ਸਿੱਖ ਖਬਰਾਂ

ਪੰਜ ਸਾਲਾਂ ਬਾਅਦ ਵੀ ਪੰਜਾਬ ਪੁਲਿਸ ਫਾਇਰਿੰਗ ‘ਚ ਮਾਰੇ ਗਏ ਸਿੱਖ ਨੌਜਵਾਨ ਨੂੰ ਇਨਸਾਫ ਨਹੀਂ ਮਿਲਿਆ

March 31, 2017 | By

ਚੰਡੀਗੜ੍ਹ: ਭਾਰਤ ਦੀ ਇਕ ਅਦਾਲਤ ਵਲੋਂ ਸਿਆਸੀ ਸਿੱਖ ਕੈਦੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 30 ਮਾਰਚ, 2012 ਨੂੰ ਫਾਂਸੀ ਦੇਣ ਲਈ “ਕਾਲੇ ਵਾਰੰਟ” ਜਾਰੀ ਹੋਣ ਨਾਲ ਪੰਜਾਬ ਵਿਚ ਸਿੱਖ ਨੌਜਵਾਨਾਂ ਵਲੋਂ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਈ ਸੀ। ਸਿੱਖ ਜਥੇਬੰਦੀਆਂ ਵਲੋਂ 28 ਮਾਰਚ, 2012 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਜੋ ਕਿ ਸ਼ਾਂਤੀਪੂਰਨ ਢੰਗ ਨਾਲ ਚੱਲ ਰਿਹਾ ਸੀ। ਇਸ ਦੌਰਾਨ ਸ਼ਿਵ ਸੈਨਾ ਦੇ ਕਾਰਕੁੰਨਾ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਕੁੱਟਿਆ ਅਤੇ ਉਨ੍ਹਾਂ ਦੀਆਂ ਦਸਤਾਰਾਂ ਲਾਹ ਕੇ ਹਿੰਦੂਵਾਦੀ ਜਥੇਬੰਦੀ ਦੇ ਕਾਰਕੁੰਨਾ ਨੇ ਦਸਤਾਰ ਨੂੰ ਅੱਗ ਲਾਈ। ਅਗਲੇ ਦਿਨ 29 ਮਾਰਚ ਨੂੰ ਸਿੱਖ ਨੌਜਵਾਨਾਂ ਨੇ ਗੁਰਦਾਸਪੁਰ ਦੇ ਰਾਮਗੜ੍ਹੀਆ ਗੁਰਦੁਆਰਾ ਨੇੜੇ ਸ਼ਾਂਤੀਪੂਰਨ ਮੁਜਾਹਰਾ ਕੀਤਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਅਚਾਨਕ ਪੁਲਿਸ ਨੇ ਸਿੱਖ ਨੌਜਵਾਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਗੋਲੀਆਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਦੋ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ। ਪੰਜਾਬ ਪੁਲਿਸ ਵਲੋਂ ਕੀਤੀ ਇਸ ਗੋਲੀਬਾਰੀ ‘ਚ ਪਿੰਡ ਚੌੜ-ਸਿਧਵਾਂ ਦਾ ਇੰਜੀਨੀਅਰਿੰਗ ਦਾ ਵਿਦਿਆਿਰਥੀ ਜਸਪਾਲ ਸਿੰਘ ਵੀ ਜ਼ਖਮੀ ਹੋ ਗਿਆ। ਬਾਅਦ ‘ਚ ਗੰਭੀਰ ਜ਼ਖਮਾਂ ਕਰਕੇ ਜਸਪਾਲ ਸਿੰਘ ਦੀ ਮੌਤ ਹੋ ਗਈ। ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਦੂਜੇ ਨੌਜਵਾਨ ਦਾ ਨਾਂ ਰਣਜੀਤ ਸਿੰਘ ਸੀ, ਜੋ ਕਿ ਸਥਾਨਕ ਦੁਕਾਨ ‘ਚ ਸਹਾਇਕ (ਹੈਲਪਰ) ਵਜੋਂ ਕੰਮ ਕਰਦਾ ਸੀ।

Jaspal-Singh-Gurdaspur-29-03-12

ਜਸਪਾਲ ਸਿੰਘ ਦੀ ਫਾਈਲ ਫੋਟੋ, ਜੋ ਕਿ 29 ਮਾਰਚ, 2012 ਨੂੰ ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸੀ

ਸਥਾਨਕ ਸਿੱਖਾਂ ਵਲੋਂ ਜ਼ਬਰਦਸਤ ਵਿਰੋਧ ਅਤੇ ਰੋਸ ਕਾਰਨ ਪੰਜਾਬ ਸਰਕਾਰ ਨੇ ਉਸ ਵੇਲੇ ਦੇ ਜਲੰਧਰ ਰੇਂਜ ਦੇ ਆਈ.ਜੀ. ਐਸ.ਐਲ. ਲੱਧੜ ਦੀ ਅਗਵਾਈ ‘ਚ ਇਕ ਜਾਂਚ ਕਮਿਸ਼ਨ ਬਣਾਇਆ ਸੀ। ਇਸ ਕਮਿਸ਼ਨ ਨੇ ਤੱਤ ਇਹ ਕੱਢਿਆ ਕਿ ਪੁਲਿਸ ਨੇ ਬਿਨਾਂ ਚਿਤਾਵਨੀ ਦੇ ਹੀ ਐਸ.ਐਲ.ਆਰ. ਅਤੇ ਏ.ਕੇ. 47 ਵਰਗੇ ਮਾਰੂ ਹਥਿਆਰਾਂ ਦਾ ਇਸਤੇਮਾਲ ਕੀਤਾ। ਪਰ ਜਾਂਚ ਕਮਿਸ਼ਨ ਨੇ ਕਿਸੇ ‘ਤੇ ਕਾਰਵਾਈ ਕਰਨ ਦੀ ਕੋਈ ਸਿਫਾਰਸ਼ ਨਹੀਂ ਕੀਤੀ।

ਇਸਤੋਂ ਬਾਅਦ ਜਸਪਾਲ ਸਿੰਘ ਦੇ ਪਰਿਵਾਰ ਨੇ ਸੀਬੀਆਈ ਜਾਂਚ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਲੰਬੀ ਕਾਨੂੰਨੀ ਲੜਾਈ ਲੜੀ। ਅਦਾਲਤੀ ਕਾਰਵਾਈ ਦੌਰਾਨ ਪੁਲਿਸ ਵਲੋਂ ਤੱਥਾਂ ਨੂੰ ਛੁਪਾਉਣ ਦੀ ਨੀਤੀ ਉਜਾਗਰ ਹੋਈ। ਸ਼ੁਰੂ ‘ਚ ਪੰਜਾਬ ਪੁਲਿਸ ਨੇ ਫਾਰੰਸਿਕ ਜਾਂਚ ਲਈ ਸਬੰਧਤ ਏ.ਕੇ. 47 ਨੂੰ ਪੇਸ਼ ਹੀ ਨਹੀਂ ਕੀਤਾ, ਜਿਸ ਨਾਲ ਜਸਪਾਲ ਸਿੰਘ ‘ਤੇ ਗੋਲੀ ਚਲਾਈ ਗਈ ਸੀ। ਪੁਲਿਸ ਨੇ ਕਿਹਾ ਕਿ ਇਹ ਏ.ਕੇ. 47 ਚੱਲਣ ਯੋਗ ਹੀ ਨਹੀਂ। ਪਰ ਸ਼ਿਕਾਇਤਕਰਤਾ ਪਰਿਵਾਰ ਵਲੋਂ ਜਦੋਂ ਇਸ ਗੱਲ ‘ਤੇ ਗੰਭੀਰ ਇਤਰਾਜ਼ ਜਤਾਇਆ ਗਿਆ ਤਾਂ ਸਬੰਧਤ ਏ.ਕੇ. 47 ਨੂੰ ਕੇਂਦਰੀ ਫਾਰੰਸਿਕ ਪ੍ਰਯੋਗਸ਼ਾਲਾ ‘ਚ ਜਾਂਚ ਲਈ ਭੇਜ ਦਿੱਤਾ ਗਿਆ। ਤਾਂ ਪਤਾ ਲੱਗਿਆ ਕਿ ਇਹ ਏ.ਕੇ. 47 ਵਿਜੈ ਕੁਮਾਰ ਨਾਂ ਦੇ ਕਾਂਸਟੇਬਲ ਨੂੰ ਜਾਰੀ ਕੀਤੀ ਗਈ ਸੀ। ਜਸਪਾਲ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਪੁਲਿਸ ਆਪਣੇ ਕਰਮਚਾਰੀ ਨੂੰ ਬਚਾਉਣ ਲਈ ਇਸ ਮਾਮਲੇ ‘ਚ ਸਹੀ ਜਾਂਚ ਨਹੀਂ ਕਰ ਰਹੀ ਹੈ।

ਭਾਈ ਜਸਪਾਲ ਸਿੰਘ ਦੀ ਯਾਦ 'ਚ 5 ਵਿਦਿਆਰਥੀਆਂ ਨੂੰ ਸ਼ਹੀਦ ਜਸਪਾਲ ਸਿੰਘ ਵਜ਼ੀਫਾ ਦਿੱਤਾ ਗਿਆ, 29 ਮਾਰਚ, 2017

ਭਾਈ ਜਸਪਾਲ ਸਿੰਘ ਦੀ ਯਾਦ ‘ਚ 5 ਵਿਦਿਆਰਥੀਆਂ ਨੂੰ ਸ਼ਹੀਦ ਜਸਪਾਲ ਸਿੰਘ ਵਜ਼ੀਫਾ ਦਿੱਤਾ ਗਿਆ, 29 ਮਾਰਚ, 2017

ਪੁਲਿਸ ਨੇ ਸਥਾਨਕ ਅਦਾਲਤ ‘ਚ ਕੇਸ ਨੂੰ ਬੰਦ ਕਰਨ ਲਈ ਰਿਪੋਰਟ ਦਿੱਤੀ ਅਤੇ ਕਿਹਾ ਅਦਾਲਤ ਬਿਨਾਂ ਮੁਕੱਦਮਾ ਚਲਾਏ ਕੇਸ ਨੂੰ ਬੰਦ ਕਰ ਦੇਵੇ। ਕਲੋਜ਼ਰ ਰਿਪੋਰਟ (ਕੇਸ ਬੰਦ ਕਰਨ ਦੀ ਰਿਪੋਰਟ) ਮੰਨਦੀ ਹੈ ਕਿ ਇਸਤੇਮਾਲ ਕੀਤੇ ਗਏ ਹਥਿਆਰ ਦੀ ਪਛਾਣ ਕਰ ਲਈ ਗਈ ਹੈ ਅਤੇ ਇਹ ਵੀ ਪਤਾ ਲੱਗ ਗਿਆ ਕਿ ਹਥਿਆਰ ਕਿਸਨੇ ਇਸਤੇਮਾਲ ਕੀਤਾ। ਪਰ ਇਹ ਦਾਅਵਾ ਕੀਤਾ ਗਿਆ ਕਿ ਵਿਜੈ ਕੁਮਾਰ ਨੇ ਗੋਲੀ ਹਵਾ ਵਿਚ ਹੀ ਚਲਾਈ ਸੀ ਪਰ ਗੋਲੀ ਹਵਾ ਵਿਚ ਹੀ ਕਿਸੇ ਚੀਜ਼ ਨਾਲ ਟਕਰਾ ਕੇ ਜਸਪਾਲ ਸਿੰਘ ਵੱਲ ਚਲੀ ਗਈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Five Years On, No Justice for Sikh Youth Killed in Police Firing in Gurdaspur …

ਜਸਪਾਲ ਸਿੰਘ ਦੇ ਪਿਤਾ ਗੁਰਚਰਨਜੀਤ ਸਿੰਘ ਨੇ ਸਿੱਖ ਸਿਆਸਤ ਨਿਊਜ਼ (SSN) ਨੂੰ ਦੱਸਿਆ ਕਿ 2 ਸਾਲ ਪਹਿਲਾਂ ਸਥਾਨਕ ਅਦਾਲਤ ਨੇ ਕਲੋਜ਼ਰ ਰਿਪੋਰਟ ਦਾ ਜਵਾਬ ਦੇਣ ਲਈ ਉਨ੍ਹਾਂ ਨੂੰ ਸੱਦਿਆ ਸੀ। ਉਨ੍ਹਾਂ ਕਿਹਾ, ਅਸੀਂ ਕਲੋਜ਼ਰ ਰਿਪੋਰਟ ਦਾ ਵਿਰੋਧ ਕੀਤਾ ਸੀ ਅਤੇ ਇਹ ਤਰਕ ਦਿੱਤਾ ਸੀ ਕਿ ਜਦੋਂ ਹਥਿਆਰ ਅਤੇ ਦੋਸ਼ੀ ਦੀ ਪਛਾਣ ਹੋ ਗਈ ਸੀ ਤਾਂ ਕੇਸ ਨਾ ਚਲਾਉਣ ਦਾ ਕੋਈ ਕਾਰਣ ਨਹੀਂ ਸੀ।” ਉਨ੍ਹਾਂ ਨੇ ਕਿਹਾ ਕਿ ਅਦਾਲਤ ਨੇ ਸਾਡਾ ਜਵਾਬ ਅਦਾਲਤ ਦੇ ਰਿਕਾਰਡ ‘ਚ ਦਰਜ ਕਰ ਲਿਆ ਪਰ ਅੱਜ ਤਕ ਸਾਨੂੰ ਅਗਲੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ:

ਜਸਪਾਲ ਸਿੰਘ ਗੁਰਦਾਸਪੁਰ ਦੇ ਪਰਿਵਾਰ ਨੂੰ ਇਨਸਾਫ ਨਾ ਦੇਣ ਦੀ ਕਹਾਣੀ (ਨਵੀਂ ਦਸਤਾਵੇਜ਼ੀ ਫਿਲਮ) …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,