ਸਿੱਖ ਖਬਰਾਂ

ਸ਼ਹੀਦ ਜਸਪਾਲ ਸਿੰਘ ਚੋੜ ਸਿੱਧਵਾਂ ਦੀ ਮੌਤ ਦੇ ਮਾਮਲੇ ‘ਚ ਮੁੱਖ ਸਕੱਤਰ ਅਤੇ ਪੁਲਿਸ ਮੁੱਖੀ ਤਲਬ

September 9, 2013 | By

ਗੁਰਦਾਸਪੁਰ (8 ਸਤੰਬਰ 2013) :- ਪਿਛਲੇ ਸਾਲ ਮਾਰਚ ਮਹੀਨੇ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ , ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਤੇ ਚੜ੍ਹਾਏ ਜਾਣ ਦੇ ਵਿਰੋਧ ਵਿੱਚ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਚੜਦੀ ਕਲਾ ਦੀ ਅਰਦਾਸ ਸਮੇ ਗੁਰਦਾਸਪੁਰ ਪੁਲਿਸ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਬੇਅੰਤ ਸਿੰਘ ਕਾਲਜ਼ ਦੇ ਵਿਦਿਆਰਥੀ ਸ਼ਹੀਦ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਕਰਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੰਜੇ ਕੌਲ਼ ਅਤੇ ਜਸਟਿਸ ਏ.ਜੀ ਮਸਹਿ ਦੇ ਡਵੀਜਨਲ ਬੈਂਚ ਨੇ ਮੁੱਖ ਸਕੱਤਰ ੳਤੇ ਪੁਲਿਸ ਮੁਖੀ ਨੂੰ ਨਿੱਜੀ ਤੌਰ ਤੇ ਤਲਬ ਹੋ ਕ ਜਬਾਬ ਦੇਣ ਦਾ ਹੁਕਮ ਸੁਣਾਇਆ ਹੈ।

ਇਸ ਘਟਨਾ ਵਿੱਚ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਅਤੇ ਰਣਜੀਤ ਸ਼ਿੰਘ ਨਾਂ ਦਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਸੀ। ਇਸ ਘਟਨਾ ਦੀ ਜਾਂਚ ਲਈ ਵਾਇਸ ਫਾਰ ਜਸਟਿਸ ਨਾਂ ਦੀ ਇੱਕ ਸੰਸਥਾ ਨੇ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ।

ਹਾਈ ਕੋਰਟ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਇਸ ਘਟਨਾ ਦੀ ਜਾਂਚ ਲਈ ਕਿਹਾ ਸੀ। ਇਸ ਬਾਰੇ ਰਿਪੋਰਟ ਹਾਈ ਕੋਰਟ ਨੂੰ ਪੇਸ਼ ਕਰ ਦਿੱਤੀ ਸੀ , ਪਰ ਰਿਪੋਰਟ ਅਸਲ ਤੱਥਾਂ ਤੋਂ ਅਧੂਰੀ ਸੀ ।ਜਿਸ ਦੇ ਮੱਦੇ ਨਜ਼ਰ ਹਾਈ ਕੋਰਟ ਨੇ ਮੁਕੰਮਲ ਤੱਥਾਂ ਦੀ ਪੂਰੀ ਰਿਪੋਰਟ ਹਾਈ ਕੋਰਟ ਵਿੱਚ ਦੇਣ ਲਈ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਮੁੱਖੀ ਨੂੰ ਤਲਬ ਕੀਤਾ ਹੈ। ਜਿਸ ਬਾਰੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵਿੱਚ ਕਾਫ਼ੀ ਤਹਿਲਕਾ ਮੱਚਿਆ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: