Tag Archive "shaheed-bhai-jaspal-singh-gurdaspur"

ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਦਾਦਾ ਜੀ ਅਕਾਲ ਚਲਾਣਾ ਕਰ ਗਏ

29 ਫਰਵਰੀ 2012 ਨੂੰ ਗੁਰਦਾਸਪੁਰ ਗੋਲੀ ਕਾਂਡ ਵਿਚ ਪੰਜਾਬ ਪੁਲਿਸ ਵੱਲੋਂ ਸ਼ਹੀਦ ਕੀਤੇ ਗਏ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਸਤਿਕਾਰਯੋਗ ਦਾਦਾ ਜੀ ਬਾਪੂ ਗਿਆਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ।

ਪੰਜਾਬ ਪੁਲਿਸ ਵੱਲੋਂ ਪਾਏ ਕੇਸ ਵਿਚੋਂ ਸਿੱਖ ਨੌਜਵਾਨ ਬਰੀ; ਸੱਤ ਸਾਲ ਬਾਅਦ ਆਇਆ ਫੈਸਲਾ

ਗੁਰਦਾਸਪੁਰ ਦੀ ਇੱਕ ਅਦਾਲਤ ਨੇ ਪੰਜਾਬ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ ਸਾਲ 2013 ਵਿੱਚ ਬਣਾਏ ਗਏ ਇੱਕ ਮਾਮਲੇ ਨੂੰ ਬਰੀ ਕਰ ਦਿੱਤਾ ਹੈ।

ਪੰਜਾਬ ਸਰਕਾਰ ਸਾਕਾ ਗੁਰਦਾਸਪੁਰ ਦੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਵੀ ਕਾਰਵਾਈ ਕਰੇ

ਚੰਡੀਗੜ੍ਹ: ਸਾਕਾ ਗੁਰਦਾਸਪੁਰ 2012 ਵਿਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਸਿੱਖ ਵਿਿਦਆਰਥੀ ਜਸਪਾਲ ਸਿੰਘ ਦੇ ਮਾਤਾ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਲੁਧਿਆਣਾ ਗੋਲੀ ਕਾਂਡ ਅਤੇ ਗੁੁਰਦਾਸਪੁਰ ਗੋਲੀ ਕਾਂਡ ਦੇ ਜਾਂਚ ਕਮਿਸ਼ਨਾਂ ਦਾ ਲੇਖਾ ਵੀ ਜਾਰੀ ਕੀਤਾ ਜਾਵੇ: ਕੇਂਦਰੀ ਸਿੰਘ ਸਭਾ

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਪੈ੍ਰਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਿੱਖਾਂ ਕੋਲੋਂ ਰਾਜਸੀ ਤਾਕਤ ਹਾਸਲ ਕਰਕੇ, ਮੁੜ ਸਿੱਖਾਂ ਨੂੰ ਹੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਬਣੀਆਂ ਸਰਕਾਰਾਂ ਮੌਕੇ ਇਕ ਦਰਜਨ ਅਜਿਹੇ ਗੋਲੀ ਕਾਂਡ ਵਾਪਰੇ ਜਿਨ੍ਹਾਂ 'ਚ ਦਰਜਨਾਂ ਹੀ ਬੇਕਸੂਰ ਸਿੱਖਾਂ ਨੂੰ ਆਪਣੀਆਂ ਕੀਮਤੀ ਜਾਨਾਂ ਗਵਾਉਣੀਆਂ ਪਈਆਂ।

ਸਿੱਖ ਸਿਆਸਤ ਨੇ 2012 ਦੇ ਗੁਰਦਾਸਪੁਰ ਗੋਲੀਕਾਂਡ ‘ਤੇ ਜਾਰੀ ਕੀਤੀ ਦਸਤਾਵੇਜ਼ੀ ਵਿੱਚ ਬੇਇਨਸਾਫੀ ਦੇ ਦੌਰ ਨੂੰ ਬੇਪਰਦ ਕੀਤਾ

29 ਮਾਰਚ, 2012 ਨੂੰ ਵਾਪਰੇ ਗੁਰਦਾਸਪੁਰ ਗੋਲੀਕਾਂਡ ਜਿਸ ਵਿੱਚ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ (ਚੌੜਸਿਧਵਾਂ) ਨੂੰ ਪੰਜਾਬ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਕ ਹੋਰ ਸਿੱਖ ਨੌਜਵਾਨ ਰਣਜੀਤ ਸਿੰਘ ਜਖਮੀ ਹੋ ਗਿਆ ਸੀ ਬਾਰੇ ਸਿੱਖ ਸਿਆਸਤ ਵੱਲੋਂ 2 ਸਾਲ ਦੀ ਮਿਹਨਤ ਨਾਲ ਤਿਆਰ ਕੀਤੀ ਗਈ ਦਸਤਾਵੇਜ਼ੀ ਬੀਤੇ ਦਿਨੀਂ ਜਾਰੀ ਕਰ ਦਿੱਤੀ ਗਈ।

ਪੰਜ ਸਾਲਾਂ ਬਾਅਦ ਵੀ ਪੰਜਾਬ ਪੁਲਿਸ ਫਾਇਰਿੰਗ ‘ਚ ਮਾਰੇ ਗਏ ਸਿੱਖ ਨੌਜਵਾਨ ਨੂੰ ਇਨਸਾਫ ਨਹੀਂ ਮਿਲਿਆ

