ਸਿਆਸੀ ਖਬਰਾਂ » ਸਿੱਖ ਖਬਰਾਂ

ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਉਭਾਰ ਤੋਂ ਛੋਟੀਆਂ ਪਾਰਟੀਆਂ ਦੀ ਹੋਂਦ ਨੂੰ ਖ਼ਤਰਾ

May 15, 2014 | By

ਜਲੰਧਰ,(14 ਮਈ 2014):- ਭਾਰਤੀ ਲੋਕ ਸਭਾ ਦੀਆਂ ਪਿਛਲੀ 30 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਪੰਜਾਬ ਦੇ  ਲੋਕਾਂ ਵੱਲੋਂ ਆਮ ਆਦਮੀ ਦੀ ਕੀਤੀ ਭਰਪੂਰ ਹਮਾਇਤ ਨੇ ਪੰਜਾਬ ਦੇ ਰਾਜਸੀ ਵਾਤਾਵਰਨ ‘ਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਪੰਜਾਬ ਦੇ ਸਿਆਸੀ ਵਾਤਾਵਰਣ ਵਿੱਚ ਵਿਚਰ ਰਹੀਆਂ ਰਵਾਇਤੀ ਮੁੱਖ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਜਿੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਆਮਦ ਨਾਲ ਹੱਥਾਂ ਪੈਰਾਂ ਦੀ ਪੈ ਗਈ ਹੈ ਉਸ ਦੇ ਨਾਲ ਨਾਲ ਪੰਜਾਬ ਦੀ ਰਾਜਨੀਤੀ ‘ਚ ਵਿਚਰ ਰਹੀਆਂ ਅਤੇ ਲੋਕਾਂ ਵਿੱਚ ਆਪਣੀ ਪਕੜ ਮਜਬੂਤ ਕਰ ਰਹੀਆਂ ਬਸਪਾ ਸਮੇਤ ਸਾਰੀਆਂ  ਛੋਟੀਆਂ ਪਾਰਟੀਆਂ ਦਾ ਵਜ਼ੂਦ ਖ਼ਤਰੇ ਮੁੰਹ ਆਇਆ ਹੋਇਆ ਹੈ।

ਪਿਛਲੇ ਕਾਫੀ ਸਮੇਂ ਤੋਂ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਤੀਜੀ ਧਿਰ ਵਿੱਚੋਂ ਆਪਣਾ ਮਜ਼ਬੂਤ ਆਧਾਰ ਕਾਇਮ ਕਰਨ ਵਿੱਚ ਸਫਲ ਹੋ ਗਈ ਸੀ। ‘ਅਕੇਲੇ ਚਲੋ’ ਦੀ ਨੀਤੀ ਅਤੇ ਸਮੇਂ-ਸਮੇਂ ਇਸ ਦੀ ਲੀਡਰਸ਼ਿਪ ਵਿੱਚ ਹੁੰਦੀ ਰਹੀ ਭੰਨ-ਤੋੜ ਨਾਲ ਭਾਵੇਂ ਇਸ ਦੀ ਵੋਟ ਫੀਸਦੀ ਵਿੱਚ ਗਿਰਾਵਟ ਆਉਂਦੀ ਰਹੀ, ਪਰ ਹੇਠਲੇ ਪੱਧਰ ‘ਤੇ ਇਸ ਦਾ ਕਾਫੀ ਤਕੜਾ ਜਥੇਬੰਦਕ ਢਾਂਚਾ ਕਾਇਮ ਰਿਹਾ।

2009 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਦਾ ਵੋਟ ਬੈਂਕ 2004 ਦੀਆਂ ਚੋਣਾਂ ਦੇ 7.67 ਫੀਸਦੀ ਤੋਂ ਘਟ ਕੇ 5.75 ਫੀਸਦੀ ਹੋ ਗਿਆ, ਪਰ ਇਹ ਸੰਗਰੂਰ ਨੂੰ ਛੱਡ ਕੇ, ਜਿੱਥੇ ਲੋਕ ਭਲਾਈ ਪਾਰਟੀ ਦੇ ਬਲਵੰਤ ਸਿੰਘ ਰਾਮੂਵਾਲੀਆ ਤੀਜੇ ਸਥਾਨ ‘ਤੇ ਰਹੇ, ਬਾਕੀ ਸਾਰੀਆਂ ਸੀਟਾਂ ‘ਤੇ ਚੋਖੀ ਵੋਟ ਪ੍ਰਾਪਤ ਕਰਕੇ ਆਪਣੀ ਤੀਜੀ ਪੁਜੀਸ਼ਨ ਕਾਇਮ ਰੱਖਣ ਵਿੱਚ ਕਾਮਯਾਬ ਰਹੀ।

