ਸਿੱਖ ਖਬਰਾਂ

ਅੱਠ ਦਿਨਾ ਬਾਅਦ ਪੁਲਿਸ ਨੇ ਜੱਸਾ ਦੀ ਗ੍ਰਿਫਤਾਰੀ ਨਾਭਾ ਤੋਂ ਦਿਖਾਈ, ਵੱਡੀ ਵਾਰਦਾਤ ਅਸਫਲ ਕਰਨ ਦਾ ਦਾਅਵਾ

February 22, 2010 | By

ਨਾਭਾ/ ਲੁਧਿਆਣਾ (ਫਰਵਰੀ 22, 2010): ਵੱਖ-ਵੱਖ ਅਖਬਾਰੀ ਖਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਭਾ ਕੋਲ ਇੱਕ ਗੈਸ ਪਲਾਂਟ ਕੋਲੋਂ ਕੁਝ ਸਮਾਂ ਪਹਿਲਾਂ ਮਿਲੇ ਅਣਚੱਲੇ ਬੰਬ ਦੇ ਸਬੰਧ ਵਿਚ ਪੁਲਿਸ ਨੇ ਅੱਜ ਦੋ ਦੋਸ਼ੀਆਂ ਨੂੰ ਵਿਸਫੋਟਕ ਪਦਾਰਥ, ਅਸਲ੍ਹੇ ਅਤੇ ਬਾਰੂਦੀ ਛੜਾਂ ਸਣੇ ਨਾਭਾ ਇਲਾਕੇ ਵਿਚੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਵੱਲੋਂ ਗ੍ਰਿਫਤਾਰੀ ਤੇ ਬਰਾਮਦਗੀ ਦਾ ਦਾਅਵਾ:
ਅੱਜ ਸਥਾਨਕ ਪੀ. ਡਬਲਿਊ. ਡੀ. ਰੈਸਟ ਹਾਊਸ ਵਿਖੇ ਡੀ. ਆਈ. ਜੀ. ਪਟਿਆਲਾ ਰੇਂਜ ਸ: ਪਰਮਜੀਤ ਸਿੰਘ ਗਿਲ ਅਤੇ ਐੱਸ. ਐਸ. ਪੀ. ਪਟਿਆਲਾ ਸ: ਰਣਬੀਰ ਸਿੰਘ ਖਟੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਸ਼ੀ ਜਸਬੀਰ ਸਿੰਘ ਜੱਸਾ ਪੁੱਤਰ ਗੱਜਣ ਸਿੰਘ ਵਾਸੀ ਮਾਣਕੀ ਥਾਣਾ ਸਦਰ ਮਾਲੇਰਕੋਟਲਾ (ਸੰਗਰੂਰ) ਲੁੱਟਾਂ-ਖੋਹਾਂ, ਅਸਲ੍ਹਾ, ਕਤਲ ਅਤੇ ਵਿਸਫੋਟਕ ਪਦਾਰਥ ਦੇ 11 ਕੇਸਾਂ ਵਿਚ ਲੋੜੀਂਦਾ ਸੀ ਅਤੇ ਹਰਜੰਟ ਸਿੰਘ ਉਰਫ ਡੀ. ਸੀ. ਪੁੱਤਰ ਸਵਰਨ ਸਿੰਘ ਵਾਸੀ ਬਿਜਲੀ ਵਾਲਾ ਥਾਣਾ ਕਿਲ੍ਹਾ ਲਾਲ ਸਿੰਘ (ਗੁਰਦਾਸਪੁਰ) ਵੀ ਪੁਲਿਸ ਨੂੰ ਉਕਤ ਕਿਸਮ ਦੇ 15 ਕੇਸਾਂ ਵਿਚ ਲੋੜੀਂਦਾ ਸੀ। ਪੁਲਿਸ ਨੇ ਰਾਜਗੜ੍ਹ ਨੇੜੇ ਨਾਕੇ ਦੌਰਾਨ ਕਾਰ ਚਲਾ ਰਹੇ ਵਿਅਕਤੀ ਜਸਵੀਰ ਸਿੰਘ ਜੱਸਾ ਕੋਲੋਂ ਇਕ 9 ਐੱਮ. ਐੱਮ. ਬੋਰ ਦਾ ਪਿਸਤੌਲ ਅਤੇ 6 ਰੌਂਦ ਬਰਾਮਦ ਹੋਏ। ਦੂਸਰੇ ਵਿਅਕਤੀ ਹਰਜੰਟ ਸਿੰਘ ਉਰਫ਼ ਡੀ. ਸੀ. ਕੋਲੋਂ ਇਕ .315 ਬੋਰ ਦਾ ਪਿਸਤੌਲ ਅਤੇ 5 ਰੌਂਦ ਬਰਾਮਦ ਹੋਏ ਅਤੇ ਕਾਰ ਵਿਚੋਂ 40 ਬਾਰੂਦੀ ਛੜਾਂ ਅਤੇ ਤਿਆਰ ਦੇਸੀ ਬੰਬ ਸਮੇਤ ਡੈਟੋਨੇਟਰ ਬਰਾਮਦ ਹੋਏ।
ਜਸਵੀਰ ਸਿੰਘ ਜੱਸਾਂ 13 ਫਰਵਰੀ ਤੋਂ ਹੀ ਹਿਰਾਸਤ ਵਿੱਚ ਸੀ
ਇਹ ਦਿਲਚਸਪ ਗੱਲ ਹੈ ਕਿ ਬੀਤੀ 18 ਫਰਵਰੀ ਨੂੰ ਗ੍ਰਿਫਤਾਰ ਵਿਅਕਤੀ ਜਸਬੀਰ ਸਿੰਘ ਜੱਸਾ ਦੀ ਪਤਨੀ ਬੀਬੀ ਕਰਮਜੀਤ ਕੌਰ, ਉਸਦੇ ਭਰਾ ਬਲਬੀਰ ਸਿੰਘ ਅਤੇ ਮਾਣਕੀ ਦੇ ਇੱਕ ਪੰਚਾਇਤ ਮੈਂਬਰ ਨੇ ਪਟਿਆਲਾ ਪੁਲਿਸ ਉੱਤੇ ਦੋਸ਼ ਲਗਾਇਆ ਸੀ ਕਿ ਜਸਬੀਰ ਸਿੰਘ ਜੱਸਾ ਅਤੇ ਉਸਦਾ ਛੋਟਾ ਭਰਾ ਦਰਸ਼ਨ ਸਿੰਘ 13 ਫਰਵਰੀ ਨੂੰ ਪੁਲਿਸ ਦੀ ਗੈਰਕਾਨੂੰਨੀ ਹਿਰਾਸਤ ਵਿੱਚ ਹਨ। ਉਨ੍ਹਾਂ ਇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਕੋਲ ਪਹੁੰਚ ਵੀ ਕੀਤੀ ਸੀ। ਭਾਵੇਂ ਕਿ ਪੁਲਿਸ ਅਧਿਕਾਰੀ ਦੋਵਾਂ ਦੀ ਗ੍ਰਿਫਤਾਰੀ ਅਤੇ ਹਿਰਾਸਤ ਤੋਂ ਮੁੱਕਰਦੇ ਆ ਰਹੇ ਸਨ ਪਰ ਹੁਣ ਦਿਖਾਈ ਗ੍ਰਿਫਤਾਰੀ ਅਤੇ ਬਰਾਮਦਗੀ ਪੁਲਿਸ ਦੀ ਕਹਾਣੀ ਉੱਤੇ ਸਵਾਲੀਆ ਨਿਸ਼ਾਨ ਜ਼ਰੂਰ ਲਗਾਉਂਦੀ ਹੈ।
ਬਖਸ਼ੀਸ਼ ਸਿੰਘ ਕਾਰਵਾਈਆਂ ਦਾ ਧੁਰਾ – ਪੁਲਿਸ ਦਾ ਦਾਅਵਾ
