
ਅਮਿਤ ਸ਼ਾਹ ਦੇ ਦਮਗਜਿਆਂ ਦੇ ਬਾਵਜੂਦ, ਸਰਸਵਤੀ ਵਿਦਿਆ ਮੰਦਰ ਸਕੂਲਾਂ ਦੇ ਅਣਭੋਲ ਬੱਚਿਆਂ ਤੋਂ ਸੀ.ਏ.ਏ ਦੇ ਹੱਕ ਵਿਚ ਕਰਵਾਏ ਗਏ ਦਸਤਖਤਾਂ ਦੇ ਬਾਵਜੂਦ, ਹੋਰ ਕਈ ਛਲਾਵਿਆਂ, ਕੂੜ ਪ੍ਰਚਾਰ ਅਤੇ ਤਿੰਨ ਕਰੋੜ ਵਲੰਟੀਅਰਾਂ ਰਾਹੀਂ ਘਰ ਘਰ ਪ੍ਰਚਾਰ ਦੇ ਬਿਆਨਾਂ ਦੇ ਯਤਨਾਂ ਦੇ ਬਾਵਜੂਦ ਇਸ ਵਿਰੋਧ ਨੂੰ ਠੱਲ੍ਹ ਨਹੀਂ ਪੈ ਰਹੀ।
ਨਾਭਾ/ ਲੁਧਿਆਣਾ (ਫਰਵਰੀ 22, 2010): ਵੱਖ-ਵੱਖ ਅਖਬਾਰੀ ਖਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਭਾ ਕੋਲ ਇੱਕ ਗੈਸ ਪਲਾਂਟ ਕੋਲੋਂ ਕੁਝ ਸਮਾਂ ਪਹਿਲਾਂ ਮਿਲੇ ਅਣਚੱਲੇ ਬੰਬ ਦੇ ਸਬੰਧ ਵਿਚ ਪੁਲਿਸ ਨੇ ਅੱਜ ਦੋ ਦੋਸ਼ੀਆਂ ਨੂੰ ਵਿਸਫੋਟਕ ਪਦਾਰਥ, ਅਸਲ੍ਹੇ ਅਤੇ ਬਾਰੂਦੀ ਛੜਾਂ ਸਣੇ ਨਾਭਾ ਇਲਾਕੇ ਵਿਚੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਪਟਿਆਲਾ/ ਲੁਧਿਆਣਾ (20 ਫਰਵਰੀ, 2010): ਬੀਤੇ ਦਿਨ 19 ਫਰਵਰੀ, 2010 ਦੀ ਦੇਰ ਰਾਤ ਨੂੰ ਪਟਿਆਲਾ ਪੁਲਿਸ ਵੱਲੋਂ ਸਿੱਖ ਨੌਜਵਾਨ ਪਰਮਿੰਦਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚੋਂ ਰਿਹਾਅ ਕਰ ਦੇਣ ਦੀ ਸੂਚਨਾ ਮਿਲੀ ਹੈ।