ਇਹਨਾਂ ਚੋਣਾਂ ਵਿਚ ਬਸਪਾ ਆਨੰਦਪੁਰ ਸਾਹਿਬ ਵਿੱਚ 1 ਲੱਖ 18 ਹਜ਼ਾਰ, ਜਲੰਧਰ ਵਿੱਚ 93 ਹਜ਼ਾਰ, ਫਤਿਹਗੜ੍ਹ ਸਾਹਿਬ ਵਿੱਚ 65 ਹਜ਼ਾਰ, ਸੰਗਰੂਰ ਵਿੱਚ 69 ਹਜ਼ਾਰ, ਪਟਿਆਲਾ ਵਿੱਚ 50 ਹਜ਼ਾਰ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਿੱਚ ਸਫਲ ਰਹੀ ਸੀ। ਬਾਕੀ ਹਲਕਿਆਂ ਵਿੱਚ ਵੀ ਇਸ ਨੇ ਚੋਖੀਆਂ ਵੋਟਾਂ ਪ੍ਰਾਪਤ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ।ਪਰ ਤਾਜ਼ਾ ਚੋਣਾਂ ਵਿੱਚ ਜਿੱਤਣ-ਹਾਰਨ ਵਾਲੀਆਂ ਪਹਿਲੀਆਂ ਤਿੰਨ ਧਿਰਾਂ ਵਿੱਚ ਬਸਪਾ ਦਾ ਨਾਂਅ ਆਉਣ ਦੀ ਕੋਈ ਸੰਭਾਵਨਾ ਨਹੀਂ ਦਿਸ ਰਹੀ।

ਆਮ ਆਦਮੀ ਪਾਰਟੀ ਦੇ ਉਭਾਰ ਨੇ ਸਿਰਫ ਆਮ ਆਦਮੀ ਨੂੰ ਹੀ ਪਾਰਟੀ ਨਾਲ ਨਹੀਂ ਜੋੜਿਆ, ਸਗੋਂ ਜਾਤੀਵਾਦੀ- ਵੰਡਪਾਊ ਰਾਜਨੀਤੀ ਨੂੰ ਵੀ ਤਕੜੀ ਸੱਟ ਮਾਰੀ ਹੈ। ਇਸ ਦਾ ਸਭ ਤੋਂ ਵੱਡਾ ਨੁਕਸਾਨ ਬਸਪਾ ਨੂੰ ਚੁਕਾਉਣਾ ਪੈ ਸਕਦਾ ਹੈ, ਕਿਉਂਕਿ ਬਹੁਜਨ ਸਮਾਜ ਪਾਰਟੀ ਦੀ ਰਾਜਨੀਤੀ ਦਾ ਕੇਂਦਰ ਬਿੰਦੂ ਜਾਤੀਵਾਦੀ ਰਾਜਨੀਤੀ ਹੀ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਤਾਜ਼ਾ ਲੋਕ ਸਭਾ ਚੋਣਾਂ ਵਿੱਚ ਬਸਪਾ ਦੀ ਵੋਟ ਸ਼ਾਇਦ ਏਨੀ ਘਟ ਜਾਵੇ ਕਿ ਇਸ ਦੀ ਪੰਜਾਬ ਦੀ ਰਾਜਨੀਤੀ ਵਿੱਚ ਦਖਲ-ਅੰਦਾਜ਼ੀ ਪਹਿਲਾਂ ਵਾਲੀ ਨਾ ਰਹੇ।