ਬੀਤੇ ਦਿਨ 21 ਫਰਵਰੀ ਨੂੰ ਡੀ. ਆਈ. ਜੀ. ਨੇ ਦਾਅਵਾ ਕੀਤਾ ਕਿ ਜਸਵੀਰ ਸਿੰਘ ਜੱਸਾ ਅਤੇ ਹਰਜੰਟ ਸਿੰਘ ਉਰਫ਼ ਡੀ. ਸੀ. ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅੱਤਵਾਦੀ ਕੇਸਾਂ ’ਚ ਨਾਭਾ ਜੇਲ੍ਹ ਵਿਖੇ ਕੈਦ ਸਨ ਜਿਥੇ ਉਨ੍ਹਾਂ ਦੀ ਜਾਣ-ਪਛਾਣ ਬਖਸ਼ੀਸ਼ ਸਿੰਘ ਉਰਫ਼ ਬਾਬਾ ਪੁੱਤਰ ਰਤਨ ਸਿੰਘ ਵਾਸੀ ਨਿਜਾਮਨੀਵਾਲਾ ਥਾਣਾ ਸਮਾਣਾ ਨਾਲ ਹੋਈ ਜੋ ਕਰਨਾਲ ਬੰਬ ਕਾਂਡ ਤੋਂ ਬਾਅਦ ਭਗੌੜਾ ਹੋ ਗਿਆ ਅਤੇ ਪਾਕਿਸਤਾਨ ਚਲਾ ਗਿਆ ਸੀ। ਹੁਣ ਨਵੰਬਰ, 2009 ਤੋਂ ਭਾਰਤ ਆਇਆ ਹੋਇਆ ਸੀ। ਉਸ ਨੇ ਹਰਜੰਟ ਸਿੰਘ ਰਾਹੀਂ ਅਸਲ੍ਹਾ-ਬਾਰੂਦ ਆਦਿ ਦਾ ਪ੍ਰਬੰਧ ਮੁੰਬਈ ਤੋਂ ਹਰਮਿੰਦਰ ਸਿੰਘ ਉਰਫ਼ ਮਿੰਟੂ ਉਰਫ਼ ਡੋਲੀ ਉਰਫ਼ ਗੋਆ ਜੋ ਕਿ ਮਲੇਸ਼ੀਆ ਵਿਚ ਹੈ, ਰਾਹੀਂ ਟੈਲੀਫੋਨ ’ਤੇ ਕਰਵਾਇਆ ਸੀ। ਉਸੇ ਬਾਰੂਦ ਨਾਲ ਇਨ੍ਹਾਂ ਨੇ ਪ੍ਰਗਟ ਸਿੰਘ ਪੁੱਤਰ ਬਹਾਲ ਸਿੰਘ ਵਾਸੀ ਭਲਵਾਨ ਥਾਣਾ ਧੂਰੀ ਦੀ ਮਦਦ ਨਾਲ ਗੈਸ ਪਲਾਂਟ ਨਾਭਾ ਤੇ ਏਅਰਫੋਰਸ ਸੈਂਟਰ ਹਲਵਾਰਾ ਵਿਖੇ ਬੰਬ ਲਗਾਏ ਸਨ ਪ੍ਰੰਤੂ ਚਲ ਨਹੀਂ ਸਕੇ।
ਕੀ ਬਖਸ਼ੀਸ਼ ਵੀ ਪੁਲਿਸ ਹਿਰਾਸਤ ਵਿੱਚ ਹੈ?
ਇਹ ਗੱਲ ਵੀ ਦਿਆਨ ਦੇਣ ਵਾਲੀ ਹੈ ਕਿ ਪੁਲਿਸ ਵੱਲੋਂ ਜਿਸ ਬਖਸ਼ੀਸ਼ ਸਿੰਘ ਗ੍ਰਿਫਤਾਰੀ ਲਈ ਸਰਗਰਮੀ ਤੇਜ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਉਸ ਦੀ ਰਾਏਕੋਟ ਤੋਂ ਹੋਈ ਗ੍ਰਿਫਤਾਰੀ ਦੀ ਖਬਰ 19 ਫਰਵਰੀ, 2010 ਦੇ ਸਪੋਕਰਮੈਨ ਅਖਬਾਰ ਵਿੱਚ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,