ਆਮ ਖਬਰਾਂ » ਸਿੱਖ ਖਬਰਾਂ

ਰਾਜਵਿੰਦਰ ਸਿੰਘ ਰਾਹੀ ਦੀ ਕਿਤਾਬ “ਕਾਮਾਗਾਟਾ ਮਾਰੂ” 28 ਸਤੰਬਰ ਨੂੰ ਚੰਡੀਗੜ੍ਹ ਵਿਖੇ ਰਿਲੀਜ਼ ਹੋਵੇਗੀ

September 25, 2016 | By

ਚੰਡੀਗੜ੍ਹ: ਕਾਮਾਗਾਟਾਮਾਰੂ ਦੀ ਤ੍ਰਾਸਦੀ ‘ਤੇ ਇਕ ਨਵੀਂ ਕਿਤਾਬ 28 ਸਤੰਬਰ, 2016 ਨੂੰ ਕਿਸਾਨ ਭਵਨ (ਸੈਕਟਰ 35-ਏ), ਚੰਡੀਗੜ੍ਹ ਵਿਖੇ ਜਾਰੀ ਹੋਣ ਜਾ ਰਹੀ ਹੈ। ਰਾਜਵਿੰਦਰ ਸਿੰਘ ਰਾਹੀ ਦੀ ਲਿਖੀ ਇਸ ਕਿਤਾਬ ਦਾ ਨਾਂ “ਕਾਮਾਗਾਟਾਮਾਰੂ ਦਾ ਸੱਚ” ਹੈ। ਇਸ ਵਿਚ ਕਾਮਾਗਾਟਾਮਾਰੂ ਦੀ ਘਟਨਾ ਦੇ ਕਈ ਮਹੱਤਵਪੂਰਨ ਪਹਿਲੂਆਂ ‘ਤੇ ਵਿਚਾਰ ਰੱਖੇ ਗਏ ਹਨ ਜੋ ਕਿ ਭਾਰਤੀ ਰਾਸ਼ਟਰ ਦੇ ਨਿਰਮਾਣ ਦੀ ਆੜ ਵਿਚ ਜਾਣਬੁੱਝ ਕੇ ਵਿਸਾਰ ਦਿੱਤੇ ਗਏ ਸਨ।

ਰਾਜਵਿੰਦਰ ਸਿੰਘ ਰਾਹੀ ਨੇ ਇਸ ਤੋਂ ਪਹਿਲਾਂ ਸੰਤ ਰਾਮ ਉਦਾਸੀ ਦੀਆਂ ਕਿਤਾਬਾਂ, ਗਦਰ ਪਾਰਟੀ ਦੇ ਮੋਢੀ ਬਾਬਾ ਸੋਹਣ ਸਿੰਘ ਭਕਨਾ ਦੀ ਆਤਮਕਥਾ (ਜੋ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਜੇਲ੍ਹ ਵਿਚ ਲਿਖੀ ਸੀ) ਅਤੇ ਗਦਰ ਪਾਰਟੀ ਨਾਲ ਸੰਬੰਧਤ ਦੋ ਹੋਰ ਕਿ ਕਿਤਾਬਾਂ ਦੀ ਸੰਪਾਦਨਾ ਵੀ ਕੀਤੀ ਹੈ।

book-release

ਨਵੀਂ ਜਾਰੀ ਹੋ ਰਹੀ ਪੁਸਤਕ ਦਾ ਸਥਾਨ ਅਤੇ ਸਰਵਰਕ (ਟਾਈਟਲ)

ਰਾਜਵਿੰਦਰ ਸਿੰਘ ਰਾਹੀ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਕਿਤਾਬ ਜਾਰੀ ਕਰਨ ਦਾ ਪ੍ਰੋਗਰਾਮ 28 ਸਤੰਬਰ, ਬੁੱਧਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ।

ਰਾਜਿਵੰਦਰ ਸਿੰਘ ਰਾਹੀ ਦੀ ਕਿਤਾਬ “ਕਾਮਾਗਾਟਾ ਮਾਰੂ ਦਾ ਅਸਲੀ ਸੱਚ” ਸਾਂਝੇ ਤੌਰ ‘ਤੇ ਸਿੱਖ ਵਿਦਵਾਨ ਸ. ਅਜਮੇਰ ਸਿੰਘ, ਪੱਤਰਕਾਰ ਸ. ਸੁਖਦੇਵ ਸਿੰਘ, ਸ. ਜਸਪਾਲ ਸਿੰਘ ਸਿੱਧੂ, ਸ. ਕਰਮਜੀਤ ਸਿੰਘ ਅਤੇ ਸ. ਹਮੀਰ ਸਿੰਘ ਜਾਰੀ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,