ਹੁਣ ਗੱਲ ਕਰੀਏ ਵੱਖ-ਵੱਖ ਕਮਿਊਨਿਸਟ ਧਿਰਾਂ ਦੀ। ਕਮਿਊਨਿਸਟ ਪਾਰਟੀਆਂ ਵੱਲੋਂ ਲੜੀਆਂ ਜਾ ਰਹੀਆਂ ਸੀਟਾਂ ਬਾਰੇ ਗੱਲ ਕਰੀਏ ਤਾਂ ਇਉਂ ਜਾਪਦਾ ਹੈ ਜਿਵੇਂ ਇਹ ਆਪੋ ਵਿੱਚ ਹੀ ਮੁਕਾਬਲਾ ਕਰ ਰਹੀਆਂ ਹੋਣ। ਨਹੀਂ ਤਾਂ ਇਹ ਕਦੇ ਨਾ ਹੁੰਦਾ ਕਿ ਸੰਗਰੂਰ ਸੀਟ ਤੋਂ ਵੱਖ-ਵੱਖ ਕਮਿਊਨਿਸਟ ਪਾਰਟੀਆਂ ਸੀ ਪੀ ਆਈ, ਸੀ ਪੀ ਐੱਮ, ਲਿਬਰੇਸ਼ਨ ਤੇ ਰੈੱਡ ਸਟਾਰ ਦੇ ਚਾਰ ਉਮੀਦਵਾਰ ਆਪੋ ਵਿੱਚ ਮੁਕਾਬਲਾ ਕਰਦੇ? ਇਹੋ ਨਹੀਂ ਗੁਰਦਾਸਪੁਰ ‘ਚ ਦੋ, ਅੰਮ੍ਰਿਤਸਰ’ਚ ਦੋ, ਆਨੰਦਪੁਰ ਸਾਹਿਬ ‘ਚ ਦੋ, ਖਡੂਰ ਸਾਹਿਬ ਤੇ ਜਲੰਧਰ ਵਿੱਚ ਵੀ ਦੋ-ਦੋ ਕਮਿਊਨਿਸਟ ਉਮੀਦਵਾਰ ਆਪਣੇ-ਆਪ ਨੂੰ ਲੋਕਾਂ ਵਿੱਚ ‘ਸ਼ੁੱਧ ਕਮਿਊਨਿਸਟ’ ਪੇਸ਼ ਕਰਨ ਦੀ ਲੜਾਈ ਲੜ ਰਹੇ ਹਨ।

ਸਿਰਫ ਪੰਜਾਬ ਦੇ ਤਿੰਨ ਹਲਕੇ ਲੁਧਿਆਣਾ, ਪਟਿਆਲਾ ਤੇ ਫਰੀਦਕੋਟ ਹੀ ਅਜਿਹੇ ਹਨ, ਜਿੱਥੇ ਕਮਿਊਨਿਸਟਾਂ ਵਿੱਚ ਆਪਸੀ ਟਕਰਾਅ ਨਹੀਂ। ਅਜਿਹੀ ਸਥਿਤੀ ਵਿੱਚ ਕਮਿਊਨਿਸਟਾਂ ਪ੍ਰਤੀ ਲੋਕਾਂ ਦਾ ਫਤਵਾ ਕਿਹੋ ਜਿਹਾ ਹੋਵੇਗਾ, ਇਸ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ, ਪਰ ਇਹ ਹੌਸਲਾ ਵਧਾਉਣ ਵਾਲਾ ਬਿਲਕੁੱਲ ਵੀ ਨਹੀਂ ਹੋਵੇਗਾ। ਜਿੱਥੋਂ ਤੱਕ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦਾ ਸੰਬੰਧ ਹੈ, ਉਸ ਨੂੰ ਵੀ ਆਮ ਆਦਮੀ ਪਾਰਟੀ ਨੇ 1984 ਦੇ ਦਿੱਲੀ ਦੰਗਿਆਂ ਤੇ ਦਵਿੰਦਰਪਾਲ ਭੁੱਲਰ ਦੀ ਫਾਂਸੀ ਦੀ ਸਜ਼ਾ ਵਿਰੁੱਧ ਸਟੈਂਡ ਲੈ ਕੇ ਹਾਸ਼ੀਏ ਉੱਤੇ ਧੱਕ ਦਿੱਤਾ ਹੈ। ਮਨਪ੍ਰੀਤ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,