ਸਿੱਖ ਖਬਰਾਂ

ਸ਼ਹੀਦ ਜਸਪਾਲ ਸਿੰਘ ਚੌੜਸਿੱਧਵਾਂ ਕੇਸ ਵਿੱਚ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

August 23, 2014 | By

shaheed-jaspal-singhਚੰਡੀਗੜ੍ਹ (22 ਅਗਸਤ 2014): ਗੁਰਦਾਸਪੁਰ ਵਿੱਚ 29 ਮਾਰਚ 2012 ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ ਫਾਂਸੀ ਦੇਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਬਿਨ੍ਹਾਂ ਭੜਕਾਹਟ ਦੇ ਚਲਾਈ ਗੋਲੀ ਨਾਲ ਸ਼ਹੀਦ ਹੋਏ ਇੰਜ਼ੀਨਿਅਰਰਿੰਗ ਦੇ ਸਿੱਖ ਵਿਦਿਆਰਥੀ ਜਸਪਾਲ ਸਿੰਘ ਦੇ ਮਾਮਲੇ ਸਬੰਧੀ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਆਸ਼ੂਤੋਸ਼ ਮਹੰਤਾ ਅਤੇ ਜਸਟਿਸ ਐਚ. ਐਸ. ਸਿੱਧੂ ‘ਤੇ ਅਧਾਰਤ ਡਵੀਜ਼ਨ ਬੈਂਚ ਵੱਲੋਂ ਅੱਜ ਪਿਛਲੀਆਂ 2 ਤਰੀਕਾਂ ਦੌਰਾਨ ਇਸ ਮਾਮਲੇ ਵਿਚ ਦਾਇਰ ਹੋ ਚੁੱਕੀ ਫਾਈਨਲ ਰਿਪੋਰਟ ਅਤੇ ਇਸ ਉੱਤੇ ਪਟੀਸ਼ਨਰ ਧਿਰ ਦੇ ਵਕੀਲ ਦਾ ਪੱਖ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ।

ਰਿਪੋਰਟ ਵਿੱਚ ਕਿਸੇ ਪੁਲੀਸ ਅਧਿਕਾਰੀ ਦਾ ਸਰੀਰਕ ਸੰਤੁਲਨ ਵਿਗੜਨ ਕਾਰਨ ਗੋਲੀ ਦੀ ਦਿਸ਼ਾ ਬਦਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਡਿਊਟੀ ਮੈਜਿਸਟਰੇਟ ਤੋਂ ਪ੍ਰਦਰਸ਼ਕਾਰੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੀ ਸੂਰਤ ਵਿੱਚ ਹੰਝੂ ਗੈਸ ਦੀ ਵਰਤੋਂ ਕਰਨ, ਲਾਠੀਚਾਰਜ ਅਤੇ ਗੋਲੀ ਚਲਾਉਣ ਦੀ ਆਗਿਆ ਲਈ ਹੋਈ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਜਸਪਾਲ ਸਿੰਘ ਦੇ ਕੇਸ ਨਾਲ ਸਬੰਧਿਤ ਰਿਪੋਰਟ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਇਸ ਕੇਸ ਦੀ ਜਾਂਚ ਸੇਵਾ ਮੁਕਤ ਐਡੀਸ਼ਨਲ ਅਤੇ ਸ਼ੈਸਨ ਜੱਜ ਬੀ.ਸੀ ਗੁਪਤਾ ਨੁੰ ਸੌਪੀ ਗਈ ਸੀ।

ਸੇਵਾ ਮੁਕਤ ਜੱਜ ਗੁਪਤਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਉਸ ਸਮੇਂ ਦੇ ਗੁਰਦਾਸਪੁਰ ਦੇ ਐਸ. ਐਸ. ਪੀ ਵਰਿੰਦਰ ਪਾਲ ਸਿੰਘ,ਉਸ ਵੇਲੇ ਦੇ ਡੀ. ਐਸ. ਪੀ ਮਨਪ੍ਰੀਤ ਸਿੰਘ ਦੇ ਵਿਰੁੱਧ ਲੱਗੇ ਦੋਸ਼ ਸਹੀ ਨਹੀਂ ਹਨ।ਇਸ ਤਰਾਂ ਪੰਜਾਬ ਸਰਕਾਰ ਨੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲ ਪੁਲਿਸ ਅਫਸਰਾਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ ਅਦਾਲਤੀ ਹੁਕਮ ਉਪਰੰਤ ਪੰਜਾਬ ਵਿਚ ਸਿੱਖ ਜਥੇਬੰਦੀਆਂ ਨੇ ਗੁਰਦਾਸਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਸਰਕਾਰ ਖਿਲਾਫ ਸਿੱਖਾਂ ਦੇ ਇਸ ਰੋਸ ਮਾਰਚ ਦਾ ਵਿਰੋਧ ਕੀਤਾ। ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਸ਼ਾਤਮਈ ਰੋਸ ਜ਼ਾਹਿਰ ਕਰ ਰਹੇ ਸਿੱਖ ‘ਤੇ ਬਿਨ੍ਹਾ ਚੇਤਾਵਨੀ ਦਿੱਤਿਆਂ, ਬਿਨ੍ਹਾਂ ਲਾਠੀਚਾਰਜ ਕੀਤਿਆਂ, ਬਿਨ੍ਹਾਂ ਕੋਈ ਪਾਣੀ ਦੀਆਂ ਬੁਛਾੜਾਂ ਕੀਤਿਆਂ ਜਾਂ ਅੱਥਰੂ ਗੈਸ ਦੇ ਗੋਲੇ ਚਲਾਇਆਂ (ਜੋ ਕਿ ਆਮ ਤੌਰ ਤੇ ਕਿਸੇ ਵੀ ਭੀੜ ਨੂੰ ਖਿਲਾਰਨ ਲਈ ਵਰਤੇ ਜਾਂਦੇ ਹਨ) ਸਿੱਧੀ ਗੋਲੀ ਚਲਾ ਦਿੱਤੀ,ਜਿਸ ਵਿੱਚ ਭਾਈ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।

