ਖਾਸ ਖਬਰਾਂ » ਸਿਆਸੀ ਖਬਰਾਂ

ਏ.ਆਈ.ਐੱਮ.ਪੀ.ਐੱਲ.ਬੀ ਸਮਝੌਤਾ ਕਰੇ, ਨਹੀਂ ਤਾਂ ਫਿਰਕੂ ਦੰਗੇ ਭੜਕ ਸਕਦੇ ਹਨ: ਰਵੀ ਸ਼ੰਕਰ

March 7, 2018 | By

ਚੰਡੀਗੜ੍ਹ: ਆਰਟ ਆਫ ਲਿਿਵੰਗ ਦੇ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਨੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏ.ਆਈ.ਐੱਮ.ਪੀ.ਐੱਲ.ਬੀ) ਨੂੰ ਅਦਾਲਤ ਦੇ ਬਾਹਰ ਸਮਝੌਤਾ ਕਰਨ ਲਈ ਕਿਹਾ ਹੈ।ਰਵੀ ਸ਼ੰਕਰ ਨੇ ਕਿਹਾ ਕਿ ਮਾਮਲੇ ਦੇ ਕਾਨੂੰਨੀ ਢੰਗ ਨਾਲ ਨਿਬੇੜੇ ਕਾਰਨ ਵੱਡੇ ਪੱਧਰ ’ਤੇ ਫਿਰਕੂ ਦੰਗੇ ਭੜਕ ਸਕਦੇ ਹਨ।

ਆਰਟ ਆਫ ਲਿਿਵੰਗ ਦੇ ਆਗੂ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਤਸਵੀਰ

ਏ.ਆਈ.ਐੱਮ.ਪੀ.ਐੱਲ.ਬੀ ਮੈਂਬਰਾਂ ਨੂੰ ਲਿਖੇ ਖੁੱਲ੍ਹੇ ਖ਼ਤ ਰਾਹੀਂ ਉਨ੍ਹਾਂ ਕਿਹਾ ਕਿ ਅਦਾਲਤ ਰਾਹੀਂ ਇਸ ਮਸਲੇ ਦੇ ਹੱਲ ਨਾਲ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਦਾ ਨੁਕਸਾਨ ਹੈ, ਪਰ ਅਦਾਲਤ ਦੇ ਬਾਹਰ ਇਸ ਮੁੱਦੇ ’ਤੇ ਸਮਝੌਤੇ ਨਾਲ ਦੋਵਾਂ ਭਾਈਚਾਰਿਆਂ ਦੀ ਜਿੱਤ ਹੋਵੇਗੀ।

ਰਵੀ ਸ਼ੰਕਰ ਨੇ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਸੋਚ ਸਮਝ ਦੇ ਕਦਮ ਚੁੱਕਣ, ਨਹੀਂ ਤਾਂ ਅਸੀਂ ਆਪਣੇ ਮੁਲਕ ਨੂੰ ਖਾਨਾਜੰਗੀ ਵੱਲ ਧੱਕ ਦੇਵਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,