ਵਿਦੇਸ਼ » ਸਿੱਖ ਖਬਰਾਂ

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਪੁਰਤਗਾਲ ਦੂਤਾਘਰ ਅੱਗੇ ਰੋਸ ਮੁਜ਼ਾਹਰਾ ਅੱਜ

February 5, 2016 | By

ਲੰਡਨ (4 ਫ਼ਰਵਰੀ, 2016): ਭਾਰਤ ਸਰਕਾਰ ਦੀ ਅਰਜ਼ੀ ‘ਤੇ ਇੰਟਰਪੋਲ ਵੱਲੋਂ ਪੁਰਤਗਾਲ ਵਿਚ ਗ੍ਰਿਫ਼ਤਾਰ ਕੀਤੇ ਗਏ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਰੋਕਣ ਲਈ ਇੰਗਲੈਂਡ ਦੇ ਸਿੱਖਾਂ ਵੱਲੋਂ ਭਾਈ ਪੰਮਾ ਦੀ ਧਰਮ ਪਤਨੀ ਬੀਬੀ ਪਿੰਕੀ ਕੌਰ ਦੀ ਅਗਵਾਈ ਵਿੱਚ ਲੰਡਨ ਵਿਚ ਪੁਰਤਗਾਲ ਦੇ ਦੂਤਾਘਰ ਅੱਗੇ ਰੋਸ ਮੁਜ਼ਹਰਾ ਕੀਤਾ ਜਾ ਰਿਹਾ ਹੈ।

5 ਫ਼ਰਵਰੀ ਨੂੰ ਸਥਾਨਕ ਸਮੇਂ ਅਨੁਸਾਰ 11 ਤੋਂ ਇਕ ਵਜੇ ਤੱਕ ਹੋਣ ਵਾਲੇ ਇਸ ਰੋਸ ਮੁਜ਼ਾਹਰੇ ਵਿੱਚ ਪੁਰਤਗਾਲ ਦੀ ਅੰਬੈਸੀ ਨੂੰ ਭਾਈ ਪੰਮਾ ਦੀ ਰਿਹਾਈ ਅਤੇ ਵਾਪਸੀ ਯੂ.ਕੇ. ਭੇਜਣ ਦੀ ਮੰਗ ਕਰਦਾ ਇਕ ਮੰਗ-ਪੱਤਰ ਸਿੱਖਾਂ ਵੱਲੋਂ ਦਿੱਤਾ ਜਾਵੇਗਾ।

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਪੁਰਤਗਾਲ ਦੂਤਾਘਰ ਅੱਗੇ ਰੋਸ ਮੁਜ਼ਾਹਰਾ ਅੱਜ

ਭਾਈ ਪਰਮਜੀਤ ਸਿੰਘ ਪੰਮੇ ਦੀ ਭਾਰਤ ਹਵਾਲਗੀ ਵਿਰੁੱਧ ਪੁਰਤਗਾਲ ਦੂਤਾਘਰ ਅੱਗੇ ਰੋਸ ਮੁਜ਼ਾਹਰਾ ਅੱਜ

ਇਸ ਤੋਂ ਇਲਾਵਾ ਸਿੱਖ ਪਹਿਲਾਂ ਹੀ ਇਸ ਮੁੱਦੇ ‘ਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਘਰ ਅੱਗੇ ਰੋਜ਼ਾਨਾ ਧਰਨਾ ਦੇ ਰਹੇ ਹਨ। ਕੱਲ੍ਹ ਇਸ ਧਰਨੇ ਵਿਚ ਭਾਈ ਪੰਮਾ ਦਾ ਕੇਸ ਲੜ ਰਹੇ ਤਿੰਨੇ ਵਕੀਲ ਸਿੱਖ ਫ਼ਾਰ ਜਸਟਿਸ ਵਾਲੇ ਗੁਰਪਤਵੰਤ ਸਿੰਘ ਪੰਨੂੰ, ਅਮਰਜੀਤ ਸਿੰਘ ਭੱਚੂ, ਮੈਨਿਊਰ ਲੂਇਸ ਫੈਰੀਰਾ ਪੁਰਤਗਾਲ ਤੋਂ ਵੀ ਹਾਜ਼ਰ ਹੋਏ ਸਨ। ਇਸ ਮੌਕੇ ਪੁਰਤਗਾਲ ਦਾ ਮੀਡੀਆ ਖਾਸ ਤੌਰ ‘ਤੇ ਪਹੁੰਚਿਆ ਹੋਇਆ ਸੀ।

ਭਾਈ ਪੰਮਾ ਦੇ ਤਿੰਨੇ ਵਕੀਲਾਂ ਨੇ ਇਸ ਮਾਮਲੇ ‘ਚ ਕੱਲ੍ਹ ਯੂਰਪ ਦੇ ਸਭ ਤੋਂ ਵੱਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਵੀ ਇਸ ਮਾਮਲੇ ਵਿਚ ਗੱਲਬਾਤ ਕੀਤੀ ਹੈ।ਅਦਾਲਤ ਤੋਂ ਬਾਅਦ ਪੰਮਾ ਦਾ ਕੇਸ ਹੁਣ ਪੁਰਤਗਾਲ ਦੇ ਸੋਸ਼ਲ ਜਸਟਿਸ ਮੰਤਰਾਲੇ ਕੋਲ ਹੈ, ਜਿਸ ਦੀ ਅਗਲੀ ਸੁਣਵਾਈ 16 ਫ਼ਰਵਰੀ ਨੂੰ ਹੋਵੇਗੀ।

ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਵਿਰੁੱਧ ਜਿੱਥੇ ਸਿੱਖਾਂ ਵੱਲੋਂ ਕਾਨੂੰਨੀ ਤੌਰ ‘ਤੇ ਪੈਰਵੀ ਕੀਤੀ ਜਾ ਰਹੀ ਹੈ, ਉੱਥੇ ਹੀ ਧਰਨਿਆਂ ਰਾਹੀਂ ਇੰਗਲੈਂਡ ਦੀ ਸਰਕਾਰ ਉੱਤੇ ਪੁਰਤਗਾਲ ਦੀ ਸਰਕਾਰ ਨਾਲ ਗੱਲ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,