ਭਾਰਤ ਦੀ ਇਕ ਅਦਾਲਤ ਵਲੋਂ ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 30 ਮਾਰਚ, 2012 ਨੂੰ ਫਾਂਸੀ ਦੇਣ ਲਈ "ਕਾਲੇ ਵਾਰੰਟ" ਜਾਰੀ ਹੋਣ ਨਾਲ ਪੰਜਾਬ ਵਿਚ ਸਿੱਖ ਨੌਜਵਾਨਾਂ ਵਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ। ਸਿੱਖ ਜਥੇਬੰਦੀਆਂ ਵਲੋਂ 28 ਮਾਰਚ, 2012 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਸੀ।

ਭਾਈ ਜਸਪਾਲ ਸਿੰਘ ਚੌੜ ਸਿਧਵਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ; ਖਾਸ ਰਿਪੋਰਟ ਵੇਖੋ

ਗੁਰਦਾਸਪੁਰ: ਬੀਤੀ 29 ਮਾਰਚ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੌੜ ਸਿਧਵਾਂ ਵਿਖੇ ਭਾਈ ਜਸਪਾਲ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਿਕਰਯੋਗ ਹੈ ਕਿ 29 ਮਾਰਚ 2012 ਨੂੰ ਸਿੱਖ ਨੌਜਵਾਨ ਭਾਈ ਜਸਪਾਲ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕਰਟ ਦਿੱਤਾ ਗਿਆ ਸੀ। ਇਸ ਸ਼ਹੀਦੀ ਸਮਾਗਮ ਸਬੰਧੀ ਸਿੱਖ ਸਿਆਸਤ ਦੀ ਖਾਸ ਰਿਪੋਰਟ ਵੇਖੋ।

ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਸਮਾਗਮ ਮੌਕੇ ਪੰਥਕ ਆਗੂਆਂ ਅਤੇ ਸੰਗਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

ਗੁਰਦਾਸਪੁਰ ਗੋਲੀਕਾਂਡ ਦੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੇ ਪਿੰਡ ਚੌੜ ਸਿੱਧਵਾਂ ਵਿੱਖੇ ਸ਼ਹੀਦੀ ਸਮਾਗਮ ਕੀਤਾ ਗਿਆ, ਜਿਸ ਵਿੱਚ ਪੰਥਕ ਸ਼ਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰ ਹੋ ਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ।

ਸ਼ਹੀਦ ਭਾੲੀ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਾਦਲ ਸਰਕਾਰ ਨੇ ਬਚਾੲਿਅਾ : ਨੌਜਵਾਨ ਸਿੱਖ ਜੱਥੇਬੰਦੀਆਂ

ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਹੋਇਆਂ ਨੂੰ ਚਾਰ ਸਾਲ ਦਾ ਸਮਾ ਬੀਤ ਚੁੱਕਿਆ ਹੈ, ਪਰ ਕਾਤਲਾਂ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ। ਇਹ ਕਿੱਥੋਂ ਦਾ ਇਨਸਾਫ ਹੈ? ਬਾਦਲ ਸਰਕਾਰ ਬਹੁਗਿਣਤੀ ਨੂੰ ਖੂਸ਼ ਕਰਨ ਲਈ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਚਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਯੂਥ ਫ਼ਰੰਟ ਦੇ ਜਨਰਲ ਸਕੱਤਰ ਭਾੲੀ ਪਪਲਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਜਾਰੀ ਬਿਅਾਨ ਵਿੱਚ ਕੀਤਾ।

ਸ਼ਹੀਦ ਜਸਪਾਲ ਸਿੰਘ ਚੌੜਸਿੱਧਵਾਂ ਕੇਸ ਵਿੱਚ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

ਗੁਰਦਾਸਪੁਰ ਵਿੱਚ 29 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ ਫਾਂਸੀ ਦੇਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਬਿਨ੍ਹਾਂ ਭੜਕਾਹਟ ਦੇ ਚਲਾਈ ਗੋਲੀ ਨਾਲ ਸ਼ਹੀਦ ਹੋਏ ਇੰਜ਼ੀਨਿਅਰਰਿੰਗ ਦੇ ਸਿੱਖ ਵਿਦਿਆਰਥੀ ਜਸਪਾਲ ਸਿੰਘ ਦੇ ਮਾਮਲੇ ਸਬੰਧੀ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਆਸ਼ੂਤੋਸ਼ ਮਹੰਤਾ ਅਤੇ ਜਸਟਿਸ ਐਚ. ਐਸ. ਸਿੱਧੂ 'ਤੇ ਅਧਾਰਤ ਡਵੀਜ਼ਨ ਬੈਂਚ ਵੱਲੋਂ ਅੱਜ ਪਿਛਲੀਆਂ 2 ਤਰੀਕਾਂ ਦੌਰਾਨ ਇਸ ਮਾਮਲੇ ਵਿਚ ਦਾਇਰ ਹੋ ਚੁੱਕੀ ਫਾਈਨਲ ਰਿਪੋਰਟ ਅਤੇ ਇਸ ਉੱਤੇ ਪਟੀਸ਼ਨਰ ਧਿਰ ਦੇ ਵਕੀਲ ਦਾ ਪੱਖ ਸੁਣਨ ਮਗਰੋਂ ਕੇਸ ਦਾ ਇਕ ਤਰ੍ਹਾਂ ਨਾਲ ਨਿਬੇੜਾ ਕਰਦੇ ਹੋਏ ਇਹ ਫੈਸਲਾ ਰਾਖਵਾਂ ਰੱਖ ਲਿਆ।

Next Page »