੂਬਰ 2015 ਵਿਚ ਬਹਿਬਲ ਕਲਾਂ ਵਿਖੇ ਸਿੱਖਾਂ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਜਾਵੇ।

behbal kalan shaheeds

ਬਹਿਬਲ ਕਲਾਂ ਵਿਖੇ ਪੁਲਿਸ ਫਾਇਰਿੰਗ ‘ਚ ਸ਼ਹੀਦ ਹੋਏ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ

ਸਿੱਖਸ ਫਾਰ ਜਸਟਿਸ ਨੇ ਕੈਨੇਡਾ ਦੇ ਮੰਤਰੀ ਗੂਡੇਲ, ਮੈਕਲਮ ਅਤੇ ਡਿਓਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਜਸਟਿਸ ਕਾਟਜੂ ਅਤੇ ਜ਼ੋਰਾ ਸਿੰਘ ਕਮਿਸ਼ਨ, ਚਰਨਜੀਤ ਸ਼ਰਮਾਂ ਦੀ ਗ੍ਰਿਫਤਾਰੀ ਲਈ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਉਂਦੇ ਹਨ।

SSP Charanjit Sharma behbal kalan

ਚਰਨਜੀਤ ਸ਼ਰਮਾ (ਫਾਈਲ ਫੋਟੋ)

ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ, ਗੁਰਪਤਵੰਤ ਸਿੰਘ ਪੰਨੂ ਨੇ ਜਸਟਿਸ ਕਾਟਜੂ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੋਗਾ ਦੇ ਪੁਲਿਸ ਕਪਤਾਨ ਚਰਨਜੀਤ ਸ਼ਰਮਾਨੇ 20 ਫੁੱਟ ਦੀ ਦੂਰੀ ਤੋਂ ਗੋਲੀ ਚਲਾਉਣ ਦਾ ਹੁਕਮ ਦਿੱਤਾ ਅਤੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੀਆਂ ਬੀਬੀਆਂ ਨੂੰ ਲੱਤਾਂ ਮਾਰੀਆਂ।

justice katju and others

ਖੱਬਿਉਂ ਸੱਜੇ: ਕੰਵਰਪਾਲ ਸਿੰਘ, ਐਡਵੋਕੇਟ ਹਰਪਾਲ ਸਿੰਘ ਚੀਮਾ, ਜਸਟਿਸ ਮਾਰਕੰਡੇ ਕਾਟਜੂ, ਸਾਬਕਾ ਡੀ.ਜੀ.ਪੀ. (ਜੇਲ੍ਹਾਂ) ਸ਼ਸ਼ੀਕਾਂਤ, ਐਡਵੋਕੇਟ ਅਮਰ ਸਿੰਘ ਚਾਹਲ “ਪੀਪਲਸ ਕਮਿਸ਼ਨ” ਦੀ ਜਾਂਚ ਰਿਪੋਰਟ ਜਾਰੀ ਕਰਦੇ ਹੋਏ

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: SFJ want Canada to arrest visiting Punjab SSP Charanjit Sharma for Killing of Sikhs in Behbal Kalan …

ਸਬੰਧਤ ਵੀਡੀਓ: 

ਵਿਸ਼ੇਸ਼: ਬਹਿਬਲ ਕਲਾਂ ਵਿਖੇ ਹੋਈ ਪੁਲਿਸ ਫਾਇਰਿੰਗ ਦੀ ਜਸਟਿਸ ਮਾਰਕੰਡੇ ਕਾਟਜੂ ਵਲੋਂ ਜਾਂਚ (ਵਿਸ਼ੇਸ਼ ਰਿਪੋਰਟ)

ਜਸਟਿਸ ਕਾਟਜੂ ਦੀ ਰਿਪੋਰਟ ਬਾਰੇ ਵਿਚਾਰ-ਚਰਚਾ

ਚਸ਼ਮਦੀਦਾਂ ਦੀ ਜ਼ੁਬਾਨੀ, ਬਹਿਬਲ ਕਲਾਂ ਗੋਲੀ ਕਾਂਡ (1)

ਚਸ਼ਮਦੀਦਾਂ ਦੀ ਜ਼ੁਬਾਨੀ, ਬਹਿਬਲ ਕਲਾਂ ਗੋਲੀ ਕਾਂਡ (2)

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,