ਪੁਲਿਸ ਦਾ ਇਸ ਕੇਸ ਵਿੱਚ ਰਵੱਈਆ ਸ਼ੁਰੂ ਤੋਂ ਹੀ ਪੂਰੀ ਤਰਾਂ ਸ਼ੱਕੀ ਰਿਹਾ। ਸਭ ਤੋਂ ਪਹਿਲਾਂ ਪੁਲਿਸ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਜਸਪਾਲ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ।ਪੁਲਿਸ ਦਾ ਦਾਅਵਾ ਸੀ ਕਿ ਜਸਪਾਲ ਸਿੰਘ ਨੂੰ ਪੁਲਿਸ ਨੇ ਨਹੀਂ ਬਲਕਿ ਕਿਸੇ ਹੋਰ ਨੇ ਮਾਰਿਆ ਹੈ। ਦੂਸਰਾ ਉਸ ਦਿਨ ਪੁਲਿਸ ਵਿਭਾਗ ਨੇ ਕਿਸੇ ਵੀ ਕਰਮਚਾਰੀ ਨੂੰ ਏ.ਕੇ 47 ਰਾਈਫਲ ਦਿੱਤੀ ਹੀ ਨਹੀਂ ਸੀ।

ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਪੁਲਿਸ ਦੇ ਅਸਲੇ ਦੀ ਫੌਰੈਂਸਿਕ ਜਾਂਚ ਕੀਤੀ ਗਈ, ਤਾਂ ਇਸ ਤੱਥ ਦੀ ਪੁਸ਼ਟੀ ਹੋਈ ਕਿ ਪੁਲਿਸ ਦੀ ਏ.ਕੇ 47 ਰਾਈਫਲ ਨਾਲ ਚੱਲੀ ਗੋਲੀ ਨਾਲ ਹੀ ਜਸਪਾਲ ਸਿੰਘ ਦੀ ਮੌਤ ਹੋਈ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।ਪਰ ਹੁਣ ਜਿਸ ਪੁਲਿਸ ਮੁਲਾਜ਼ਮ ਦੀ ਰਾਈਫਲ ਨਾਲ ਜਸਪਾਲ ਸਿੰਘ ਦੀ ਮੌਤ ਹੋਈ ਹੈ ਉਹ ਕਹਿ ਰਿਹਾ ਹੈ ਕਿ ਉਸਨੇ ਗੋਲੀ ਚਲਾਈ ਹੀ ਨਹੀ ,ਇਸ ਤਰਾਂ ਪੁਲਿਸ ਵੱਲੋ ਇਸ ਕੇਸ ਵਿੱਚ ਪੈਰ ਪੈਰ ‘ਤੇ ਝੂਠ ਦਾ ਸਾਹਾਰਾ ਲਿਆ ਗਿਆ ਹੈ।

ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ‘ਤੇ ਪੁਲਸ ਦੇ ਹੱਕ ਵਿੱਚ ਭੁਗਤਣ ਲਈ ਪੁਲਿਸ ਵੱਲੋਂ ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਦਬਾਅ ਬਣਾਇਆ ਗਿਆ ਸੀ।

ਇਸ ਸਬੰਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਅਤੇ ਪੰਥਕ ਧਿਰਾਂ ਵੱਲੋਂ ਇਸ ਕੇਸ ਦੀ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਨੂੰ ਚੈਲਿੰਜ਼ ਕਰਦਿਆਂ ਪਟੀਸ਼ਨ ਦਾਇਰ ਕੀਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,