ਸਿੱਖ ਖਬਰਾਂ

ਤਲਵੰਡੀ ਸਾਬੋ ਨੇੜੇ ਪੁਲਿਸ ਨੇ ਆਪਣੇ ਪਹਿਰੇ ਹੇਠ ਕਰਵਾਈ ਸੌਦਾ ਸਾਧ ਦੀ ਕਥਿਤ ਨਾਮ ਚਰਚਾ

March 7, 2016 | By

ਤਲਵੰਡੀ ਸਾਬੋ (6 ਮਾਰਚ, 2015): ਪਿਛਲੇ ਲੰਮੇ ਸਮੇਂ ਤੋਂ ਸਿੱਖ ਪੰਥ ਅਤੇ ਸੌਦਾ ਸਾਧ ਦਰਮਿਆਨ ਚੱਲ ਰਹੇ ਟਕਰਾਅ ਦੌਰਾਨ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਨੇੜਲੇ ਪਿੰਡ ਕੌਰੇਆਣਾ ਵਿਖੇ ਹੋ ਰਹੀ ਬਲਾਕ ਪੱਧਰੀ ਨਾਮ ਚਰਚਾ ਨੂੰ ਰੁਕਵਾਉਣ ਲਈ ਪਹੁੰਚੇ ਤਿੰਨ ਨੌਜਵਾਨਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪਿੰਡ ਅੰਦਰ ਹਾਲਾਤ ਤਣਾਅ ਪੂਰਣ ਬਣੇ ਹੋਏ ਹਨ ।

ਉਕਤ ਸਾਰੇ ਮਾਮਲੇ ਅਨੁਸਾਰ ਡੇਰਾ ਪ੍ਰੇਮੀਆਂ ਵੱਲੋਂ ਕੁੱਝ ਸਮਾਂ ਪਹਿਲਾਂ ਵੀ ਪਿੰਡ ਵਿੱਚ ਨਰਮਾ ਚਰਚਾ ਰੱਖੀ ਗਈ ਪਰ ਸਿੱਖ ਸੰਗਤਾਂ ਦੇ ਵਿਰੋਧ ਦੇ ਚਲਦਿਆਂ ਪ੍ਰੇਮੀਆਂ ਨੇ ਨਾਮ ਚਰਚਾ ਇੱਕ ਵਾਰ ਰੱਦ ਕਰ ਦਿੱਤੀ ।

ਇਸ ਤੋਂ ਬਾਅਦ ਅੱਜ ਡੇਰਾ ਪ੍ਰੇਮੀਆਂ ਵੱਲੋਂ ਪੂਰੀ ਤਿਆਰੀ ਨਾਲ ਪਿੰਡ ਅੰਦਰ ਬਲਾਕ ਪੱਧਰੀ ਨਾਮਚਰਚਾ ਆਯੋਜਿਤ ਕੀਤੀ ਜਾਣੀ ਸੀ ਤਾਂ ਸਿੱਖ ਸੰਗਤਾਂ ਨੇ ਫਿਰ ਨਾਮ ਚਰਚਾ ਦੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਸਨ ।

ਫੁਲਿਸ ਨੇ ਆਪਣੇ ਸਖਤ ਪਹਿਰੇ ਹੇਠ ਪ੍ਰੇਮੀਆਂ ਦੀ ਕਥਿਤ ਨਾਲ ਚਰਚਾ ਕਾਰਵਾਈ ਅਤੇ ਇਸ ਦੌਰਾਨ ਤਿੰਨ ਨੌਜਵਾਨ ਨਿੱਕਾ ਸਿੰਘ, ਸ਼ੀਤਲ ਸਿੰਘ ਤੇ ਬੱਗਾ ਸਿੰਘ ਰੋਕਣ ਲਈ ਪਹੁੰਚ ਗਏ ਤੇ ਜਿਸ ਦੌਰਾਨ ਉਨ੍ਹਾਂ ਦੀ ਡੇਰਾ ਪ੍ਰੇਮੀਆਂ ਨਾਲ ਝੜਪ ਹੋ ਗਈ ਤੇ ਘਟਨਾ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਪੁਲਿਸ ਨੇ ਇੱਕ ਵਾਰ ਤਾਂ ਤਿੰਨਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਉਨਾਂ ਨੇ ਉਕਤ ਨੌਜਵਾਨਾਂ ਨੂੰ ਛੱਡ ਦਿੱਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: