ਸਿੱਖ ਖਬਰਾਂ

ਦਿੱਲੀ ਵਿੱਚ ਸਿੱਖ ਜੱਥੇਬੰਦੀਆਂ ਨੇ ਫਿਲਮ “ਨਾਨਕ ਸ਼ਾਹ ਫਕੀਰ” ‘ਤੇ ਪਾਬੰਦੀ ਲਈ ਰੋਸ ਮਾਰਚ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗ ਪੱਤਰ

April 21, 2015 | By

ਨਵੀਂ ਦਿੱਲੀ( 20 ਅਪ੍ਰੈਲ, 2015): ਫਿਲਮ ਨਿਰਮਾਤਾ ਹਰਿੰਦਰ ਸਿੱਕਾ ਨੇ ਵਿਵਾਦਤ ਫਿਲਮ “ਨਾਨਕ ਸ਼ਾਹ ਫਕੀਰ” ਨੂੰ ਉਸਨੇ ਸਿੱਖ ਕੌਮ ਦੀਆਂ ਬੇਨਤੀਆਂ, ਚੇਤਾਵਨੀਆਂ ਨੂੰ ਦਰਕਿਨਾਰ ਕਰਦਿਆਂ 17 ਅਪ੍ਰੈਲ ਨੂੰ ਰਿਲੀਜ਼ ਕਰ ਦਿੱਤਾ ਸੀ, ਜਿਸ ਵਿੱਚ ਉਸਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ, ਭਾਈ ਮਰਦਾਨਾ ਜੀ ਅਤੇ ਬੇਬੇ ਨਾਨਕੀ ਜੀ ਨੂੰ ਫਿਲਮੀ ਪਰਦੇ ‘ਤੇ ਦ੍ਰਿਸ਼ਮਾਨ ਕਰਨ ਦੀ ਹਿਕਾਮਤ ਕੀਤੀ ਹੈ।

ਰੋਸ ਮੁਜ਼ਾਹਰੇ ਦੌਰਾਨ ਧਰਨੇ 'ਤੇ ਬੈਠੇ ਸਿੱਖ ਜੱਥੇਬੰਦੀਆਂ ਦੇ ਆਗੂ

ਰੋਸ ਮੁਜ਼ਾਹਰੇ ਦੌਰਾਨ ਧਰਨੇ ‘ਤੇ ਬੈਠੇ ਸਿੱਖ ਜੱਥੇਬੰਦੀਆਂ ਦੇ ਆਗੂ

ਦਿੱਲੀ ਦੀਆਂ ਜਾਗਦੀਆਂ ਸਿੱਖ ਜੱਥੇਬੰਦੀਆਂ ਵਲੋਂ ਬੀਤੇ ਦਿਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਪ੍ਰਧਾਨ ਮੰਤਰੀ ਦੇ ਘਰ ਵਲ ਵਿਵਾਦਿਤ ਫਿਲਮ “ਨਾਨਕ ਸ਼ਾਹ ਫਕੀਰ“ ਨੂੰ ਬੈਨ ਕਰਨ ਲਈ ਇਕ ਰੋਸ ਕਢਿਆ ਗਿਆ ਸੀ । ਦੁਪਿਹਰ ਵੇਲੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਦੀਆਂ ਸੰਗਤਾਂ ਇਕਠੀਆਂ ਹੋਈਆਂ ਸਨ ਜਿੱਥੇ ਉਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਆ ਜਾ ਰਹੀਆਂ ਨੂੰ ਫਿਲਮ ਦੇ ਵਿਵਾਦਿਤ ਸੀਨਾਂ ਬਾਰੇ ਸੰਗਤਾਂ ਨੂੰ ਜਾਗਰਿਤ ਕੀਤਾ ਉਪਰੰਤ ਸੈਕੜੈਆਂ ਦੀ ਤਾਦਾਦ ਵਿਚ ਇਕਠੀਆਂ ਸੰਗਤਾਂ ਨੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਿਵਾਸ ਅਸਥਾਨ ਵਲ ਚਾਲੇ ਪਾਏ ਸਨ ।

ਰੋਸ ਮਾਰਚ ਨੂੰ ਦਿੱਲੀ ਦੇ ਧਰਨਾ ਸਥਲ ਜੰਤਰ ਮੰਤਰ ਦੇ ਪੁਲਿਸ ਥਾਣੇ ਪਾਰਲਿਅਮੈਂਟ ਸਟਰੀਟ ਤੇ ਬੈਰੀਕੇਡ ਲਗਾ ਕੇ ਪੁਲਿਸ ਬਲ ਵਲੋਂ ਰੋਕ ਲਿਆ ਗਿਆ ਸੀ । ਜਿਸ ਉਪਰੰਤ ਥਾਣੇ ਦੇ ਮੁੱਖੀ ਵਲੋਂ ਮਿਲੀਜੁਲੀ ਜੱਥੇਬੰਦੀਆਂ ਦੇ ਆਗੂਆਂ ਦਾ 11ਮੈਬਂਰੀ ਵਫਦ ਪੁਲਿਸ ਬਸ ਵਿਚ ਬੈਠ ਕੇ ਪ੍ਰਧਾਨਮੰਤਰੀ ਮੋਦੀ ਦੇ ਨਿਵਾਸ ਅਸਥਾਨ 7 ਰੇਸ ਕੋਰਸ ਲੈ ਕੇ ਜਾਇਆ ਗਿਆ ਜਿੱਥੇ ਉਨਾਂ ਨੇ ਪ੍ਰਧਾਨਮੰਤਰੀ ਦੇ ਨਾਮ ਫਿਲਮ “ਨਾਨਕ ਸ਼ਾਹ ਫਕੀਰ“ ਜੋ ਕਿ ਸਿੱਖ ਸਿਧਾਤਾਂ ਦੇ ਖਿਲਾਫ ਹੈ ਨੂੰ ਬੈਨ ਕਰਨ ਲਈ ਉਨਾਂ ਦੇ ਪੀ.ਏ ਨੂੰ ਮੈਮੋਰੰਡਮ ਦਿੱਤਾ ।

ਇਸ ਰੋਸ ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵਲੋਂ ਯੂਥ ਆਗੂ ਗੁਰਪ੍ਰੀਤ ਸਿੰਘ ਜਾਗੋਵਾਲੇ, ਮਨੀਸ਼ ਸਿੰਘ, ਗੁਰਮੀਤ ਸਿੰਘ ਵਿਰਕ, ਜਸਵਿੰਦਰ ਸਿੰਘ, ਚਰਨਜੀਤ ਸਿੰਘ ਕੌਮੀ ਪਤਰਿਕਾ ਵਲੋਂ ਗੁਰਚਰਨ ਸਿੰਘ ਬੱਬਰ, ਜੂਝਾਰੂ ਖਾਲਸਾ ਦਲ ਵਲੋਂ ਦਲਜੀਤ ਸਿੰਘ ਅਤੇ ਯੁਨਾਇਟਿਡ ਸਿੱਖ ਮਿਸ਼ਨ ਵਲੋਂ ਸ਼ਿਵਇੰਦਰ ਸਿੰਘ ਅਤੇ ਹਰਮਿੰਦਰ ਸਿੰਘ ਹਾਜਿਰ ਸਨ ।

ਜ਼ਿਕਰਯੋਗ ਹੈ ਕਿ ਇਸ ਫਿਲਮ ਖਿਲਾਫ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਾਬੰਦੀ ਲੱਗੀ ਹੋਈ ਹੈ ਅਤੇ ਵਿਦੇਸ਼ ਵਿੱਚ ਵੀ ਇਸ ਫਿਲਮ ਖਿਲਾਫ ਸਿੱਖ ਕੌਮ ਨੇ ਇੱਕਮੁੱਠਤਾ ਦਾ ਸਬੂਤ ਦਿੰਦੇ ਹੋਏ ਵਿਆਪਕ ਪੱਧਰ ‘ਤੇ ਰੋਸ ਮੁਜ਼ਾਹਰੇ ਕੀਤੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,