ਸਿੱਖ ਖਬਰਾਂ

ਸ਼ਹੀਦ ਭਾੲੀ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਾਦਲ ਸਰਕਾਰ ਨੇ ਬਚਾੲਿਅਾ : ਨੌਜਵਾਨ ਸਿੱਖ ਜੱਥੇਬੰਦੀਆਂ

March 21, 2016 | By

ਅੰਮ੍ਰਿਤਸਰ(21 ਮਾਰਚ, 2015): ਸ਼ਹੀਦ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਹੋਇਆਂ ਨੂੰ ਚਾਰ ਸਾਲ ਦਾ ਸਮਾ ਬੀਤ ਚੁੱਕਿਆ ਹੈ, ਪਰ ਕਾਤਲਾਂ ਅਜੇ ਤੱਕ ਸਜ਼ਾ ਨਹੀਂ ਦਿੱਤੀ ਗਈ। ਇਹ ਕਿੱਥੋਂ ਦਾ ਇਨਸਾਫ ਹੈ? ਬਾਦਲ ਸਰਕਾਰ ਬਹੁਗਿਣਤੀ ਨੂੰ ਖੂਸ਼ ਕਰਨ ਲਈ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਬਚਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸਿੱਖ ਯੂਥ ਫ਼ਰੰਟ ਦੇ ਜਨਰਲ ਸਕੱਤਰ ਭਾੲੀ ਪਪਲਪ੍ਰੀਤ ਸਿੰਘ ਨੇ ਸਾਂਝੇ ਤੌਰ ਤੇ ਜਾਰੀ ਬਿਅਾਨ ਵਿੱਚ ਕੀਤਾ।

ਸ਼ਹੀਦ ਭਾਈ ਜਸਪਾਲ ਸਿੰਘ

ਸ਼ਹੀਦ ਭਾਈ ਜਸਪਾਲ ਸਿੰਘ

ਜਦੋਂ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਅਾ ਕਾਂਡ ਦੇ ਦੋਸ਼ ਚ ਭਾੲੀ ਬਲਵੰਤ ਸਿੰਘ ਰਾਜੋਅਾਣਾ ਫਾਂਸੀ ਦਾ ਸਾਹਮਣਾ ਕਰ ਰਹੇ ਸਨ ਤਾਂ ਪੂਰੀ ਸਿੱਖ ਕੌਮ ੳੁਹਨਾਂ ਦੀ ਫਾਂਸੀ ਰੱਦ ਕਰਵਾੳੁਣ ਲੲੀ ਸੜਕਾਂ ਤੇ ੳੁੱਤਰ ਕੇ ਸ਼ਾਂਤਮੲੀ ਤਰੀਕੇ ਨਾਲ ਸੰਘਰਸ਼ ਕਰ ਰਹੀ ਸੀ ਪਰ ਬਾਦਲ ਸਰਕਾਰ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਨੇ ਗੁਰਦਾਸਪੁਰ ਚ ਸਿੱਖ ਨੌਜਵਾਨ ਭਾੲੀ ਜਸਪਾਲ ਸਿੰਘ ਚੌੜ ਸਿਧਵਾਂ ਤੇ ਸਿੱਧੀ ਗੋਲੀ ਮਾਰ ਕੇ ਓਥੇ ਹੀ ਜਾਲਮਾਨਾ ਤਰੀਕੇ ਨਾਲ ਸ਼ਹੀਦ ਕਰ ਦਿੱਤਾ।

 ਉਕਤ ਸਿੱਖ ਨੌਜਵਾਨ ਆਗੂਆਂ ਨੇ ਕਿਹਾ ਕਿ ਜਿਸ ਦੇਸ਼ ਲੲੀ ਸਿੱਖਾਂ ਨੇ ਤਰ੍ਹਾਨਵੇਂ ਪ੍ਰਤੀਸ਼ਤ ਕੁਰਬਾਨੀਅਾਂ ਦੇ ਕੇ ੲਿਸ ਨੂੰ ਅਜਾਦ ਕਰਵਾੲਿਅਾ। ੳੁਸੇ ਦੇਸ਼ ਅੰਦਰ ਅਜਾਦੀ ਤੋਂ ਬਾਅਦ ਸਭ ਤੋਂ ਵੱਧ ਕਹਿਰ ਭਾਰਤੀ ਹੁਕਮਰਾਨਾਂ ਵਲੋਂ ਸਿੱਖ ਕੌਮ ਤੇ ਢਾਹਿਅਾ ਗਿਅਾ।

ੳੁਹਨਾਂ ਕਿਹਾ ਕਿ ਸਿੱਖ ਕੌਮ ਨਾਲ ਪੰਜ ਸਦੀਅਾਂ ਦਾ ਵੈਰ ਕੱਢਣ ਲੲੀ ਸਰਕਾਰੀ ਤਾਨਸ਼ਾਹੀ ਹੇਠ ਹਿੰਦੁਸਤਾਨੀ ਫੌਜਾਂ ਨੇ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਅਤੇ ਫਿਰ ਬਾਅਦ ਵਿੱਚ ਲੰਮੇਂ ਸਮੇਂ ਤੱਕ ਸਿੱਖ ਜਵਾਨੀ ਦਾ ਘਾਣ ਕਰਨ ਲੲੀ, ਸਾਡੀ ਬਾਰ੍ਹਾਂ ਸਾਲ ਸਰੀਰਕ ਤੌਰ ਤੇ ਨਸਲਕੁਸ਼ੀ ਕੀਤੀ ਗੲੀ। ੳੁਹਨਾਂ ਕਿਹਾ ਕਿ ਹਜਾਰਾਂ ਬੇਕਸੂਰ ਨੌਜਵਾਨਾਂ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਜਦੋਂ ਖ਼ਾਲਸਾੲੀ ਰਵਾੲਿਤਾਂ ਅਨੁਸਾਰ ਸਿੱਖ ਕੌਮ ਦੇ ਯੋਧਿਅਾਂ ਵਲੋਂ ਸਜਾ ਦਿੱਤੀ ਗੲੀ ਤਾਂ ਫਿਰ ਜਾ ਕੇ ਸਰਕਾਰੀ ਤੰਤਰ ਦੇ ਜੁਲਮਾਂ ਨੂੰ ਠੱਲ ਪਾੲੀ ਜਾ ਸਕੀ ਸੀ।

ੳੁਹਨਾਂ ਕਿਹਾ ਕਿ ੲਿੱਕ ਪਾਸੇ ਭਾਰਤ ਅਾਪਣੇ ਅਾਪ ਨੂੰ ਸਭ ਤੋਂ ਵੱਡਾ ਲੋਕਤੰਤਰ ਅਖਵਾੳੁਣ ਦਾ ਦਾਅਵਾ ਕਰਦਾ ਹੈ ਅਤੇ ਦੂਜੇ ਪਾਸੇ ੲਿੱਥੇ ਘੱਟ ਗਿਣਤੀਅਾਂ ਅਤੇ ਬਹੁਗਿਣਤੀਅਾਂ ਦੇ ਨਾਲ ਵੱਖੋ-ਵੱਖਰੇ ਵਿਹਾਰ ਕੀਤੇ ਜਾ ਰਹੇ ਹਨ। ਘੱਟ ਗਿਣਤੀ ਸਿੱਖ ਕੌਮ ਨੂੰ ੲਿਨਸਾਫ ਦੀ ਕਿਰਨ ਕਿਤੇ ਵੀ ਨਜਰ ਨਹੀਂ ਅਾ ਰਹੀ। ੳੁਹਨਾਂ ਕਿਹਾ ਕਿ ਸ਼ਹੀਦ ਭਾੲੀ ਜਸਪਾਲ ਸਿੰਘ ਮਾਪਿਅਾਂ ਦਾ ੲਿਕਲੌਤਾ ਪੁੱਤਰ ਸੀ ਓਹੋ ਵੀ ਜਾਬਰ ਹਕੂਮਤ ਨੇ ਬਹੁਗਿਣਤੀ ਨੂੰ ਖੁਸ਼ ਕਰਨ ਲੲੀ ਮੌਤ ਦੇ ਘਾਟ ੳੁਤਾਰ ਦਿੱਤਾ।

ਪੰਥਕ ਅਾਗੂਅਾਂ ਨੇ ਕਿਹਾ ਕਿ ਹੁਣ ਹਰੇਕ ਸਿੱਖ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਅਾਪਣੇ ਕੌਮੀ ਘਰ ਦੀ ਪ੍ਰਾਪਤੀ ਤੋਂ ਬਿਨਾਂ ਸਾਡੇ ਲੲੀ ਕੋੲੀ ਹੋਰ ਦੂਜਾ ਰਾਹ ਨਹੀਂ ਹੈ। ਸਿੱਖਾਂ ਲੲੀ ਤੇ ਅਜ਼ਾਦੀ ਓਹ ਹੋਵੇਗੀ, ਜਿੱਥੇ ੳੁਨ੍ਹਾਂ ਦਾ ਧਰਮ, ੳੁਨ੍ਹਾਂ ਦੀ ਬੋਲੀ, ੳੁਹਨਾਂ ਦੀ ਸੱਭਿਅਤਾ ਅਤੇ ਧਰਮ ਅਸਥਾਨ ਪੂਰਨ ਤੌਰ ਤੇ ਅਜਾਦ ਹੋਣਗੇ। ਸਿੱਖਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਅਾਪਣੀ ਜਿੰਦਗੀ ਬਸਰ ਕਰਨ ਦੀ ਪੂਰੀ ਅਜਾਦੀ ਹੋਵੇਗੀ।

ੲਿਸ ਮੌਕੇ ਭਾੲੀ ਸ਼ਰਨਜੀਤ ਸਿੰਘ ਰਟੌਲ, ਗਿਅਾਨੀ ਸਿਮਰਨਜੀਤ ਸਿੰਘ ਮਾਨ, ਭਾੲੀ ਸ਼ਮਸ਼ੇਰ ਸਿੰਘ ਕੁਹਾੜਕਾ, ਭਾੲੀ ਮੇਜਰ ਸਿੰਘ ਕੰਗ, ਭਾੲੀ ਹਰਪ੍ਰੀਤ ਸਿੰਘ ਟੋਨੀ ਅਾਦਿ ਸ਼ਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: